ਨਸ਼ੇ ਦਾ ਸੇਵਨ ਕਰਦਾ ਇਕ ਕਾਬੂ
ਸੰਵਾਦ ਸੂਤਰ, ਜਾਗਰਣਫਗਵਾੜਾ :
Publish Date: Fri, 27 Feb 2026 10:32 PM (IST)
Updated Date: Fri, 27 Feb 2026 10:34 PM (IST)
ਸੰਵਾਦ ਸੂਤਰ, ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਪੁਲਿਸ ਨੇ ਨਸ਼ੇ ਦਾ ਸੇਵਨ ਕਰਦੇ ਹੋਏ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਏਐੱਸਆਈ ਗੁਰਮੀਤ ਸਿੰਘ ਅਨੁਸਾਰ ਪੁਲਿਸ ਪਾਰਟੀ ਨੇ ਗ੍ਰੀਨਲੈਂਡ ਕਾਲੋਨੀ ਦੇ ਨੇੜੇ ਇਕ ਨੌਜਵਾਨ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ। ਪੁਲਿਸ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਅੰਚਿਤ ਪੁੱਤਰ ਦਿਨੇਸ਼ ਸ਼ਰਮਾ ਨਿਵਾਸੀ ਮਕਾਨ ਨੰਬਰ 5 ਮੁਹੱਲਾ ਭਗਤਪੁਰਾ ਫਗਵਾੜਾ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਨੌਜਵਾਨ ਕੋਲੋਂ ਪੇਪਰ, 10 ਰੁਪਏ ਦਾ ਨੋਟ ਤੇ ਇਕ ਲਾਈਟਰ ਬਰਾਮਦ ਕਰਕੇ ਉਸ ਦੇ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।