ਪਿੰਡ ਫਿਆਲੀ ’ਚ ਪਾਣੀ ਦੀ ਨਿਕਾਸੀ ਲਈ ਪੁਲ਼ੀ ਬਣਾਉਣ ਦੀ ਮੰਗ
ਪਿੰਡ ਫਿਆਲੀ ਦੇ ਵਿੱਚ ਪਾਣੀ ਦੀ ਨਿਕਾਸੀ ਦੇ ਲਈ ਪੁਲੀ ਬਣਾਉਣ ਦੀ ਮੰਗ
Publish Date: Thu, 04 Sep 2025 06:33 PM (IST)
Updated Date: Fri, 05 Sep 2025 04:08 AM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਬੇਸ਼ੱਕ ਦੇਸ਼ ਨੂੰ ਆਜ਼ਾਦ ਹੋਇਆ 78 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਅੱਜ ਵੀ ਸਰਕਾਰਾਂ ਆਮ ਲੋਕਾਂ ਨੂੰ ਮੁੱਢਲੀਆਂ ਸੁੱਖ ਸਹੂਲਤਾਂ ਮੁਹੱਈਆ ਕਰਾਉਣ ਵਿਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀਆਂ ਹਨ। ਜਿਸ ਕਰਕੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਵਿਰਾਸਤੀ ਸ਼ਹਿਰ ਕਪੂਰਥਲਾ ਦੇ ਨਾਲ ਲੱਗਦੇ ਪਿੰਡ ਫਿਆਲੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਪਿੰਡ ’ਚ ਤਕਰੀਬਨ 125 ਕਿਲੇ ਝੋਨੇ ਦੇ ਵਿੱਚ ਖੜੇ ਪਾਣੀ ਦੇ ਕਾਰਨ ਹਰ ਸਾਲ ਬਰਬਾਦ ਹੋ ਰਹੇ ਹਨ। ਦੱਸਣਯੋਗ ਹੈ ਕਿ ਸੂਬੇ ਵਿੱਚ ਭਾਰੀ ਮੀਂਹ ਦੇ ਕਾਰਨ ਪੈਦਾ ਹੋਏ ਹੜ੍ਹ ਦੇ ਹਲਾਤਾਂ ਕਾਰਨ ਜਿੱਥੇ ਹਰ ਕੋਈ ਪ੍ਰੇਸ਼ਾਨ ਹੈ ਉੱਥੇ ਹੀ ਹਲਕਾ ਕਪੂਰਥਲਾ ਦੇ ਪਿੰਡ ਫਿਆਲੀ ਦੇ ਲੋਕ ਪਿੰਡ ਫਿਆਲੀ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਪਿੰਡ ਵਿੱਚ ਤਕਰੀਬਨ 125 ਕਿਲ੍ਹੇ ਝੋਨੇ ਦੇ ਵਿੱਚ ਖੜੇ ਪਾਣੀ ਦੇ ਕਾਰਨ ਪ੍ਰੇਸ਼ਾਨ ਹਨ। ਵੀਰਵਾਰ ਨੂੰ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਦੱਸਿਆ ਕਿ ਪਾਣੀ ਦੀ ਨਿਕਾਸੀ ਕਿਸੇ ਪਾਸੇ ਵੀ ਨਹੀਂ ਹੋ ਰਹੀ ਅੱਜ ਤੋਂ ਤਕਰੀਬਨ 40-50 ਸਾਲ ਪਹਿਲਾਂ ਜਿਨ੍ਹਾਂ ਥਾਵਾਂ ’ਚੋਂ ਪਾਣੀ ਲੰਘਦਾ ਸੀ, ਉਹ ਸੜਕਾਂ ਉੱਚੀਆਂ ਹੋਣ ਕਰਕੇ ਉੱਥੇ ਪਾਣੀ ਦੀ ਡਾਫ ਲੱਗ ਜਾਂਦੀ ਹੈ। ਪਿੰਡ ਕੋਟ ਕਰਾਰ ਖਾਂ, ਤਲਵੰਡੀ ਬਖਾ, ਹੇਲਰਾਂ, ਖੈਰਾ ਮਾਜਾ, ਤਲਵਾੜਾ ਦੀਆਂ ਤਕਰੀਬਨ 1000-1200 ਏਕੜ ਦਾ ਪਾਣੀ ਪਿੰਡ ਫਿਆਲੀ ਦੀ ਜ਼ਮੀਨ ਵਿੱਚ ਆ ਕੇ ਰੁਕਦਾ ਹੈ, ਜਿਸ ਦੇ ਨਾਲ ਪਿੰਡ ਫਿਆਲੀ ਦੇ ਘਰਾਂ ਦੇ ਵਿੱਚ ਪਾਣੀ ਆ ਵੜਦਾ ਹੈ ਤੇ ਝੋਨੇ ਦੇ ਵੀ ਤਕਰੀਬਨ 125 ਏਕੜ ਹਰ ਸਾਲ ਖਰਾਬ ਹੁੰਦਾ ਹੈ। ਇਸ ਲਈ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਕਿ ਇਸ ਪਾਣੀ ਦੀ ਨਿਕਾਸੀ ਦੇ ਲਈ ਜਿਨਾਂ ਥਾਵਾਂ ਤੋਂ ਪਹਿਲਾਂ ਪਾਣੀ ਵਗਦੇ ਹੁੰਦੇ ਸਨ ਉਸ ਥਾਂ ਤੇ ਪੁਲੀ ਬਣਾਈ ਜਾਵੇ ਤਾਂ ਜੋ ਪਿੰਡ ਫਿਆਲੀ ਦੇ ਘਰਾਂ ਦੇ ਵਿੱਚ ਜੋ ਪਾਣੀ ਆ ਵੜਦਾ ਹੈ ਉਸ ਤੋਂ ਨਿਜਾਤ ਮਿਲ ਸਕੇ ਅਤੇ ਹਰ ਸਾਲ ਜਿਨਾਂ ਦੀ ਫਸਲ ਖਰਾਬ ਹੁੰਦੀ ਹੈ ਉਹਨਾਂ ਨੂੰ ਵੀ ਰਾਹਤ ਮਿਲ ਸਕੇ।