ਪੁਰਾਣੇ ਡੀਸੀ ਪੰਚਾਲ ਨੂੰ ਵਿਦਾਇਗੀ ਤੇ ਨਵੇਂ ਡੀਸੀ ਦਾ ਕੀਤਾ ਸਵਾਗਤ
ਡੀਸੀ ਦਫਤਰ ਕਰਮਚਾਰੀਆਂ ਨੇ ਡੀਸੀ ਪੰਚਾਲ ਨੂੰ ਦਿੱਤੀ ਵਿਦਾਇਗੀ ਤੇ ਨਵੇਂ ਡੀਸੀ ਨੂੰ ਕੀਤਾ ਸਨਮਾਨਿਤ
Publish Date: Tue, 07 Apr 2026 10:47 PM (IST)
Updated Date: Tue, 07 Apr 2026 10:50 PM (IST)
ਗੁਰਵਿੰਦਰ ਕੌਰ, ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ
ਕਪੂਰਥਲਾ : ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਦਾ ਤਬਾਦਲਾ ਬਤੌਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਹੋਣ ’ਤੇ ਡੀਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਕਪੂਰਥਲਾ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਡੀਸੀ ਅਮਿਤ ਕੁਮਾਰ ਪੰਚਾਲ ਵੱਲੋਂ ਡੀਸੀ ਦਫਤਰ ਯੂਨੀਅਨ ਤੇ ਸਮੂਹ ਕਰਮਚਾਰੀਆਂ ਦਾ ਹਰ ਕੰਮ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸੇ ਤਰ੍ਹਾਂ ਡੀਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਸ਼੍ਰੀ ਅਕਾਸ਼ ਬਾਂਸਲ ਵੱਲੋਂ ਬਤੌਰ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਅਹੁਦਾ ਸੰਭਾਲਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਯੂਨੀਅਨ ਵੱਲੋਂ ਨਵ-ਨਿਯੁਕਤ ਡਿਪਟੀ ਕਮਿਸ਼ਨਰ ਨੂੰ ਯੂਨੀਅਨ ਤੇ ਡੀਸੀ ਦਫਤਰ ਦੇ ਕਰਮਚਾਰੀਆਂ ਵੱਲੋਂ ਹਰ ਕੰਮ ਵਿਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ। ਨਵ-ਨਿਯੁਕਤ ਡਿਪਟੀ ਕਮਿਸ਼ਨਰ ਵੱਲੋਂ ਵੀ ਯੂਨੀਅਨ ਤੇ ਕਰਮਚਾਰੀਆਂ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਵਿਸ਼ਵਾਸ਼ ਦਿਵਾਇਆ ਗਿਆ ਕਿ ਕਰਮਚਾਰੀਆਂ ਨੂੰ ਦਫਤਰੀ ਕੰਮ ਦੌਰਾਨ ਜੋ ਵੀ ਮੁਸ਼ਕਿਲਾਂ ਆਉਣਗੀਆਂ ਉਹ ਜਲਦ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਨਰਿੰਦਰ ਸਿੰਘ ਚੀਮਾ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਚੇਅਰਮੈਨ, ਹਰਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਦਵਿੰਦਰ ਪਾਲ ਸਿੰਘ ਆਹੂਜਾ ਪੀਏ ਟੂ ਡੀਸੀ ਤੇ ਕਾਨੂੰਨੀ ਸਲਾਹਕਾਰ, ਸਰਿਤਾ ਬਹਿਲ ਮੁੱਖ ਸਲਾਹਕਾਰ, ਕੁਲਜੀਤ ਸਿੰਘ ਸਲਾਹਕਾਰ, ਸੁਖਜਿੰਦਰ ਪਾਲ ਪ੍ਰੈੱਸ ਸਕੱਤਰ, ਨਰਿੰਦਰ ਭੱਲਾ ਪ੍ਰਬੰਧਕੀ ਸਕੱਤਰ, ਵਿਨੀਤ ਓਬਰਾਏ ਆਦਿ ਹਾਜ਼ਰ ਸਨ।