ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਆਯੁਰਵੈਦਿਕ ਕੈਂਪ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਆਯੁਰਵੈਦਿਕ ਸਿਹਤ ਅਤੇ ਸਲਾਹ ਕੈਂਪ ਦਾ ਆਯੋਜਨ
Publish Date: Mon, 27 Apr 2026 06:46 PM (IST)
Updated Date: Mon, 27 Apr 2026 06:49 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਆਰੋਗਿਆ ਪ੍ਰੋਜੈਕਟ ਅਧੀਨ ਬ੍ਰਾਂਚ ਢਿਲਵਾਂ ਆਸ਼ਰਮ ਵਿਖੇ ਇਕ ਰੋਜ਼ਾ ਆਯੁਰਵੈਦਿਕ ਸਿਹਤ ਤੇ ਸਲਾਹ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਆਯੁਰਵੇਦ ਪ੍ਰਤੀ ਜਾਗਰੂਕਤਾ ਵਧਾਉਣਾ ਤੇ ਲੋਕਾਂ ਨੂੰ ਕੁਦਰਤੀ ਤੇ ਸੁਰੱਖਿਅਤ ਇਲਾਜ ਵਿਧੀਆਂ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਪ੍ਰੋਗਰਾਮ ਦਾ ਉਦਘਾਟਨ ਸਵਾਮੀ ਗੁਰੂਸ਼ਰਾਨੰਦ ਜੀ, ਸੌਰਵ ਖੁੱਲਰ (ਹਲਕਾ ਇੰਚਾਰਜ ਭੁਲੱਥ ਭਾਜਪਾ) ਨੇ ਕੀਤਾ। ਇਸ ਮੌਕੇ ਸ਼ਹਿਰ ਦੇ ਉੱਘੇ ਨਾਗਰਿਕ, ਸਮਾਜ ਸੇਵੀ, ਸਿੱਖਿਆ ਸ਼ਾਸਤਰੀ ਤੇ ਹੋਰ ਮਹਿਮਾਨ ਹਾਜ਼ਰ ਸਨ। ਸਾਰਿਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਆਯੁਰਵੇਦ ਨੂੰ ਦਵਾਈ ਦੀ ਇਕ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਪ੍ਰਣਾਲੀ ਦੱਸਿਆ। ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਤੇ ਸਿਹਤ ਜਾਂਚ ਤੇ ਮਾਹਰ ਡਾਕਟਰਾਂ ਦੀ ਸਲਾਹ ਤੋਂ ਲਾਭ ਉਠਾਇਆ। ਤਜਰਬੇਕਾਰ ਆਯੁਰਵੇਦਾਚਾਰੀਆ ਡਾ. ਜੈ ਪ੍ਰਕਾਸ਼, ਡਾ. ਲੋਗੇਸ਼ ਤੇ ਵੈਦ ਹਰਪ੍ਰੀਤ ਸਿੰਘ, ਸ਼ਿਸ਼ੂ ਠਾਕੁਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਨਬਜ਼ ਦੀ ਜਾਂਚ ਤੇ ਜੀਵਨ ਸ਼ੈਲੀ ਦੇ ਆਧਾਰ ਤੇ ਸਿਹਤ ਸਲਾਹ ਦਿੱਤੀ।