ਕਰਾਉਨ ਆਫ ਗਲੋਰੀ ਮਨਿਸਟਰੀ ਚਰਚ ਵੱਲੋਂ ਵਿਸ਼ੇਸ਼ ਪ੍ਰਰਾਥਨਾ
ਕਰਾਉਨ ਆਫ ਗਲੋਰੀ ਮਿਨਸਟਰੀ ਚਰਚ ਵੱਲੋਂ ਇਸਟਰ ਦਿਵਸ ਮੋਕੇ ਵਿਸ਼ੇਸ਼ ਪ੍ਰਰਾਥਨਾ ਸਭਾ ਕਰਵਾਈ
Publish Date: Tue, 07 Apr 2026 10:55 PM (IST)
Updated Date: Tue, 07 Apr 2026 10:59 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਰਾਉਨ ਆਫ ਗਲੋਰੀ ਮਨਿਸਟਰੀ ਚਰਚ ਵਿਚ ਈਸਟਰ ਦਿਵਸ ਬੜੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਚਰਚ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ। ਇਸ ਸਮਾਗਮ ਦੀ ਅਗਵਾਈ ਪਾਸਟਰ ਮਨਦੀਪ ਤੇ ਪ੍ਰਧਾਨ ਅਨਿਲ ਕੁਮਾਰ ਵੱਲੋਂ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਜਨਾਂ ਤੇ ਪ੍ਰਾਰਥਨਾ ਨਾਲ ਹੋਈ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਆਤਮਿਕ ਰੰਗ ਵਿਚ ਰੰਗਿਆ ਹੋਇਆ ਸੀ। ਸੰਗਤ ਨੇ ਮਿਲ ਕੇ ਪ੍ਰਭੂ ਯਿਸੂ ਮਸੀਹ ਦੀ ਸਿਫ਼ਤ-ਸਲਾਹ ਕੀਤੀ। ਇਸ ਮੌਕੇ ਪਾਸਟਰ ਮਨਦੀਪ ਨੇ ਈਸਟਰ ਦਿਵਸ ਦੀ ਮਹੱਤਤਾ ਬਾਰੇ ਪ੍ਰਚਾਰ ਕਰਦੇ ਹੋਏ ਦੱਸਿਆ ਕਿ ਇਹ ਦਿਨ ਪ੍ਰਭੂ ਯਿਸੂ ਮਸੀਹ ਦੇ ਮੌਤ ’ਤੇ ਜਿੱਤ ਹਾਸਲ ਕਰਕੇ ਦੁਬਾਰਾ ਜੀ ਉੱਠਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਈਸਟਰ ਸਾਨੂੰ ਨਵੀਂ ਆਸ, ਪ੍ਰੇਮ ਤੇ ਵਿਸ਼ਵਾਸ ਦਾ ਸੰਦੇਸ਼ ਦਿੰਦਾ ਹੈ ਤੇ ਸਾਨੂੰ ਸਿਖਾਉਂਦਾ ਹੈ ਕਿ ਸੱਚਾਈ ਤੇ ਧਰਮ ਦੀ ਹਮੇਸ਼ਾਂ ਜਿੱਤ ਹੁੰਦੀ ਹੈ। ਪ੍ਰਧਾਨ ਅਨੀਲ ਕੁਮਾਰ ਨੇ ਆਪਣੇ ਸੰਬੋਧਨ ਵਿਚ ਸੰਗਤ ਨੂੰ ਇਸ ਪਵਿੱਤਰ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿਚ ਮਸੀਹ ਦੇ ਉਪਦੇਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ ਤੇ ਪ੍ਰੇਮ, ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਇਕਜੁੱਟ ਰਹਿਣ ਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਬੱਚਿਆਂ ਤੇ ਨੌਜਵਾਨਾਂ ਵੱਲੋਂ ਧਾਰਮਿਕ ਗੀਤ ਤੇ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨ ਅਨਿਲ ਕੁਮਾਰ, ਸੁਨੀਲ ਕੁਮਾਰ ਭੱਟੀ, ਮਨਪ੍ਰੀਤ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।