ਮੰਗਾਂ ਸਬੰਧੀ ਬੀਡੀਪੀਓ ਤੇ ਐੱਸਐੱਚਓ ਸਦਰ ਨੂੰ ਸੌਂਪਿਆ ਮੰਗ ਪੱਤਰ
ਮੰਗਾਂ ਸਬੰਧੀ ਬੀ.ਡੀ.ਪੀ.ਓ ਅਤੇ ਐਸ.ਐਚ.ਓ ਸਦਰ ਨੂੰ ਸੌਂਪਿਆ ਮੰਗ ਪੱਤਰ
Publish Date: Mon, 25 May 2026 08:10 PM (IST)
Updated Date: Tue, 26 May 2026 04:11 AM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ, ਕਪੂਰਥਲਾ : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਚ ਪਿਛਲੇ ਲਗਭਗ 18 ਸਾਲਾਂ ਤੋਂ ਕੰਟਰੈਕਟ ਆਧਾਰਿਤ ਸੇਵਾਵਾਂ ਨਿਭਾ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਅੱਜ ਜਿਲ੍ਹਾ ਕਪੂਰਥਲਾ ਇਕਾਈ ਦੇ ਪ੍ਰਧਾਨ ਰਾਮ ਦਿੱਤਾ ਦੀ ਅਗੁਵਾਈ ਹੇਠ ਨਰੇਗਾ ਕਰਮਚਾਰੀਆਂ ਨੇ ਵੱਡੇ ਪੱਧਰ ਤੇ ਸਰਕਾਰ ਖਿਲਾਫ ਰੋਸ਼ ਜਾਹਿਰ ਕੀਤਾ। ਇਸ ਦੋਰਾਨ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੀ.ਡੀ.ਪੀ.ਓ. ਸ਼ਮਸ਼ੇਰ ਸਿੰਘ ਅਤੇ ਐਸ.ਐਚ.ਓ. ਸਦਰ ਰਣਜੀਤ ਸਿੰਘ ਨੂੰ ਮੰਗ ਪੱਤਰ ਸੋਂਪਿਆ ਗਿਆ। ਮੰਗ ਪੱਤਰ ਸੋਂਪਦੇ ਹੋਏ ਜਿਲ੍ਹਾ ਪ੍ਰਧਾਨ ਰਾਮ ਦਿੱਤਾ ਨੇ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਨੂੰ ਪਿੱਛਲੇ 6-7 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਸ ਕਾਰਨ ਮੁਲਾਜ਼ਮਾਂ ਦਾ ਬੂਰਾ ਹਾਲ ਹੈ। ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਰੇਗਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਹੁਣ ਠੇਕੇਦਾਰੀ ਸਿਸਟਮ ਬਿਲਕੁਲ ਬੰਦ ਕਰਕੇ ਪੰਚਾਇਤ ਵਿਭਾਗ ਵਿੱਚ ਨਰੇਗਾ ਮੁਲਾਜ਼ਮਾਂ ਨੂੰ ਪੱਕੀਆਂ ਅਸਾਮੀਆਂ ਤੇ ਮਰਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਰੇਗਾ ਬੰਦ ਕਰਕੇ ਵਿਕਸਤ ਭਾਰਤ ਜੀ ਰਾਮ ਜੀ ਬਿੱਲ ਪਾਸ ਕਰਨ ਵਿਰੁੱਧ ਪੰਜਾਬ ਸਰਕਾਰ ਵੱਲੋਂ ਬੁਲਾਏ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਨੇ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਨਰੇਗਾ ਮੁਲਾਜ਼ਮਾਂ ਦੇ ਵਿਰੁੱਧ ਹੀ ਬਿਆਨ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਪਾਲਿਸੀ ਵੀ ਨਰੇਗਾ ਮੁਲਾਜ਼ਮਾਂ ਦਾ ਕੁੱਝ ਸੰਵਾਰ ਨਹੀਂ ਸਕੀ। ਵਿਭਾਗ ਵੱਲੋਂ ਨਰੇਗਾ ਮੁਲਾਜ਼ਮਾਂ ਡਾਟਾ ਪੋਰਟਲ ਰਾਹੀਂ ਇਕੱਠਾ ਕਰਕੇ ਪ੍ਰੋਸੋਨਲ ਤੇ ਵਿੱਤ ਵਿਭਾਗ ਦੀਆਂ ਪ੍ਰਵਾਨਗੀਆਂ ਲੈਣ ਦੇ ਬਾਵਜੂਦ ਵੀ ਨਰੇਗਾ ਮੁਲਾਜ਼ਮਾਂ ਨੂੰ ਆਰਡਰ ਨਹੀਂ ਦਿੱਤੇ ਗਏ। ਦੂਜੇ ਪਾਸੇ ਪੰਚਾਇਤ ਸਕੱਤਰਾਂ ਅਤੇ ਵੀਡੀਓਜ਼ ਦਾ ਕੇਡਰ ਇਕੱਠਾ ਕਰਕੇ ਨਵੀਂ ਅਸਾਮੀ ਪੰਚਾਇਤ ਵਿਕਾਸ ਸਕੱਤਰ ਨੂੰ ਪੰਜਾਬ ਸਰਕਾਰ ਨੇ ਕੈਬਨਿਟ ਵੱਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਲਈ ਪੰਚਾਇਤ ਸੰਮਤੀ ਦੀਆਂ ਪੰਚਾਇਤ ਸਕੱਤਰਾਂ ਅਤੇ ਵੀਡੀਓਜ਼ ਦੀਆਂ ਸਾਰੀਆਂ ਅਸਾਮੀਆਂ ਖਾਲੀ ਹੋ ਚੁੱਕੀਆਂ ਹਨ। ਦਫ਼ਤਰੀ ਕਰਮਚਾਰੀਆਂ ਦੀਆਂ ਅਸਾਮੀਆਂ ਵੀ ਖ਼ਾਲੀ ਪਈਆਂ ਹਨ। ਇੱਕ ਪਾਸੇ ਮੁੱਖ ਮੰਤਰੀ 63000 ਨੌਕਰੀਆਂ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਦਾਅਵਾ ਕਰ ਰਹੇ ਹਨ, ਦੂਜੇ ਪਾਸੇ 18 ਸਾਲਾਂ ਤੋਂ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨਾ ਤਾਂ ਦੂਰ ਪੰਜ-ਪੰਜ ਮਹੀਨੇ ਦੀ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਦੇ ਮੰਤਰੀ ਨੂੰ ਕੋਈ ਪਤਾ ਨਹੀਂ ਕਿ ਵਿਭਾਗ ਅੰਦਰ ਕੀ ਚੱਲ ਰਿਹਾ ਹੈ। ਵਿਭਾਗ ਦੇ ਵਿੱਤ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਨੇ ਮਾਰਚ 2025 ਦੌਰਾਨ ਵਾਅਦਾ ਕੀਤਾ ਸੀ ਕਿ ਤਿੰਨ ਮਹੀਨੇ ਕੰਮ ਕਰਕੇ ਵਿਖਾ ਦਿਉ ਮੈਂ ਤੁਹਾਨੂੰ ਵਿਭਾਗ ਦੀਆਂ ਪੱਕੀਆਂ ਅਸਾਮੀਆਂ ਤੇ ਮਰਜ਼ ਕਰਕੇ ਪੱਕਾ ਕਰਾਂਗਾ ਪਰ ਅੱਜ ਤੱਕ 15 ਮੀਟਿੰਗਾਂ ਵਿਭਾਗ ਦੀ ਅਫ਼ਸਰਸ਼ਾਹੀ ਨਾਲ ਹੋਣ ਦੇ ਬਾਵਜੂਦ ਵੀ ਕੋਈ ਫਾਈਲ ਤੱਕ ਅੱਗੇ ਨਹੀਂ ਤੋਰੀ ਗਈ। ਉਨ੍ਹਾਂ ਕਿਹਾ ਕਿ ਪਿਛਲੇ 18 ਸਾਲਾਂ ਦੌਰਾਨ ਅਨੇਕਾਂ ਕੱਚੇ ਨਰੇਗਾ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ ਅੱਜ ਤੱਕ ਕਿਸੇ ਵਾਰਸ਼ ਨੂੰ ਨਾ ਤਾਂ ਨੌਕਰੀ ਦਿੱਤੀ ਗਈ ਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਗਿਆ। ਬਹੁਤ ਸਾਰੇ ਮੁਲਾਜ਼ਮਾਂ ਦੇ ਡਿਊਟੀ ਦੌਰਾਨ ਹੋਏ ਹਾਦਸਿਆਂ ਕਾਰਨ ਅੰਗ ਨਕਾਰਾ ਹੋ ਚੁੱਕੇ ਹਨ, ਪਰ ਅੱਜ ਤੱਕ ਕਿਸੇ ਵੀ ਮੁਲਾਜ਼ਮ ਨੂੰ ਨਾ ਤਾਂ ਇਲਾਜ ਲਈ ਕੋਈ ਪੈਸਾ ਮਿਿਲਆ ਨਾ ਹੀ ਛੁੱਟੀ ਦੌਰਾਨ ਤਨਖ਼ਾਹ ਦਿੱਤੀ ਹੈ। ਅੱਜ ਤੱਕ ਵੀ ਮੈਡੀਕਲ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ। ਬਿਨਾਂ ਕਸੂਰ ਤੋਂ ਆਪਣੀ ਸਾਖ਼ ਬਚਾਉਣ ਲਈ ਲੀਡਰਾਂ ਅਤੇ ਅਫਸਰਾਂ ਵੱਲੋਂ ਕਈ ਜਿਿਲ੍ਹਆਂ ਦੇ ਸਾਥੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਉਨ੍ਹਾਂ ਲਈ ਨਾ ਤਾਂ ਕੋਈ ਤਫਤੀਸ਼ ਹੋਈ ਨਾ ਹੀ ਸਾਥੀ ਬਹਾਲ ਕੀਤੇ ਗਏ। ਉਨ੍ਹਾਂ ਕਿਹਾ ਕਿ ਨਰੇਗਾ ਵਿੱਚ 2000 ਵਿੱਚੋਂ 170 ਦੇ ਲਗਭਗ ਆਊਟਸੋਰਸਿੰਗ ਮੁਲਾਜ਼ਮ ਵੀ ਵੱਡੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਇਹਨਾਂ ਸਾਥੀਆਂ ਨੂੰ ਵੀ ਸਿੱਧਾ ਕੰਟਰੈਕਟ ਤੇ ਲਿਆ ਜਾਵੇ। ਅੱਜ ਦੇ ਧਰਨੇ ਦੌਰਾਨ ਯੂਨੀਅਨ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕੰਮ ਮੁਕੰਮਲ ਬੰਦ ਕਰਨੇ ਪਏ ਤਾਂ ਕੰਮ ਵੀ ਬੰਦ ਕਰਾਂਗੇ, ਪੱਕਾ ਧਰਨਾ ਲਾਉਣਾ ਪਿਆ ਤਾਂ ਉਹ ਵੀ ਲਾਵਾਂਗੇ, ਵਿੱਤ ਮੰਤਰੀ ਜਾਂ ਮੁੱਖ ਮੰਤਰੀ ਦਾ ਘਿਰਾਓ ਕਰਨਾ ਪਿਆ ਤਾਂ ਉਹ ਵੀ ਕਰਾਂਗੇ। ਜੇਕਰ ਲੋੜ ਪਈ ਤਾਂ ਪਿੰਡਾਂ ਵਿੱਚ ਕੰਮ ਕਰਦੇ 30 ਲੱਖ ਨਰੇਗਾ ਮਜ਼ਦੂਰਾਂ ਨੂੰ ਨਾਲ ਲੈਕੇ ਪਿੰਡਾਂ ਵਿੱਚ ਵੀ ਲੀਡਰਾਂ ਦੇ ਘਿਰਾਓ ਕੀਤੇ ਜਾਣਗੇ। ਇਸ ਮੌਕੇ ਤੇ ਸੁਰਿੰਦਰ ਸਿੰਘ, ਮੰਗਲ ਜੀ.ਆਰ.ਐੱਸ., ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਰਘਬੀਰ ਸਿੰਘ, ਸੁਰਜੀਤ ਨਾਹਰ, ਮੇਜਰ, ਸਜੀਤ ਭੱਟੀ, ਸੁਖਦੇਵ ਰਾਜ, ਅਕਸ਼ੇ, ਦਲੀਪ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।