ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਫੱਤੂਢੀਗਾ ਦਾ ਡੈਲੀਗੇਟ ਇਜਲਾਸ ਹੋਇਆ
ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਫੱਤੂਢੀਗਾ ਦਾ ਡੈਲੀਗੇਟ ਇਜਲਾਸ ਹੋਇਆ
Publish Date: Tue, 26 May 2026 08:06 PM (IST)
Updated Date: Wed, 27 May 2026 04:10 AM (IST)

- ਮਜਦੂਰਾਂ ਨੂੰ ਤਿੱਖੇ ਸੰਘਰਸ਼ ਲੜਨ ਦਾ ਸੱਦਾ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ, ਫੱਤੂਢੀਂਗਾ : ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਮਜ਼ਦੂਰ ਜਮਾਤ ਨੂੰ ਆਪਣੀਆਂ ਮੰਗਾਂ ਨੂੰ ਲੈਕੇ ਤਿੱਖੇ ਸੰਘਰਸ਼ ਛੇੜਨ ਦਾ ਸੱਦਾ ਦਿੱਤਾ ਹੈ।ਉਹ ਅੱਜ ਪਿੰਡ ਬੂਹ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਫੱਤੂਢੀਂਗਾ ਦੇ ਡੈਲੀਗੇਟ ਇਜਲਾਸ ਮੌਕੇ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਖੇਤਾਂ,ਸਨਅਤਾਂ, ਉਸਾਰੀ ਆਦਿ ਖੇਤਰਾਂ ਵਿੱਚ ਇਹ ਸਿਸਟਮ ਮਜਦੂਰਾਂ ਦੀ ਰੱਜਕੇ ਲੁੱਟ ਕਰਦਾ ਹੈ। ਮਜ਼ਦੂਰੀ ਦੀ ਦਿਹਾੜੀ ਦਾ ਸਮਾਂ 12 ਘੰਟੇ ਕਰਕੇ ਕਿਰਤ ਦੀ ਹੋਰ ਵੀ ਲੁੱਟ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ। ਨਾ ਤਾਂ ਯੋਗਤਾ ਅਨੁਸਾਰ ਕੰਮ ਮਿਲਦਾ ਹੈ ਅਤੇ ਨਾ ਹੀ ਤਨਖ਼ਾਹ। ਇੱਕ ਤੋਂ ਬਾਅਦ ਇੱਕ ਮਜ਼ਦੂਰ ਵਿਰੋਧੀ ਅਤੇ ਪੂੰਜਪਤੀਆਂ ਦੇ ਪੱਖੀ ਕਾਨੂੰਨ ਘੜੇ ਜਾ ਰਹੇ ਹਨ।ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਧੂੰਏ ਦੇ ਪਹਾੜ ਖੜੇ ਕਰ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਸਾਨੂੰ ਸੰਘਰਸ਼ਾਂ ਉੱਤੇ ਟੇਕ ਰੱਖਣੀ ਚਾਹੀਦੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮੱਲ ਨੇ ਆਪਣੀ ਜਥੇਬੰਦੀ ਵਲੋਂ ਭਰਾਤਰੀ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਰਤੀ ਮਜ਼ਦੂਰ ਜਮਾਤ ਉੱਤੇ ਚੌਤਰਫਾ ਹਮਲੇ ਹੋ ਰਹੇ ਹਨ। ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਦੇ ਵਿਰੋਧ ਵਿੱਚ ਮਜਦੂਰਾਂ ਦੇ ਤਿੱਖੇ ਸੰਘਰਸ਼ ਫੁਟ ਰਹੇ ਹਨ ਪਰ ਸਰਕਾਰਾਂ ਉਲਟਾ ਮਜ਼ਦੂਰਾਂ ਦੇ ਵਿਰੁੱਧ ਭੁਗਤਦਿਆਂ ਉਹਨਾਂ ਉੱਤੇ ਜਬਰ ਢਾਹ ਰਹੀਆਂ ਹਨ ਜਿਸਦਾ ਮੁਕਾਬਲਾ ਜਥੇਬੰਦਕ ਤਾਕਤ ਅਤੇ ਸੰਘਰਸ਼ਾਂ ਨਾਲ ਕਰਨਾ ਚਾਹੀਦਾ ਹੈ। ਇਸਤੋਂ ਪਹਿਲਾਂ ਇਜਲਾਸ ਦੀ ਕਾਰਵਾਈ ਦੇ ਸ਼ੁਰੂ ਵਿੱਚ ਮਜ਼ਦੂਰ ਲਹਿਰ ਦੇ ਸ਼ਹੀਦਾਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਉਪਰੰਤ ਜੱਥੇਬੰਦੀ ਦਾ ਐਲਾਨਨਾਮਾ ਤੇ ਵਿਧਾਨ ਬਲਦੇਵ ਅਟਵਾਲ ਵੱਲੋਂ ਪੜਿਆ ਗਿਆ। ਬੀਤੇ ਦੀ ਸਰਗਰਮੀਆਂ ਦੀ ਰਿਪੋਰਟ ਕਸ਼ਮੀਰਾ ਸਿੰਘ ਭੰਡਾਲ ਦੋਨਾ ਨੇ ਪੇਸ਼ ਕੀਤੀ ਜਿਸ ਉੱਤੇ ਵਿਸਤਾਰ ਵਿਚ ਚਰਚਾ ਹੋਈ। ਹਾਜ਼ਰ ਡੈਲਗੇਟਾਂ ਵਲੋਂ ਫੱਤੂਢੀਂਗਾ ਅਤੇ ਢਿਲਵਾਂ ਏਰੀਆ ਕਮੇਟੀਆਂ ਗਠਨ ਕੀਤਾ ਗਿਆ ਭਵਿੱਖ ਲਈ ਅਹੁਦੇਦਾਰਾਂ ਦੀ ਚੋਣ ਕਰਦਿਆਂ ਸਰਪ੍ਰਸਤ ਹੰਸਾਂ ਸਿੰਘ ਮੂੰਡੀ,ਇਲਾਕਾ ਕਮੇਟੀ ਦੇ ਦੀ ਪ੍ਰਧਾਨ ਜੱਗਾਂ ਸਿੰਘ ਬੂਹ, ਮੀਤ ਪ੍ਰਧਾਨ ਅਮਰਜੀਤ ਸਿੰਘ ਮੁੰਡੀ ਛੰਨਾਂ, ਇੰਦਰਜੀਤ ਸਿੰਘ ਨੂੰ ਸਕੱਤਰ, ਸਰਦੂਲ ਸਿੰਘ ਨੂੰ ਜੁਆਇੰਟ ਸਕੱਤਰ, ਬਿੰਦਰ ਸਿੰਘ ਵਿੱਤ ਸਕੱਤਰ, ਕਸ਼ਮੀਰ ਸਿੰਘ ਬਲਵੀਰ ਸਿੰਘ,ਅਮਰੀਕ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਢਿਲਵਾਂ ਏਰੀਆ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ,ਜਸਵੀਰ ਸਿੰਘ ਸੰਗੋਜਲਾ ਨੂੰ ਸਕੱਤਰ, ਲਵਜੀਤ ਸਿੰਘ ਭੂਲੋਵਾਲ ਨੂੰ ਵਿੱਤ ਸਕੱਤਰ, ਪਰਮਜੀਤ ਸਿੰਘ ਪ੍ਰੈੱਸ ਸਕੱਤਰ, ਜਸਵਿੰਦਰ ਸਿੰਘ,ਰਤਨ ਸਿੰਘ, ਜਸਵੀਰ ਸਿੰਘ ਸੋਨੀ ਭੂਲੋਵਾਲ ਕਮੇਟੀ ਮੈਂਬਰ ਚੁਣੇ ਗਏ। ਅੰਤ ਵਿੱਚ ਯੂਨੀਅਨ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਜਵਾਲਾਪੁਰ ਵਲੋਂ ਪੇਸ਼ ਕੀਤੇ ਮਤੇ ਪਾਸ ਕਰਕੇ ਮਜ਼ਦੂਰ ਦੀ ਦਿਹਾੜੀ ਇੱਕ ਹਜਾਰ ਰੁਪਏ ਕਰਨ,ਮਾਸਿਕ ਤਨਖਾਹ 30 ਹਜਾਰ ਰੁਪਏ ਕਰਨ,ਪੰਚਾਇਤੀ ਜ਼ਮੀਨ ਦੇ ਠੇਕੇ ਦੀ ਰਾਸ਼ੀ ਵਿੱਚ ਕੀਤਾ 20 ਫ਼ੀਸਦੀ ਵਾਧਾ ਵਾਪਸ ਲੈਣ,ਸਹਿਕਾਰੀ ਸੁਸਾ ਟੀਆਂ ਦੇ ਕਰਜ਼ੇ ਦੇ ਨੋਟਿਸ ਭੇਜਣੇ ਬੰਦ ਕਰਕੇ ਕਰਜ਼ੇ ਮੁਆਫ ਕਰਨ, ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਲਿਤਾਂ ਨੂੰ ਘੱਟ ਰਾਸ਼ੀ ਉੱਤੇ ਦੇਣ , ਲੋੜਵੰਦਾਂ ਨੂੰ 10/10 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਦੀ ਦੀ ਮੰਗ ਕੀਤੀ। ਇਸ ਮੌਕੇ ਮਜ਼ਦੂਰ ਆਗੂ ਹੰਸਾਂ ਸਿੰਘ ਮੂੰਡੀ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਹਾਜ਼ਰ ਡੈਲੀਗੇਟਾ ਸੁਖਦੀਪ ਕੌਰ, ਆਸਾਂ ਰਾਣੀ, ਬੀਬੀ ਛਿਦੋ, ਸਵਰਨੀ, ਸਰਬਜੀਤ ਕੌਰ, ਹਰਪ੍ਰੀਤ ਕੌਰ, ਸੁਖਵਿੰਦਰ ਕੌਰ, ਕੋਮਲਪ੍ਰੀਤ ਕੌਰ ਤੋਂ ਇਲਾਵਾ ਕਿਸਾਨ ਆਗੂ ਕੁਲਵਿੰਦਰ ਸਿੰਘ ਭੰਡਾਲ ਬੇਟ, ਗੁਰਭੇਜ ਸਿੰਘ ਬੂਹ ਆਦਿ ਆਗੂ ਹਾਜਰ ਸਨ।