ਡਾ. ਸੰਦੀਪ ਕੁਮਾਰ ਨੇ ਜਨਮ ਦਿਨ ਮੌਕੇ ਲਗਾਇਆ ਮੁਫਤ ਬਲੱਡ ਜਾਂਚ ਕੈਂਪ
ਡਾ ਸੰਦੀਪ ਕੁਮਾਰ ਨੇ ਆਪਣੇ ਜਨਮਦਿਨ ਮੌਕੇ ਲਗਾਇਆ ਮੁਫਤ ਬਲੱਡ ਜਾਂਚ ਕੈਂਪ
Publish Date: Fri, 15 May 2026 06:56 PM (IST)
Updated Date: Fri, 15 May 2026 06:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧ,ਫਗਵਾੜਾ ਨਿਊ ਲਾਈਫ ਲਾਈਨ ਡਾਇਗਨੋਸਟਿਕ ਲੈਬੋਰੇਟਰੀ ਅਰਬਨ ਅਸਟੇਟ ਫਗਵਾੜਾ ਦੇ ਡਾ. ਸੰਦੀਪ ਕੁਮਾਰ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਫ੍ਰੀ ਬਲੱਡ ਟੈਸਟ ਕੈਂਪ ਲਗਾਇਆ। ਇਹ ਕੈਂਪ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਲੀ ਦੇ ਛੇਵੀਂ ਜਮਾਤ ਤੋਂ ਲੈਕੇ ਬਾਰਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੇ ਫ੍ਰੀ ਟੈਸਟ ਕੀਤੇ ਗਏ। ਡਾ. ਸੰਦੀਪ ਕੁਮਾਰ ਨੂੰ ਸਕੂਲ ਦੇ ਪ੍ਰਿੰਸੀਪਲ ਮੈਡਮ ਵੱਲੋਂ ਅਤੇ ਬਾਕੀ ਸਾਰੇ ਅਧਿਆਪਕਾ ਵੱਲੋਂ ਕੈਂਪ ਲਗਾਉਣ ਤੇ ਸਨਮਾਨਿਤ ਵੀ ਕੀਤਾ ਗਿਆ। ਡਾ. ਸੰਦੀਪ ਕੁਮਾਰ ਅਤੇ ਉਨ੍ਹਾ ਦੇ ਸਾਥੀ ਇੰਦਰਜੀਤ, ਮਨਦੀਪ ਕੁਮਾਰ, ਲਵਦੀਪ ਵੀ ਇਸ ਕੈਂਪ ਵਿਚ ਸ਼ਾਮਲ ਸਨ। ਇਸ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਮੈਡਮ ਸੀਮਾ ਮਿਨਹਾਸ ਅਤੇ ਮੈਡਮ ਪ੍ਰਵੀਨ ਕੁਮਾਰੀ, ਮੈਡਮ ਸੁਰਜੀਤ ਕੁਮਾਰੀ, ਸ਼ੀਤਲ ਕੁਮਾਰ, ਮੈਡਮ ਬਿਮਲਾ ਦੇਵੀ, ਪਵਨ ਕੁਮਾਰ, ਮੈਡਮ ਸੀਮਾ ਵੋਹਰਾ, ਮੈਡਮ ਨਵਜੀਤ ਕੌਰ, ਮੈਡਮ ਅਨੂ ਬਾਲਾ, ਮੈਡਮ ਵਰਿੰਦਰ ਕੌਰ, ਮੈਡਮ ਤਰਨਜੀਤ ਕੌਰ, ਸ਼੍ਰੀਮਾਨ ਰਾਕੇਸ਼ ਕੁਮਾਰ, ਸ਼੍ਰੀਮਾਨ ਵਰਿੰਦਰ ਕੁਮਾਰ, ਸਰਬਜੀਤ ਕੁਮਾਰ, ਬਲਜਿੰਦਰ ਸਿੰਘ, ਮੈਡਮ ਸ਼ਿਵਾਨੀ, ਮੈਡਮ ਵਿਨੀਤਾ ਜੋਸ਼ੀ, ਮੈਡਮ ਨੀਤਾ ਰਾਣੀ ਅਤੇ ਮੈਡਮ ਪ੍ਰਤਿਭਾ ਸ਼ਰਮਾ ਆਦਿ ਹਾਜ਼ਰ ਸਨ।