ਨਡਾਲਾ ਦੇ ਸਰਕਾਰੀ ਸਕੂਲ ’ਚ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ
ਨਡਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ
Publish Date: Sat, 09 May 2026 08:48 PM (IST)
Updated Date: Sat, 09 May 2026 08:51 PM (IST)

--ਦੋ ਇੰਟਰੈਕਟਿਵ ਪੈਨਲ ਤੇ 14 ਨਵੇਂ ਕੰਪਿਊਟਰਾਂ ਵਾਲੇ ਕਮਰੇ ਦਾ ਕੀਤਾ ਉਦਘਾਟਨ ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਖੇਤਰ ਵਿਚ ਲਿਆਂਦੀ ਜਾ ਰਹੀ ਡਿਜੀਟਲ ਕ੍ਰਾਂਤੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਵਿਖੇ ਦੋ ਨਵੇਂ ਇੰਟਰੈਕਟਿਵ ਪੈਨਲਾਂ ਤੇ 14 ਨਵੇਂ ਕੰਪਿਊਟਰਾਂ ਨਾਲ ਲੈਸ ਕੰਪਿਊਟਰ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਨਡਾਲਾ ਦੇ ਸਮੂਹ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਤੇ ਸਕੂਲ ਮੁਖੀ ਗੁਰਨਾਮ ਸਿੰਘ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਨਵੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ। ਉਦਘਾਟਨ ਮੌਕੇ ਕੌਂਸਲਰਾਂ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਉੱਚ ਪੱਧਰੀ ਤੇ ਸਮੇਂ ਦੇ ਹਿਸਾਬ ਨਾਲ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਤੇ ਆਧੁਨਿਕ ਬਣਾਉਣ ਲਈ ਵਚਨਬੱਧ ਹੈ। ਸਕੂਲ ਮੁਖੀ ਗੁਰਨਾਮ ਸਿੰਘ ਨੇ ਪਹੁੰਚੇ ਹੋਏ ਕੌਂਸਲਰਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੇਂ ਇੰਟਰੈਕਟਿਵ ਪੈਨਲ ਤੇ ਕੰਪਿਊਟਰ ਰੂਮ ਨਾਲ ਵਿਦਿਆਰਥੀਆਂ ਨੂੰ ਡਿਜੀਟਲ ਤੇ ਤਕਨੀਕੀ ਸਿੱਖਿਆ ਹਾਸਲ ਕਰਨ ਵਿਚ ਵੱਡੀ ਮਦਦ ਮਿਲੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਦਾ ਪੂਰਾ ਲਾਭ ਲਿਆ ਜਾ ਸਕੇ। ਇਸ ਮੌਕੇ ਕੌਂਸਲਰ ਸੰਦੀਪ ਕੁਮਾਰ ਟੋਨੀ, ਕੌਂਸਲਰ ਸੰਜੀਵ ਜੋਸ਼ੀ, ਕੌਂਸਲਰ ਸੰਦੀਪ ਸੈਣੀ, ਕੌਂਸਲਰ ਬਲਜੀਤ ਸਿੰਘ, ਬਲਾਕ ਪ੍ਰਧਾਨ ਹੈਪੀ ਖੱਖ, ਬਲਾਕ ਪ੍ਰਧਾਨ ਸਨੀ ਨਡਾਲਾ, ਸਕੂਲ ਮੁਖੀ ਗੁਰਨਾਮ ਸਿੰਘ, ਲੈਕਚਰਾਰ ਤਰਸੇਮ ਸਿੰਘ ਸੰਧੂ, ਲੈਕਚਰਾਰ ਕਮਲਜੀਤ ਕੌਰ, ਲਾਇਬ੍ਰੇਰੀਅਨ ਰਜਿੰਦਰ ਸਿੰਘ, ਮਨਿੰਦਰ ਪਾਲ ਅਤੇ ਨਰਿੰਦਰ ਸਿੰਘ (ਕੰਪਿਊਟਰ ਫੈਕਲਟੀ), ਰਾਜਵਰਿੰਦਰ ਸਿੰਘ ਚੀਮਾ, ਰਵਿੰਦਰ ਕੁਮਾਰ, ਦਿਨੇਸ਼ ਕੁਮਾਰ, ਕਮਲਜੀਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਸੁਰਿੰਦਰ ਕੌਰ, ਅਨੀਤਾ, ਬਿਨੈਪ੍ਰੀਤ ਕੌਰ, ਰਾਜਵਿੰਦਰ ਕੌਰ ਪੱਡਾ, ਸਤਿੰਦਰਪਾਲ ਕੌਰ, ਕਮਲਜੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਪ੍ਰੀਤੀ, ਪੂਜਾ, ਰਾਜ ਰਾਣੀ ਸਮੇਤ ਸਕੂਲ ਸਟਾਫ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।