ਸੰਗਤਾਂ ਨੂੰ ਕਰਵਾਏ ਦਿਊਟ ਸਿਧ ਗੁਫਾ ਦੇ ਦਰਸ਼ਨ
ਸੰਗਤਾਂ ਨੂੰ ਕਰਵਾਏ ਦਿਊਟ ਸਿਧ ਬਾਬਾ ਬਾਲਕ ਨਾਥ ਜੀ ਦੀ ਗੁਫਾ ਦੇ ਦਰਸ਼ਨ
Publish Date: Thu, 19 Mar 2026 07:40 PM (IST)
Updated Date: Thu, 19 Mar 2026 07:43 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਟਰੱਸਟ ਕਮੇਟੀ (ਰਜਿ.) ਮਹੱਲਾ ਧਰਮਕੋਟ ਫਗਵਾੜਾ ਪੰਜਾਬ ਵੱਲੋਂ 67ਵੀਂ ਸਵ. ਮਹੰਤ ਬੂਟਾ ਨਾਥ ਧਰਮਸੌਤ ਬੱਸ ਯਾਤਰਾ ਤੇ ਸ਼ੋਭਾ ਯਾਤਰਾ ਬਾਬਾ ਬਾਲਕ ਨਾਥ ਜੀ ਕਮੇਟੀ ਵੱਲੋਂ ਕਰਵਾਈ ਗਈ, ਜਿਸ ਵਿਚ ਸਿੰਗਰ ਦਿਲਬਾਗ ਵਾਲੀਆ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ, ਸੁਖਬੀਰ ਬਿੱਟੂ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਦਾਨੀ ਸੱਜਣਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਉਪਰੰਤ 4 ਬੱਸਾਂ ਦਾ ਕਾਫਲਾ ਸ਼ਾਹ ਤਲਾਈਆਂ ਲਈ ਰਵਾਨਾ ਕੀਤਾ ਗਿਆ। ਬੱਸਾਂ ਦੀ ਸੇਵਾ ਓਮ ਪ੍ਰਕਾਸ਼ ਕਮਲ ਯੂਐੱਸਏ, ਮਿਤੇਸ਼ ਕਮਲ ਧਰਮਸੌਤ ਯੂਐੱਸਏ, ਰਿਤੇਸ਼ ਕਮਲ ਧਰਮਸੌਤ ਯੂਐੱਸਏ, ਰਮੇਸ਼ ਕਮਲ ਧਰਮਸੌਤ ਇਟਲੀ, ਬੰਟੀ ਕਮਲ ਧਰਮਸੌਤ ਇਟਲੀ, ਕਾਲੂ ਧਰਮਸੌਤ ਇਟਲੀ ਵੱਲੋਂ ਕੀਤੀ। ਝੰਡੇ ਦੀ ਪਰਿਕਰਮਾ ਕਰਦੇ ਹੋਏ ਸ਼ੋਭਾ ਯਾਤਰਾ ਦੇ ਰੂਪ ਵਿਚ ਪੂਰੇ ਮੁਹੱਲੇ ਵਿਚ ਘੁਮਾਈ ਗਈ। ਨਾਲ ਹੀ ਰੋਡ ਦੇ ਉੱਪਰ ਲੰਗਰ ਸ੍ਰੀ ਧਰਮਪਾਲ ਜੀ ਧਰਮਸੌਤ ਯੂਐੱਸਏ, ਬਲਦੇਵ ਤਾਲ ਧਰਮਸੌਤ ਯੂਐੱਸਏ, ਬਿੰਦਰਤਾਲ ਧਰਮਸੌਤ ਯੂਐੱਸਏ ਪਰਿਵਾਰ ਵੱਲੋਂ ਲਗਾਇਆ ਗਿਆ। ਪ੍ਰਧਾਨ ਅਸ਼ੋਕ ਕਮਲ ਧਰਮਸੌਤ ਨੇ ਸਾਰੇ ਐੱਨਆਰਆਈ ਵੀਰਾਂ ਨੂੰ ਬੇਨਤੀ ਕਿ ਬਾਬਾ ਪੌਣਾਹਾਰੀ ਜੀ ਦਾ ਆਸ਼ੀਰਵਾਦ ਲੈ ਕੇ ਇਸ ਮੰਦਰ ਕਮੇਟੀ ਮੰਦਰ ਵਿਚ ਟਾਇਲਾਂ, ਲੰਗਰ ਸ਼ੈੱਡ, ਸਿਲਵਰ ਗੇਟ ਦੀ ਮੁਰੰਮਤ ਕਰਵਾਈ ਜਾ ਰਹੀ ਹੈ, ਜਿਸ ਵਿਚ ਸਹਿਯੋਗ ਕੀਤਾ ਜਾਵੇ। ਇਸ ਮੌਕੇ ਚੇਅਰਮੈਨ ਧਰਮਪਾਲ ਜੀ ਧਰਮਸੌਤ, ਪ੍ਰਧਾਨ ਅਸ਼ੋਕ ਕਮਲ ਧਰਮਸੌਤ, ਕੈਸ਼ੀਅਰ ਚਰਨਜੀਤ ਧਰਮਸੌਤ, ਸਰਵਣ ਧਰਮਸੌਤ ਯੂਐੱਸਏ, ਵਲੈਤੀ ਸਾਹੋਕਾ ਸੇਵਾਦਾਰ, ਪੰਮੇ ਜਮਸੇਰਾ, ਅੰਬੂ ਵਰਤੀਆ, ਪੰਡਿਤ ਮੋਹਨ ਲਾਲ ਜੀ, ਅਮਰਜੀਤ ਧਰਮਸੌਤ, ਪਵਨ ਧਰਮਸੌਤ, ਗੁਣੀ ਧਰਮਸੌਤ, ਬਿੱਕਰ ਧਰਮਸੌਤ, ਗੌਰਵ ਧਰਮਸੌਤ, ਕੰਨੂ ਧਰਮਸੌਤ, ਸੰਦੀਪ ਧਰਮਸੌਤ, ਮਾਰਕੋ ਧਰਮਸੌਤ, ਬੁੱਧੂ ਮਸਤਾਨਾ, ਸੋਮਨਾਥ ਪੰਜੂਕਾ ਤੇ ਮੁਹੱਲਾ ਨਿਵਾਸੀ ਮੌਜੂਦ ਸਨ।