ਸੌਰਵ ਦੀ ਅਗਵਾਈ ’ਚ ਭੁਲੱਥ ਤੋਂ ਉਤਸ਼ਾਹਿਤ ਵਰਕਰ ਹੋਏ ਰਵਾਨਾ
ਸੋਧ ਫਾਈਲ : ਭਾਜਪਾ ਆਗੂ ਸੌਰਵ ਖੁੱਲਰ ਸਬ ਡਵੀਜ਼ਨ ਭੁਲੱਥ ਤੋਂ ਮੋਗਾ ਦੀ ਭਾਜਪਾ ਰੈਲੀ ਲਈ ਬੱਸਾਂ ਲੈ ਕੇ ਹੋਏ ਰਵਾਨਾ
Publish Date: Sat, 14 Mar 2026 09:42 PM (IST)
Updated Date: Sat, 14 Mar 2026 09:45 PM (IST)
ਕੰਗ, ਪੰਜਾਬੀ ਜਾਗਰਣ ਨਡਾਲਾ : ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਸੌਰਵ ਖੁੱਲਰ ਵੱਲੋਂ ਸਬ ਡਿਵੀਜ਼ਨ ਭੁਲੱਥ ਤੋਂ ਮੋਗਾ ਵਿਖੇ ਹੋਈ ਭਾਜਪਾ ਦੀ ਵੱਡੀ ਰੈਲੀ ਵਿਚ ਸ਼ਮੂਲੀਅਤ ਲਈ ਵਰਕਰਾਂ ਨੂੰ ਲੈ ਕੇ ਬੱਸਾਂ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਸੌਰਵ ਖੁੱਲਰ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋ ਰਹੇ ਵਿਕਾਸ ਕਾਰਜਾਂ ਕਾਰਨ ਲੋਕਾਂ ਵਿਚ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿਚ ਹੋਣ ਵਾਲੀ ਰੈਲੀ ਵਿਚ ਭੁਲੱਥ ਸਬ ਡਿਵੀਜ਼ਨ ਤੋਂ ਵੱਡੀ ਗਿਣਤੀ ਵਿਚ ਵਰਕਰ ਸ਼ਮੂਲੀਅਤ ਕਰਨ ਲਈ ਰਵਾਨਾ ਹੋਏ ਹਨ। ਉਨ੍ਹਾਂ ਹੋਰ ਕਿਹਾ ਕਿ ਭਾਜਪਾ ਹਮੇਸ਼ਾਂ ਲੋਕਾਂ ਦੀ ਭਲਾਈ ਤੇ ਦੇਸ਼ ਦੇ ਵਿਕਾਸ ਲਈ ਵਚਨਬੱਧ ਰਹੀ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਪਾਰਟੀ ਲੋਕਾਂ ਦੀ ਸੇਵਾ ਲਈ ਕੰਮ ਕਰਦੀ ਰਹੇਗੀ। ਇਸ ਮੌਕੇ ਰਮੇਸ਼ ਸ਼ਰਮਾ ਕਨਵੀਨਰ ਭੁਲੱਥ, ਹੀਰਕ ਜੋਸ਼ੀ ਸਰਕਲ ਪ੍ਰਧਾਨ ਭੁਲੱਥ, ਹਰਵਿੰਦਰ ਸਿੰਘ, ਸਰਕਲ ਪ੍ਰਧਾਨ ਢਿੱਲਵਾਂ, ਰਮਨ ਬੇਗੋਵਾਲ ਮੰਡਲ ਪ੍ਰਧਾਨ, ਮੁੱਖਾ ਦਮੂਲੀਆ, ਗੁਰਪ੍ਰੀਤ ਸਿੰਘ, ਸੋਨੂੰ ਨਡਾਲਾ ਤੇ ਹੋਰ ਹਾਜ਼ਰ ਸਨ।