ਦੇਸਲ ਕਲੱਬ ਨੇ ਜਿੱਤਿਆ ਵਾਲੀਬਾਲ ਨਾਈਟ ਟੂਰਨਾਮੈਂਟ ਦਾ ਖਿਤਾਬ
ਦੇਸਲ ਕਲੱਬ ਨੇ ਜਿੱਤਿਆ ਵਾਲੀਬਾਲ ਨਾਈਟ ਟੂਰਨਾਮੈਂਟ ਦਾ ਖਿਤਾਬ
Publish Date: Thu, 30 Apr 2026 06:26 PM (IST)
Updated Date: Thu, 30 Apr 2026 06:29 PM (IST)

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਸਵਰਗਵਾਸੀ ਜਸਪਾਲ ਸਿੰਘ ਮਨੀਲਾ ਦੀ ਮਿੱਠੀ ਯਾਦ ਵਿਚ ਪਿੰਡ ਜੈਨਪੁਰ ਦੀ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆ ਵੱਲੋ ਐਨਆਰਆਈ ਵੀਰਾ ਦੇ ਸਹਿਯੋਗ ਨਾਲ ਵਕਰਵਾਏ ਗਏ ਵਾਲੀਬਾਲ ਨਾਈਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਬੜੀ ਹੀ ਧੂਮਧਾਮ ਅਤੇ ਰੋਮਾਂਚ ਨਾਲ ਸੰਪੰਨ ਹੋਇਆ। ਦੇਸਲ ਕਲੱਬ ਨੇ ਮਾਤਾ ਪਿਆਰ ਕੋਰ ਕਲੱਬ ਸੁਲਤਾਨਪੁਰ ਲੋਧੀ ਨੂੰ 2-1 ਨਾਲ ਹਰਾਉਂਦੇ ਹੋਏ ਖਿਤਾਬ ਆਪਣੇ ਨਾਮ ਕੀਤਾ। ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ ਪ੍ਰਮੁੱਖ ਟੀਮਾਂ ਨੇ ਹਿੱਸਾ ਲਿਆ ਅਤੇ ਦਰਸ਼ਕਾਂ ਨੂੰ ਉੱਚ ਦਰਜੇ ਦੀ ਖੇਡ ਦੇ ਦਰਸ਼ਨ ਕਰਵਾਏ। ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਵੀ ਬਹੁਤ ਹੀ ਦਿਲਚਸਪ ਰਹੇ। ਪਹਿਲੇ ਸੈਮੀਫਾਈਨਲ ਵਿਚ ਤਲਵੰਡੀ ਚੌਧਰੀਆ ਅਤੇ ਦੇਸਲ ਕਲੱਬ ਦਰਮਿਆਨ ਟੱਕਰ ਹੋਈ, ਜਿਸ ਵਿਚ ਦੇਸਲ ਕਲੱਬ ਨੇ 2-1 ਨਾਲ ਜਿੱਤ ਦਰਜ ਕਰਕੇ ਫਾਈਨਲ ਵਿਚ ਦਾਖਲਾ ਕੀਤਾ। ਦੂਜੇ ਸੈਮੀਫਾਈਨਲ ਵਿੱਚ ਮਾਤਾ ਪਿਆਰ ਕੌਰ ਕਲੱਬ ਸੁਲਤਾਨਪੁਰ ਲੋਧੀ ਨੇ ਆਰਸੀਐਫ ਨੂੰ 2-1 ਨਾਲ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਫਾਈਨਲ ਮੁਕਾਬਲਾ ਦੇਸਲ ਕਲੱਬ ਅਤੇ ਮਾਤਾ ਪਿਆਰ ਕੌਰ ਕਲੱਬ ਸੁਲਤਾਨਪੁਰ ਲੋਧੀ ਵਿਚਕਾਰ ਖੇਡਿਆ ਗਿਆ, ਜੋ ਆਖਰੀ ਪਲਾਂ ਤੱਕ ਬਹੁਤ ਹੀ ਰੋਮਾਂਚਕ ਬਣਿਆ ਰਿਹਾ। ਦੋਵੇਂ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਪਰ ਅੰਤ ਵਿਚ ਦੇਸਲ ਕਲੱਬ ਨੇ 2-1 ਨਾਲ ਜਿੱਤ ਹਾਸਲ ਕਰਕੇ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਮੌਕੇ ਫਾਈਨਲ ਮੁਕਾਬਲੇ ਦੌਰਾਨ ਸਵਰਗਵਾਸੀ ਜਸਪਾਲ ਸਿੰਘ ਖੰਭ ਦੇ ਮਾਮਾ ਜੀ ਦੇ ਬੇਟੇ ਚਰਨਜੀਤ ਸਿੰਘ ਡੱਬ ਅਤੇ ਪ੍ਰਗਟ ਸਿੰਘ ਡੱਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਸਰਬਜੀਤ ਸਿੰਘ ਚੱਕ ਕਲਾ ਅਤੇ ਪਿੰਡ ਜਗਤਪੁਰ ਦੇ ਸਰਪੰਚ ਗੁਰਦਾਵਰ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਇਨ੍ਹਾਂ ਮਹਿਮਾਨਾਂ ਨੇ ਖਿਡਾਰੀਆਂ ਦੀ ਸ਼ਾਨਦਾਰ ਖੇਡ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਪ੍ਰਬੰਧਕ ਕਮੇਟੀ ਵੱਲੋ ਜੇਤੂ ਟੀਮ ਨੂੰ 15 ਹਜ਼ਾਰ ਤੇ ਉਪ ਜੇਤੂ ਨੂੰ 11 ਹਜ਼ਾਰ ਦੇ ਨਕਦ ਇਨਾਮ ਤੇ ਟ੍ਰਾਫੀ ਦੇਕੇ ਸਨਮਾਨਿਤ ਕੀਤਾ ਗਿਆ। ਖੇਡ ਤੋਂ ਪ੍ਰਸੰਨ ਹੋ ਕੇ ਚਰਨਜੀਤ ਸਿੰਘ ਡੱਬ ਅਤੇ ਪ੍ਰਗਟ ਸਿੰਘ ਡੱਬ ਵੱਲੋਂ ਟੂਰਨਾਮੈਂਟ ਕਮੇਟੀ ਨੂੰ 5000 ਰੁਪਏ ਜਦੋਕਿ ਸਰਬਜੀਤ ਸਿੰਘ ਚੱਕ ਕਲਾ ਅਤੇ ਸਰਪੰਚ ਗੁਰਦਾਵਰ ਸਿੰਘ ਨੇ 1100-1100 ਰੁਪਏ ਦੀ ਆਰਥਿਕ ਮਦਦ ਕਰਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਸਮੂਹ ਟੂਰਨਾਮੈਂਟ ਦੌਰਾਨ ਦਰਸ਼ਕਾਂ ਦਾ ਭਰਪੂਰ ਉਤਸ਼ਾਹ ਅਤੇ ਸਮਰਥਨ ਵੇਖਣ ਨੂੰ ਮਿਲਿਆ, ਜਿਸ ਨਾਲ ਇਹ ਖੇਡ ਮੇਲਾ ਯਾਦਗਾਰ ਬਣ ਗਿਆ। ਇਸ ਦੌਰਾਨ ਸਵਰਗਵਾਸੀ ਜਸਪਾਲ ਸਿੰਘ ਦੀ ਮਨੀਲਾ ਨਿਵਾਸੀ ਮਾਤਾ ਜਸਵਿੰਦਰ ਕੋਰ, ਬੇਟੇ ਦਵਨੀਤ ਸਿੰਘ ਰਾਜਾ ਤੇ ਜੱਸਜੋਤ ਸਿੰਘ ਉੱਤਮ ਅਤੇ ਸਾਰੇ ਪਰਿਵਾਰਕ ਮੇੰਬਰਾ ਵੱਲੋ ਜਸਪਾਲ ਸਿੰਘ ਦੀ ਯਾਦ ਨੂੰ ਟੂਰਨਾਮੈਂਟ ਕਰਵਾਕੇ ਤਾਜਾ ਰੱਖਣ ਲਈ ਸਮੂਹ ਪਿੰਡ ਵਾਸੀਆ ਤੇ ਪ੍ਰਬੰਧਕਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਦੇ ਨੋਜਵਾਨ ਸਰਪੰਚ ਮੇਜਰ ਸਿੰਘ, ਗੁਰਚਰਨ ਸਿੰਘ ਬਿੱਟੂ, ਤਰਸੇਮ ਸਿੰਘ ਵਿੱਕੀ, ਕਰਮਜੀਤ ਸਿੰਘ ਮਨੀਲਾ, ਪ੍ਰਧਾਨ ਹਰਜੀਤ ਸਿੰਘ ਤੇ ਬਲਦੇਵ ਸਿੰਘ ਮਨੀਲਾ ਅਤੇ ਤਰਲੋਕ ਸਿੰਘ ਕਨੇਡਾ ਵੱਲੋ ਸਾਰੇ ਮਹਿਮਾਨਾ ਦਾ ਧੰਨਵਾਦ ਕਰਦੇ ਹੋਏ ਉਹਨਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਹਰਦੀਪ ਸਿੰਘ, ਅਨੂੰਪ ਸਿੰਘ, ਡਾ. ਗੁਰਮੀਤ ਸਿੰਘ, ਗੁਰਦੀਪ ਸਿੰਘ ਲਾਡੀ, ਸਰਵਣ ਸਿੰਘ ਤੇ ਮਨਜੀਤ ਸਿੰਘ ਦਾ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।