ਸਰਕਾਰੀ ਸਕੂਲ ਡਡਵਿੰਡੀ ’ਚ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ
ਸਰਕਾਰੀ ਸਕੂਲ ਡਡਵਿੰਡੀ ’ਚ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ, ਨਵੇਂ ਆਈਐੱਫਬੀ ਪੈਨਲ ਤੇ ਕੰਪਿਊਟਰਾਂ ਦਾ ਉਦਘਾਟਨ : ਪ੍ਰਿੰਸੀਪਲ ਆਸ਼ਾ ਰਾਣੀ
Publish Date: Fri, 08 May 2026 08:08 PM (IST)
Updated Date: Fri, 08 May 2026 08:08 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦੇ ਉਦੇਸ਼ ਨਾਲ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਵਿਖੇ ਨਵੇਂ ਆਈਐੱਫਬੀ ਪੈਨਲ ਤੇ ਕੰਪਿਊਟਰ ਪਹੁੰਚੇ, ਜਿਨ੍ਹਾਂ ਦਾ ਉਦਘਾਟਨ ਐੱਸਐੱਮਸੀ ਕਮੇਟੀ ਦੇ ਪ੍ਰਧਾਨ ਹਰਵਿੰਦਰ ਲਾਲ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਆਸ਼ਾ ਰਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪੜ੍ਹਾਈ ਪੱਧਰ ਨੂੰ ਹੋਰ ਉੱਚਾ ਚੁੱਕਣ ਤੇ ਸਿੱਖਿਆ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਲਈ ਸਕੂਲ ਵਿਚ ਨਵੇਂ ਡਿਜੀਟਲ ਪੈਨਲ ਤੇ ਕੰਪਿਊਟਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਹੋਰ ਵੀ ਰੁਚੀਕਰ ਤੇ ਸੁਗਮ ਢੰਗ ਨਾਲ ਕਰਵਾਈ ਜਾ ਸਕੇਗੀ। ਉਦਘਾਟਨ ਸਮਾਰੋਹ ਦੌਰਾਨ ਸਮੂਹ ਐੱਸਐੱਮਸੀ ਮੈਂਬਰ, ਪਿੰਡ ਦੇ ਪਤਵੰਤੇ ਸੱਜਣ ਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ। ਇਸ ਮੌਕੇ ਸਕੂਲ ਸਟਾਫ ਵਿਚ ਪ੍ਰਿੰਸੀਪਲ ਆਸ਼ਾ ਰਾਣੀ, ਰਣਜੀਤ ਕੌਰ, ਦਵਿੰਦਰ ਕੌਰ, ਗੁਰਦਿਆਲ ਸਿੰਘ, ਬਲਦੇਵ ਸਿੰਘ, ਮਨੋਜ ਕੁਮਾਰ, ਅਮਨਦੀਪ ਕੌਰ, ਸੋਨੀਆ, ਨਵਨੀਤ, ਜਸਪ੍ਰੀਤ ਕੌਰ, ਪਲਵਿੰਦਰ ਕੌਰ, ਅਮਰਜੀਤ ਕੌਰ, ਹਰਵਿੰਦਰ ਸਿੰਘ, ਪਰਮਿੰਦਰ ਕੌਰ, ਸੰਤ ਰਾਮ, ਮਲਕੀਤ ਸਿੰਘ, ਮਨਦੀਪ ਕੁਮਾਰ, ਦਿਲਬਾਗ ਸਿੰਘ, ਗੁਰਪ੍ਰੀਤ, ਸੁਸ਼ੀਲ ਕੁਮਾਰ ਆਦਿ ਅਧਿਆਪਕਾਂ ਤੋ ਇਲਾਵਾ ਚੇਅਰਮੈਨ ਐੱਸਐੱਮਸੀ ਹਰਵਿੰਦਰ ਲਾਲ, ਕਬੱਡੀ ਕੋਚ ਸਤਨਾਮ ਸਿੰਘ ਛੋਟਾ ਨਾਮੀਂ ਵਾਈਸ ਚੇਅਰਮੈਨ, ਰਕੇਸ਼ ਕੁਮਾਰ ਕਮੇਟੀ ਮੈਂਬਰ, ਜਸਵੰਤ ਲਾਲ ਚਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ।