ਬਾਦਲ ਧੜਾ ਛੱਡ ਵਾਰਿਸ ਪੰਜਾਬ ਦੇ ਹੋਏ ਦਰਜਨਾਂ ਪਰਿਵਾਰ
ਬਾਦਲ ਧੜਾਂ ਛੱਡ ਵਾਰਿਸ ਪੰਜਾਬ ਦੇ ’ਚ ਸ਼ਾਮਲ ਹੋਏ ਦਰਜਨਾਂ ਪਰਿਵਾਰ
Publish Date: Thu, 07 May 2026 10:02 PM (IST)
Updated Date: Thu, 07 May 2026 10:02 PM (IST)

ਵਾਰਡ ਨੰਬਰ 7 ਤੋਂ ਹਰਵਿੰਦਰ ਸਿੰਘ ਮੁਲਤਾਨੀ ਨੂੰ ਐਲਾਨਿਆ ਐੱਮਸੀ ਉਮੀਦਵਾਰ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਲਗਾਤਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪਰਿਵਾਰ ਵਿਚ ਵਾਧਾ ਹੋ ਰਿਹਾ ਹੈ। ਅੱਜ ਇਸੇ ਲੜ੍ਹੀ ਨੂੰ ਅੱਗੇ ਤੋਰਦਿਆਂ ਪੰਥ ਬਚਾਉ ਪੰਜਾਬ ਬਚਾਓ ਮੁਹਿੰਮ ਤਹਿਤ ਕਪੂਰਥਲਾ ਸ਼ਹਿਰੀ ਦੇ ਵਾਰਡ ਨੰਬਰ 7 ਤੋਂ ਹਰਵਿੰਦਰ ਸਿੰਘ ਮੁਲਤਾਨੀ, ਸਾਬਕਾ ਐੱਸਐੱਸਪੀ ਸਿਕੰਦਰ ਸਿੰਘ, ਅਰਸ਼ਦੀਪ ਸਿੰਘ ਲੁਬਾਣਾ, ਦਵਿੰਦਰ ਸਿੰਘ ਲੁਬਾਣਾ ਦਰਜਨਾਂ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਧੜੇ ਨੂੰ ਛੱਡ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਵੱਲੋਂ ਸ਼ਾਮਲ ਹੋਏ ਪਰਿਵਾਰਾਂ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ ਗਿਆ ਕਿ ਅੱਜ ਅਸੀਂ ਤੁਹਾਨੂੰ ਪੰਥ ਬਚਾਉ ਪੰਜਾਬ ਬਚਾਓ ਮੁਹਿੰਮ ਤਹਿਤ ਸੱਦਾ ਦੇਣ ਆਏ ਹਾਂ ਕਿ ਅੱਜ ਲੋੜ ਹੈ ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਰਗੇ ਨੌਜਵਾਨ ਆਗੂਆਂ ਦੀ ਜੋ ਪੰਜਾਬ ਨੂੰ ਦੁਬਾਰਾ ਪੈਰਾਂ ਸਿਰ ਕਰ ਸਕਣ। ਜਿਥੇ ਸਾਡੀ ਇਕ ਪੀੜ੍ਹੀ ਨੂੰ ਖਾੜਕੂ ਕਹਿ ਮਾਰਿਆ ਗਿਆ, ਇਕ ਨੂੰ ਗੈਂਗਸਟਰ ਕਹਿ ਤੇ ਅੱਜ ਦੀ ਨੌਜਵਾਨੀ ਨੂੰ ਟਾਰਗੇਟ ਕਰ ਨਸ਼ਿਆਂ ਨਾਲ ਮਾਰਿਆ ਜਾ ਰਿਹਾ ਹੈ। ਸੋ ਇਨ੍ਹਾਂ ਕੌਂਸਲਰ ਚੋਣਾਂ ਤੋਂ 2027 ਦੀ ਸਰਕਾਰ-ਏ-ਖਾਲਸਾ ਦਾ ਮੁੱਢ ਬੰਨ੍ਹਣ ਜਾ ਰਹੇ ਹਾਂ। ਇਸ ਸਮੇਂ ਆਗਾਮੀ ਮਿਉਂਸਪਲ ਚੋਣਾਂ ਦੇ ਮੱਦੇਨਜ਼ਰ ਹਰਵਿੰਦਰ ਸਿੰਘ ਮੁਲਤਾਨੀ ਨੂੰ ਵਾਰਡ ਨੰਬਰ 7 ਮਾਡਲ ਟਾਊਨ ਇਲਾਕੇ ਤੋਂ ਪਾਰਟੀ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ। ਇਸ ਤੋਂ ਪਹਿਲਾਂ ਵਾਰਡ ਨੰਬਰ 11 ਤੋਂ ਸੂਬੇਦਾਰ ਸੁਰਿੰਦਰ ਸਿੰਘ, ਵਾਰਡ ਨੰਬਰ 9 ਤੋਂ ਕਮਲਜੀਤ ਸਿੰਘ ਮਠਾੜੂ, ਵਾਰਡ ਨੰਬਰ 40 ਤੋਂ ਭੈਣ ਸੁਨੀਤਾ ਤੇ ਵਾਰਡ ਨੰਬਰ 46 ਤੋਂ ਪ੍ਰੇਮ ਸਿੰਘ ਖਾਲਸਾ ਨੂੰ ਪਾਰਟੀ ਉਮੀਦਵਾਰ ਐਲਾਨ ਚੁੱਕੀ ਹੈ। ਆਉਂਦੇ ਦਿਨਾਂ ਵਿਚ ਬਾਕੀ ਰਹਿੰਦੇ ਵਾਰਡਾਂ ’ਚ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਹਲਕਾ ਕਪੂਰਥਲਾ ਤੋਂ ਸੇਵਾਦਾਰ ਨਰਿੰਦਰ ਸਿੰਘ ਖੁਸਰੋਪੁਰ, ਕੈਪਟਨ ਲਖਵਿੰਦਰ ਸਿੰਘ, ਸਾਬਕਾ ਐੱਮਸੀ ਅਵਤਾਰ ਸਿੰਘ, ਸੁਖਦੇਵ ਸਿੰਘ ਖੀਰਾਂਵਾਲੀ, ਜੋਗਾ ਸਿੰਘ ਅਟਵਾਲ, ਬਲਦੇਵ ਅਟਵਾਲ, ਪੱਪੂ ਪੰਡਤ ਰਣਜੀਤ ਸਿੰਘ, ਗੁਰਮੇਲ ਸਿੰਘ, ਲਖਵਿੰਦਰ ਕੌਰ, ਹਜਾਰਾ ਸਿੰਘ,ਰਵੇਲ ਸਿੰਘ, ਰਾਜਵਿੰਦਰ ਸਿੰਘ, ਬਲਵੰਤ ਕੌਰ, ਕੁਲਵਿੰਦਰ ਕੌਰ, ਪਲਵਿੰਦਰ ਕੌਰ, ਰਾਜਕੋਟ ਕੌਰ, ਨਰਿੰਦਰ ਕੌਰ, ਪਵਨਦੀਪ ਕੌਰ, ਬਲਜੀਤ ਕੌਰ, ਬਲਜਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਰਹੇ।