ਡਾ. ਸੁਰਭੀ ਮਹਾਜਨ ਨੇ ਦਿੱਤੀ ਪਾਰਕਿੰਸਨ ਰੋਗ ਬਾਰੇ ਜਾਣਕਾਰੀ
ਡਾ. ਸੁਰਭੀ ਮਹਾਜਨ ਨੇ ਦਿੱਤੀ ਪਾਰਕਿੰਸਨ ਰੋਗ ਅਤੇ ਟਰੇਮਰ ਸਪੇਕਟਰਮ ਉੱਤੇ ਮਹੱਤਵਪੂਰਣ ਜਾਣਕਾਰੀ
Publish Date: Tue, 24 Feb 2026 09:26 PM (IST)
Updated Date: Tue, 24 Feb 2026 09:28 PM (IST)

--ਸੀਐੱਮਈ ’ਚ ਆਈਐੱਮਏ ਪ੍ਰਧਾਨ ਡਾ. ਰਵਜੀਤ ਸਿੰਘ ਤੇ ਮੈਂਬਰਾਂ ਨੇ ਡਾ. ਮਹਾਜਨ ਨੂੰ ਕੀਤਾ ਸਨਮਾਨਿਤ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਇੰਡਿਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਸੀਐੱਮਈ ਦਾ ਆਯੋਜਨ ਪ੍ਰਧਾਨ ਡਾ. ਰਵਜੀਤ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ। ਸੀਐੱਮਈ ਵਿਚ ਪਿਮਸ ਹਸਪਤਾਲ ਜਲੰਧਰ ਦੀ ਨਿਊਰੋਲੋਜਿਸਟ ਡਾ. ਸੁਰਭੀ ਮਹਾਜਨ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਈ। ਇਸ ਦੌਰਾਨ ਡਾ. ਸੁਰਭੀ ਮਹਾਜਨ ਨੇ ‘ਪਾਰਕਿੰਸਨ ਡਿਜ਼ੀਜ਼ ਤੇ ਟਰੇਮਰ ਸਪੈਕਟਰਮ’ ਵਿਸ਼ੇ ਉੱਤੇ ਇਕ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪਾਰਕਿੰਸਨ ਰੋਗ ਤੇ ਵੱਖ-ਵੱਖ ਪ੍ਰਕਾਰ ਦੇ ਟਰੇਮਰ (ਕੰਪਨ) ਨਾਲ ਸਬੰਧਤ ਜਾਣਕਾਰੀ ਦਿੱਤੀ। ਉਨ੍ਹਾਂ ਪਾਰਕਿੰਸਨ ਰੋਗ ਦੇ ਲੱਛਣਾਂ ਦੀ ਪਹਿਚਾਣ, ਰੋਗ ਦੇ ਵਧਣ ਦੀ ਪਰਿਕਿ੍ਰਆ, ਨਵੀਨਤਮ ਇਲਾਜ ਬਦਲ, ਦਵਾਈਆਂ ਦੀ ਭੂਮਿਕਾ ਤੇ ਉੱਨਤ ਪ੍ਰਬੰਧਨ ਤਕਨੀਕਾਂ ਉੱਤੇ ਵਿਸਥਾਰ ਨਾਲ ਚਾਨਣਾ ਪਾਇਆ। ਡਾ. ਮਹਾਜਨ ਨੇ ਦੱਸਿਆ ਕਿ ਸਮੇਂ ’ਤੇ ਠੀਕ ਨਿਦਾਨ ਤੇ ਉਚਿਤ ਇਲਾਜ ਨਾਲ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਵਿਚ ਜ਼ਿਕਰਯੋਗ ਸੁਧਾਰ ਲਿਆਇਆ ਜਾ ਸਕਦਾ ਹੈ। ਉਨ੍ਹਾਂ ਨੇ ਟਰੇਮਰ ਸਪੈਕਟਰਮ ਦੇ ਅਨੁਸਾਰ ਆਉਣ ਵਾਲੇ ਵੱਖ-ਵੱਖ ਹਲਾਤਾਂ ਦੇ ਵਿਚ ਅੰਤਰ ਸਪੱਸ਼ਟ ਕਰਦੇ ਹੋਏ ਡਾਕਟਰਾਂ ਨੂੰ ਵਿਵਹਾਰਕ ਮਾਰਗਦਰਸ਼ਨ ਪ੍ਰਦਾਨ ਕੀਤਾ। ਉਪਰੰਤ ਪ੍ਰਧਾਨ ਡਾ. ਰਵਜੀਤ ਸਿੰਘ, ਜਨਰਲ ਸਕੱਤਰ ਡਾ. ਪੀਐੱਸ ਔਜਲਾ ਤੇ ਮੈਂਬਰਾਂ ਨੇ ਡਾ. ਸੁਰਭੀ ਮਹਾਜਨ ਦਾ ਧੰਨਵਾਦ ਪ੍ਰਗਟ ਕਰਦੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਬੀਐੱਸ ਮੋਮੀ, ਡਾ. ਅਨੂਪ ਮੇਘ, ਡਾ. ਸਰਬਜੀਤ ਸਿੰਘ, ਡਾ. ਸੁਰਜੀਤ ਕੌਰ, ਡਾ. ਡੀਕੇ ਮਿੱਤਲ, ਡਾ. ਰਾਜ ਕੁਮਾਰ ਭਗਤ, ਡਾ. ਜੇਐੱਸ ਥਿੰਦ, ਡਾ. ਸੰਦੀਪ ਧਵਨ, ਡਾ. ਮੋਹਨਪ੍ਰੀਤ ਸਿੰਘ, ਡਾ. ਕੁਲਜੀਤ ਸਿੰਘ, ਡਾ. ਨਰਿੰਦਰ ਸਿੰਘ, ਡਾ. ਸਿੰਮੀ ਧਵਨ, ਡਾ. ਵਿਪਨ ਅਰੋੜਾ, ਡਾ. ਅੰਜੂ ਅਰੋੜਾ, ਡਾ. ਅਮਨਦੀਪ ਕੌਰ, ਡਾ. ਅਮਨਸੁਮਿਤ ਅਰੋੜਾ, ਡਾ. ਯੁਵੇਨਿਆ ਵਾਲੀਆ, ਡਾ. ਹਰਜੀਤ ਸਿੰਘ ਦੇ ਇਲਾਵਾ ਹੋਰ ਮੈਂਬਰ ਸ਼ਾਮਲ ਸਨ।