ਰੋਇਲ ਚਰਚ ਮਨਿਸਟਰੀ ਨੇ ਮਸੀਹੀ ਸਤਿਸੰਗ ਕਰਵਾਇਆ
ਸੋਧ ਫਾਈਲ : ਰੋਇਲ ਚਰਚ ਮਨਿਸਟਰੀ ਵਲੋਂ ਮਸੀਹੀ ਸਤਸੰਗ ਕਰਵਾਇਆ
Publish Date: Sat, 11 Apr 2026 07:54 PM (IST)
Updated Date: Sat, 11 Apr 2026 07:56 PM (IST)
- ਪਾਸਟਰ ਗਿੱਲ ਵੱਲੋਂ ਪੁਰਾਤਨ ਚਰਚ ਦੀ ਰਿਹਾਈ ਲਈ ਕੀਤੀ ਗਈ ਦੁਆ
- ਭਗਤੀ ਰੂਹ ਤੇ ਸੱਚਾਈ ਨਾਲ ਹੋਵੇ ਕਬੂਲ ਹੋਵੇਗੀ : ਜੌਨ ਇਕਬਾਲ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਰੋਇਲ ਚਰਚ ਮਨਿਸਟਰੀ ਦਿਆਲਪੁਰ ਕਪੂਰਥਲਾ ਦੇ ਮੁਹੱਲਾ ਜਲੋਖਾਨਾ ਵਿਖੇ ਵਿਸ਼ਾਲ ਮਸੀਹੀ ਸਤਿਸੰਗ ਪਾਸਟਰ ਹੈਰੀ. ਐੱਮ ਗਿੱਲ ਦੀ ਅਗਵਾਈ ਹੇਠ ਸ਼ਾਂਤੀਪੂਰਵਕ ਸੰਪੰਨ ਹੋਇਆ। ਇਸ ਸਮਾਗਮ ਵਿੱਚ ਇਲਾਕੇ ਭਰ ਦੇ ਵਿਸ਼ਵਾਸ਼ੀਆਂ ਨੇ ਸ਼ਮੂਲੀਅਤ ਕੀਤੀ। ਪਾਸਟਰ ਜੌਨ ਇਕਬਾਲ ਗਿੱਲ ਬਤੌਰ ਮੁੱਖ ਪ੍ਰਚਾਰਕ ਪਧਾਰੇ, ਜਦਕਿ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਵੀ ਉਚੇਚੇ ਤੌਰ ’ਤੇ ਪੁੱਜੇ। ਸਤਿਸੰਗ ਦੀ ਸ਼ੁਰੂਆਤ ਪ੍ਰਾਰਥਨਾਵਾਂ ਨਾਲ ਕੀਤੀ ਗਈ, ਜਿਸ ਵਿੱਚ ਕਪੂਰਥਲਾ ਵਾਸੀਆਂ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਬੇਨਤੀ ਕੀਤੀ। ਅਰਾਧਕ ਪਾਸਟਰ ਕਰਨ ਗਿੱਲ ਵੱਲੋਂ ਕੁਆਇਰ ਟੀਮ ਨਾਲ ਮਿਲ ਕੇ ਪ੍ਰਭੂ ਯਿਸੂ ਦੀ ਮਹਿਮਾ ਲਈ ਗੀਤ, ਭਜਨ, ਜਬੂਰ ਗਾਏ ਗਏ। ਪਾਸਟਰ ਜੌਨ ਇਕਬਾਲ ਗਿੱਲ ਨੇ ਪਵਿੱਤਰ ਬਾਈਬਲ ਵਿਚੋਂ ਸੰਗਤ ਨੂੰ ਵਚਨ ਭਗਤੀ ਢੰਗ ਤਰੀਕਿਆਂ ’ਤੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਆਖਿਆ ਕਿ ਭਗਤੀ ਵਿਖਾਵੇ ਦੀ ਨਹੀਂ ਹੋਣੀ ਚਾਹੀਦੀ, ਲਾਚਾਰੀ ਨਾਲ ਨਹੀਂ ਹੋਣੀ ਚਾਹੀਦੀ, ਸਗੋਂ ਰੂਹ ਅਰ ਸੱਚਾਈ ਨਾਲ ਹੋਣੀ ਚਾਹੀਦੀ ਹੈ, ਉਹ ਹੀ ਪ੍ਰਭੂ ਕਬੂਲ ਕਰਦਾ ਹੈ। ਸਮਾਗਮ ਦੇ ਪ੍ਰਬੰਧਕ ਰਾਜੂ ਮਸੀਹ ਨੇ ਪਾਸਟਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਪਾਸਟਰ ਹੈਰੀ ਗਿੱਲ ਵੱਲੋਂ ਪੁਰਾਤਨ ਚਰਚ ਦੀ ਰਿਹਾਈ ਵਾਸਤੇ ਦੁਆ ਕੀਤੀ ਗਈ। ਇਸ ਮੌਕੇ ਕਿਸ਼ਨ ਭੱਟੀ, ਪਾਸਟਰ ਕਰਨ ਗਿੱਲ, ਪਾਸਟਰ ਸਨੀ ਗਿੱਲ, ਪਾਸਟਰ ਸੈਮ ਪੀਟਰ ਬਲਦੇਵ ਰਾਜ ਆਦਿ ਮੌਜੂਦ ਸਨ।