ਡਾ. ਹਰਜਿੰਦਰ ਸਿੰਘ ਜੱਖੂ ਨੇ ਵਿਧਾਨ ਸਭਾ ਹਲਕਿਆਂ ਦੇ ਹੋਰ ਇੰਚਾਰਜ ਕੀਤੇ ਨਿਯੁਕਤ

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਮੁੱਖ ਬੁਲਾਰੇ ਅਤੇ ਦੋਆਬਾ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਵਿਧਾਨ ਸਭਾ ਹਲਕਿਆਂ ਦੇ ਹੋਰ ਇੰਚਾਰਜ ਨਿਯੁਕਤ ਕੀਤੇ ਗਏ, ਜਿਨ੍ਹਾਂ ਵਿੱਚ ਕਪੂਰਥਲਾ ਵਿਧਾਨ ਸਭਾ ਹਲਕੇ ਲਈ ਸੱਤ ਮੈਂਬਰੀ ਇੰਚਾਰਜ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ, ਜਥੇਦਾਰ ਤਰਲੋਕ ਸਿੰਘ ਬਾਗੀ, ਬਲਦੇਵ ਸਿੰਘ, ਸਤਵੀਰ ਸਿੰਘ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਜ਼ਿੰਮੇਵਾਰੀ ਲਗਾਈ ਗਈ। ਡਾ. ਜੱਖੂ ਨੇ ਦੱਸਿਆ ਕਿ ਇਸੇ ਤਰ੍ਹਾਂ ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਲਗਾਏ ਗਏ ਸਰਬਜੀਤ ਸਿੰਘ ਖਾਲਸਾ, ਜਿਹੜੇ ਜਿਲ੍ਹਾ ਜਲੰਧਰ ਦਿਹਾਤੀ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਹਨ ਤੇ ਜਲੰਧਰ ਕੈਂਟ ਤੋਂ ਗੁਰਮੁਖ ਸਿੰਘ ਬਾਜਵਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ। ਬਾਜਵਾ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਐਕਟਿੰਗ ਪ੍ਰਧਾਨ ਵੀ ਹਨ। ਨਕੋਦਰ ਤੋਂ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਕਟਿੰਗ ਪ੍ਰੈਜੀਡੈਂਟ ਸਰਬਜੀਤ ਸਿੰਘ ਬਜੂਹਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਤੇ ਫਿਲੌਰ ਤੋਂ ਪਾਰਟੀ ਨੇ ਫੈਸਲਾ ਕੀਤਾ ਜਿਵੇਂ ਕਪੂਰਥਲਾ ਫਗਵਾੜਾ ਇੰਚਾਰਜ ਕਮੇਟੀਆਂ ਲਗਾਈਆਂ ਹਨ। ਉਸੇ ਤਰਜ਼ ’ਤੇ ਫਿਲੌਰ ਲਈ ਵੀ ਪੰਜ ਮੈਂਬਰੀ ਇੰਚਾਰਜ ਕਮੇਟੀ ਲਗਾਉਣ ਦਾ ਫੈਸਲਾ ਕੀਤਾ ਹੈ। ਜਿੰਨ੍ਹਾ ਵਿੱਚ ਸੀਨੀਅਰ ਜਥੇਦਾਰ ਸਰਦਾਰ ਜੋਗਾ ਸਿੰਘ ਮੌ ਸਾਹਿਬ, ਸੁਰਜੀਤ ਸਿੰਘ, ਭਾਈ ਦਵਿੰਦਰ ਸਿੰਘ ਰੁੜਕਾ ਕਲਾਂ, ਸੁਰਜੀਤ ਸਿੰਘ ਜੱਜਾ ਕਲਾਂ, ਜਗਜੀਵਨ ਸਿੰਘ ਨਗਰ ਤੋਂ ਬਿਨਾਂ ਸੁਲਤਾਨਪੁਰ ਲੋਧੀ ਦੇ ਇੰਚਾਰਜ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਦਾਰ ਮੁਖਤਿਆਰ ਸਿੰਘ ਡਡਵਿੰਡੀ ਨੂੰ ਲਾਇਆ ਗਿਆ ਹੈ।ਫਗਵਾੜਾ ਦੇ ਲਈ ਪਹਿਲਾ ਹੀ ਅੱਠ ਮੈਂਬਰੀ ਕਮੇਟੀ ਲਗਾ ਦਿੱਤੀ ਹੈ। ਭੁਲੱਥ ਵਿਧਾਨ ਸਭਾ ਹਲਕਾ ਭੁਲੱਥ ਵਿਧਾਨ ਸਭਾ ਹਲਕੇ ਲਈ ਵੀ ਇੰਚਾਰਜ ਕਮੇਟੀ ਲਾਉਣ ਦਾ ਫੈਸਲਾ ਕੀਤਾ ਗਿਆ।
ਤਿੰਨ ਮੈਂਬਰ ਬੀਬੀ ਸੁਖਜੀਤ ਕੌਰ ਸਿੱਧੂ, ਜਥੇਦਾਰ ਕੁਲਵਿੰਦਰ ਸਿੰਘ ਢਿੱਲਵਾਂ ਅਤੇ ਜਥੇਦਾਰ ਸੰਤੋਖ ਸਿੰਘ ਦਾ ਨਾਮ ਪਹਿਲਾਂ ਹੀ ਐਲਾਨਿਆ ਗਿਆ ਹੈ। ਜਲੰਧਰ ਸੈਂਟਰਲ, ਜਲੰਧਰ ਨੌਰਥ ਤੇ ਜਲੰਧਰ ਵੈਸਟ, ਹਲਕਾ ਸ਼ਾਹਕੋਟ ਤੇ ਆਦਮਪੁਰ, ਜ਼ਿਲ੍ਹਾ ਹੁਸ਼ਿਆਰਪੁਰ, ਜ਼ਿਲ੍ਹਾ ਕਪੂਰਥਲਾ, ਜ਼ਿਲ੍ਹਾ ਜਲੰਧਰ ਦੇ 20 ਹਲਕੇ ਬਣਦੇ ਹਨ ਅਤੇ 15 ਦੀਆਂ ਇੰਚਾਰਜ ਕਮੇਟੀਆਂ ਨਿਯੁਕਤ ਕੀਤੀਆਂ ਗਈਆਂ ਹਨ। ਡਾ. ਜੱਖੂ ਨੇ ਦੱਸਿਆ ਪਾਰਟੀ ਆਗੂਆਂ ਵੱਲੋਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੰਚਾਰਜ ਜਾਂ ਇੰਚਾਰਜ ਕਮੇਟੀਆਂ ਦੀ ਹਰ ਦਸਵੇਂ ਦਿਨ ਮੀਟਿੰਗ ਹੋਇਆ ਕਰੇਗੀ ਅਤੇ ਦਸ ਦਿਨਾਂ ਦਾ ਕੰਮ ਦਾ ਵੇਰਵਾ ਲਿਆ ਜਾਵੇਗਾ। 6 ਜੂਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੋਣ ਲਈ ਜਥਾ ਰਵਾਨਾ ਹੋਵੇਗਾ। ਤਿੰਨ ਜੂਨ ਨੂੰ ਘੱਲੂਘਾਰਾ ਹੈ ਉਸ ਤੋਂ ਪਹਿਲਾਂ ਦੁਆਬੇ ਦੀ ਧਰਤੀ ’ਤੇ ਦੋ ਇਕੱਠ ਕੀਤੇ ਜਾਣਗੇ। ਸਰਦਾਰ ਇਮਾਨ ਸਿੰਘ ਮਾਨ ਉਚੇਚੇ ਤੌਰਤੇ ਮੀਟਿੰਗਾਂ ਵਿਚ ਸ਼ਾਮਿਲ ਹੋਣਗੇ। 13 ਜੂਨ ਦਾ ਬੇਗਮਪੁਰਾ ਪੰਥਕ ਇਕੱਠ ਫਗਵਾੜੇ ਦਾਣਾ ਮੰਡੀ ਵਿੱਚ ਹੋ ਰਿਹਾ। ਜਿੱਥੇ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਬੇਗਮਪੁਰਾ ਖਾਲਸਾ ਲਹਿਰ ਦਾ ਆਗਾਜ਼ ਕਰਨਗੇ। ਜਿਸ ਦੀਆਂ ਤਿਆਰੀਆਂ ਪਾਰਟੀ ਵਰਕਰਾਂ ਤੇ ਆਗੂਆਂ ਨੇ ਸ਼ੁਰੂ ਦਿੱਤੀਆਂ ਹਨ। ਡਾ. ਜੱਖੂ ਨੇ 13 ਜੂਨ ਲਈ ਵੀ ਸਮੂਹ ਸੰਗਤ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਆਓ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਕਲਪ ਬੇਗਮਪੁਰਾ ਉਸਾਰੀ ਲਈ ਸਾਰੇ ਹੀ ਇਕੱਠੇ ਹੋਈਏ।ਇਸ ਮੌਕੇ ਗੁਰਦਿਆਲ ਸਿੰਘ ਮਾਨਾਂਵਾਲੀ, ਸੁੱਚਾ ਸਿੰਘ ਬਿਸ਼ਨਪੁਰ, ਨਿਰਮਲ ਸਿੰਘ ਸਮਰਾ, ਭਾਈ ਸਰਬਜੀਤ ਸਿੰਘ ਖਾਲਸਾ, ਗੁਰਮੁੱਖ ਸਿੰਘ ਬਾਜਵਾ, ਦਲਜੀਤ ਸਿੰਘ ਜਲੰਧਰ, ਮੁਖਤਿਆਰ ਸਿੰਘ ਸੁਲਤਾਨਪੁਰ, ਸੰਤੋਖ ਸਿੰਘ ਕਪੂਰਥਲਾ, ਦਵਿੰਦਰ ਸਿੰਘ ਰੁੜਕਾਂ ਕਲਾ, ਰਾਹੁਲ ਭੁੱਲਾਰਾਈ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ।