ਡਾਕਟਰ ਸੰਜੀਵ ਭਗਤ ਨੇ ਸਿਵਲ ਸਰਜਨ ਕਪੂਰਥਲਾ ਵਜੋਂ ਅਹੁਦਾ ਸੰਭਾਲਿਆ

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ, ਕਪੂਰਥਲਾ : ਸਿਹਤ ਵਿਭਾਗ ਕਪੂਰਥਲਾ ਵਿਖੇ ਅੱਜ ਨਵੇਂ ਸਿਵਲ ਸਰਜਨ ਡਾਕਟਰ ਸੰਜੀਵ ਭਗਤ ਵੱਲੋਂ ਅਹੁਦਾ ਸੰਭਾਲਿਆ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੇ ਹੋਰ ਸਟਾਫ਼ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਵ-ਨਿਯੁਕਤ ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ। ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਨਤਾ ਲਈ ਜੋ ਸਿਹਤ ਸਹੂਲਤਾਂ ਤੇ ਸਿਹਤ ਸਕੀਮਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਏਗਾ। ਡਾ. ਸੰਜੀਵ ਭਗਤ ਨੇ ਕਿਹਾ ਕਿ ਜ਼ਿਲ੍ਹੇ ਵਿਚ ਕਿਸੇ ਨੂੰ ਵੀ ਸਿਹਤ ਸਹੂਲਤ ਪੱਖੋਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਸਟਾਫ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਕਿਹਾ ਕਿ ਉਨ੍ਹਾਂ ਨੇ 30 ਸਾਲ ਦੀ ਨੌਕਰੀ ਇਕ ਬੇਦਾਗ਼ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਮੈਡੀਕਲ ਅਫ਼ਸਰ ਵਜੋਂ ਕੀਤੀ ਹੈ ਉਹ ਕੰਮ ਵੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਡਿਊਟੀ ਤਨਦੇਹੀ ਨਾਲ ਨਿਭਾਉਣ।
ਇੱਥੇ ਜ਼ਿਕਰਯੋਗ ਹੈ ਕਿ ਡਾ. ਸੰਜੀਵ ਭਗਤ ਨੇ 1990 ਵਿਚ ਐੱਮਬੀਬੀਐੱਸ, ਸੀਐੱਮਸੀ ਲੁਧਿਆਣਾ ਤੋਂ ਪਾਸਆਊਟ ਕੀਤੀ। ਇਸ ਉਪਰੰਤ ਉਨ੍ਹਾਂ ਨੇ 1995 ਵਿਚ ਬਤੌਰ ਮੈਡੀਕਲ ਅਫ਼ਸਰ ਸਿਹਤ ਵਿਭਾਗ ਨੂੰ ਜੁਆਇਨ ਕੀਤਾ। ਉਨ੍ਹਾਂ ਨੇ ਬਾਬਾ ਬਕਾਲਾ,ਅੰਮ੍ਰਿਤਸਰ ਸਮੇਤ ਕਈ ਜਗ੍ਹਾ 'ਤੇ ਬੌਤਰ ਮੈਡੀਕਲ ਅਫ਼ਸਰ ਆਪਣੀਆਂ ਸੇਵਾਵਾਂ ਦਿੱਤੀਆਂ। ਸਿਵਲ ਸਰਜਨ ਵਜੋਂ ਪ੍ਰਮੋਸ਼ਨ ਹੋਣ ਤੋਂ ਪਹਿਲਾਂ ਡਾ. ਸੰਜੀਵ ਭਗਤ 5ਵੀਂ ਆਈਆਰਬੀ ਪੰਜਾਬ ਪੁਲਿਸ ਵਿਖੇ ਐੱਸਐੱਮਓ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਪਹਿਲਾਂ ਬਤੌਰ ਮੈਡੀਕਲ ਅਫ਼ਸਰ ਤੇ ਫਿਰ ਸੀਨੀਅਰ ਮੈਂਡੀਕਲ ਅਫ਼ਸਰ ਵਜੋਂ ਗਿਆਰ੍ਹਾਂ ਸਾਲਾਂ ਤੋਂ ਵੱਧ ਸਮਾਂ 5 ਵੀਂ ਆਈ.ਆਰ.ਬੀ ਪੰਜਾਬ ਪੁਲਿਸ ਵਿਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਪੰਜਾਬ ਪੁਲਿਸ ਨਾਲ ਗੁਜਰਾਤ, ਅਸਾਮ, ਨਾਗਾਲੈਂਡ, ਤ੍ਰਿਪੁਰਾ, ਕੇਰਲਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਵੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ। ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਦੀ ਜੁਆਇੰਨ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜੀਵ ਪਰਾਸ਼ਰ, ਸਹਾਇਕ ਸਿਵਲ ਸਰਜਨ ਡਾ. ਅਨੂੰ ਸ਼ਰਮਾ, ਡੀਡੀਐੱਚਓ ਡਾ. ਮੋਨਿੰਦਰ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ,ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਭੋਲਾ,ਐੱਸਐੱਮਓ ਡਾ. ਪਰਮਿੰਦਰ ਕੌਰ, ਡਾ. ਨੰਦਿਕਾ ਖੁੱਲਰ, ਡਾ. ਰਾਜੀਵ, ਡਾ. ਨਵਪ੍ਰੀਤ ਕੌਰ, ਸੁਪਰਿੰਟੈਂਡੈਂਟ ਰਾਮ ਅਵਤਾਰ, ਡੀਪੀਐਮ ਵਿਨੇ ਮੱਲ੍ਹਣ, ਐਮ ਐਂਡ ਈਓ ਰਾਮ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਸਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਬੀਸੀਸੀ ਜੋਤੀ ਅਨੰਦ, ਬੀਈਈ ਰਵਿੰਦਰ ਜੱਸਲ, ਸਿਵਲ ਹਸਪਤਾਲ ਕਪੂਰਥਲਾ ਤੇ ਸਿਵਲ ਸਰਜਨ ਦਫ਼ਤਰ ਦੇ ਸਟਾਫ ਮੈਂਬਰਾਂ ਵੱਲੋਂ ਵੀ ਨਵ-ਨਿਯੁਕਤ ਸਿਵਲ ਸਰਜਨ ਦਾ ਨਿੱਘਾ ਸਵਾਗਤ ਕੀਤਾ।