ਕ੍ਰੀਏਟਿਵ ਏਜ ਅਕੈਡਮੀ ਨੇ ਮਾਂ ਉਤਸਵ ਨੂੰ ਯਾਦਗਾਰ ਬਣਾਇਆ
ਕ੍ਰੀਏਟਿਵ ਏਜ ਅਕੈਡਮੀ ਵੱਲੋਂ ਫਗਵਾੜਾ ਵਿੱਚ ਪ੍ਰਤਿਭਾ, ਸੱਭਿਆਚਾਰ ਅਤੇ ਮਾਂ ਦੇ ਪਿਆਰ ਨਾਲ ਭਰਪੂਰ ਸ਼ਾਨਦਾਰ ਉਤਸਵ
Publish Date: Tue, 12 May 2026 07:36 PM (IST)
Updated Date: Tue, 12 May 2026 07:39 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਕ੍ਰੀਏਟਿਵ ਏਜ ਅਕੈਡਮੀ, ਹਦਿਆਬਾਦ ਰੋਡ, ਫਗਵਾੜਾ ਵੱਲੋਂ ਕਰਵਾਇਆ ਗਿਆ ਬਹੁਚਰਚਿਤ ਸੱਭਿਆਚਾਰਕ ਪ੍ਰੋਗਰਾਮ “ਮੰਮਾ ਜ਼ ਟੈਲੈਂਟ ਹੰਟ–ਸੀਜ਼ਨ 5” ਜੀਟੀ ਰੋਡ ਸਥਿਤ ਪਿਰਾਮਿਡ ਕਾਲਜ, ਫਗਵਾੜਾ ਦੇ ਵਿਸ਼ਾਲ ਆਡੀਟੋਰੀਅਮ ਵਿਚ ਬਹੁਤ ਹੀ ਉਤਸ਼ਾਹ ਤੇ ਸ਼ਾਨਦਾਰ ਮਾਹੌਲ ਵਿਚ ਸੰਪੰਨ ਹੋਇਆ। ਇਸ ਰੰਗਾਰੰਗ ਸਮਾਗਮ ਵਿਚ ਸ਼ਹਿਰ ਵਾਸੀਆਂ, ਮਾਪਿਆਂ, ਕਲਾਕਾਰਾਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਤੇ ਪ੍ਰਤਿਭਾ ਤੇ ਸੱਭਿਆਚਾਰ ਦੇ ਇਸ ਵਿਲੱਖਣ ਉਤਸਵ ਨੂੰ ਯਾਦਗਾਰ ਬਣਾ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਜੋਤ ਪ੍ਰਜਵਲਿਤ ਕਰਨ ਅਤੇ ਸਵਾਗਤੀ ਸਮਾਰੋਹ ਨਾਲ ਹੋਈ। ਇਸ ਮੌਕੇ ਪ੍ਰਸਿੱਧ ਅਦਾਕਾਰਾ ਜਤਿੰਦਰ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੀ। ਉਨ੍ਹਾਂ ਨੇ ਮੰਚ ਤੋਂ ਭਾਗ ਲੈਣ ਵਾਲਿਆਂ, ਖ਼ਾਸ ਕਰਕੇ ਮਾਵਾਂ ਦੀ ਪ੍ਰਤਿਭਾ, ਆਤਮ-ਵਿਸ਼ਵਾਸ ਤੇ ਉਤਸ਼ਾਹ ਦੀ ਖੁੱਲ੍ਹ ਕੇ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਔਰਤਾਂ ਨੂੰ ਆਪਣੀ ਪਹਿਚਾਣ ਬਣਾਉਣ ਤੇ ਆਪਣੀਆਂ ਲੁਕੀਆਂ ਕਾਬਲੀਅਤਾਂ ਨੂੰ ਸਮਾਜ ਅੱਗੇ ਪੇਸ਼ ਕਰਨ ਲਈ ਮਜ਼ਬੂਤ ਮੰਚ ਪ੍ਰਦਾਨ ਕਰਦੇ ਹਨ। ਸਮਾਗਮ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਮੇਅਰ ਰਾਮ ਪਾਲ ਉੱਪਲ, ਡਾ. ਸੁਸ਼ਮਾ ਚਾਵਲਾ, ਤ੍ਰਿਪਤਾ ਸੇਠੀ, ਮਹਿੰਦਰ ਪਾਲ ਸੇਠੀ ਤੇ ਡਾ. ਵਿਵੇਕ ਮਿੱਤਲ ਨੇ ਆਪਣੀ ਸ਼ਾਨਦਾਰ ਹਾਜ਼ਰੀ ਲਗਵਾਈ। ਸਾਰੇ ਮਹਿਮਾਨਾਂ ਨੇ ਪ੍ਰੋਗਰਾਮ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਆਯੋਜਕਾਂ ਦੇ ਯਤਨਾਂ ਨੂੰ ਪ੍ਰੇਰਣਾਦਾਇਕ ਦੱਸਿਆ। ਪ੍ਰੋਗਰਾਮ ਵਿਚ ਪ੍ਰਸਿੱਧ ਗਾਇਕ ਆਤਿਸ਼ ਤੇ ਪਾਲ ਸਿੰਘ ਦੀ ਵਿਸ਼ੇਸ਼ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮੋਹ ਲਿਆ। ਉਨ੍ਹਾਂ ਦੇ ਲੋਕਪ੍ਰਿਯ ਗੀਤਾਂ ’ਤੇ ਪੂਰਾ ਆਡੀਟੋਰੀਅਮ ਝੂਮ ਉੱਠਿਆ ਤੇ ਮਾਹੌਲ ਜੋਸ਼ ਨਾਲ ਭਰ ਗਿਆ। ਇਸੇ ਦੌਰਾਨ ਡਾ. ਸੁਸ਼ਮਾ ਚਾਵਲਾ ਨੇ ਆਪਣੀ ਵਿਸ਼ੇਸ਼ ਡਾਂਸ ਐਕਸਰਸਾਈਜ਼ ਪੇਸ਼ਕਾਰੀ ਨਾਲ ਮੌਜੂਦ ਲੋਕਾਂ ਵਿਚ ਨਵੀਂ ਤਾਜ਼ਗੀ ਤੇ ਉਰਜਾ ਭਰ ਦਿੱਤੀ। ਸਮਾਗਮ ਵਿਚ ਡਿਵਾਈਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਮਸ਼ਹੂਰ ਵਿਦਿਅਕ ਸੰਸਥਾਨਾਂ ਤੇ ਅਕੈਡਮੀਆਂ ਸ਼੍ਰੀ ਮਹਾਵੀਰ ਜੈਨ ਮਾਡਲ ਪਬਲਿਕ ਸਕੂਲ, ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ, ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰਾਮਗੜ੍ਹੀਆ ਬੇਬੇ ਨਾਨਕੀ ਸੀਨੀਅਰ ਸੈਕੰਡਰੀ ਸਕੂਲ, ਆਰਡੀ ਪਬਲਿਕ ਸਕੂਲ, ਨ੍ਰਿਤਿਆ ਵੰਦਨ ਅਕੈਡਮੀ, ਆਫਬੀਟ ਅਕੈਡਮੀ, ਮਿਊਜ਼ਿਕ ਵਰਲਡ ਅਕੈਡਮੀ ਤੇ ਨਵਰਸ ਅਕੈਡਮੀ ਦੇ ਬੱਚਿਆਂ ਨੇ ਨਾਚ, ਸੰਗੀਤ, ਅਦਾਕਾਰੀ ਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੰਗਾਰੰਗ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਤੇ ਤਾਲੀਆਂ ਦੀ ਗੂੰਜ ਪੂਰੇ ਸਭਾ ਹਾਲ ਵਿਚ ਸੁਣਾਈ ਦਿੰਦੀ ਰਹੀ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਮਾਵਾਂ ਵੱਲੋਂ ਕੀਤੀਆਂ ਮਾਡਲਿੰਗ ਤੇ ਨਾਚ ਪੇਸ਼ਕਾਰੀਆਂ ਰਹੀਆਂ। ਇਸ ਮੌਕੇ ਡਾ. ਗੁਰਨਾਮ ਸਿੰਘ, ਪ੍ਰਿੰਸੀਪਲ ਸ਼ੋਭਾ ਗੁਪਤਾ, ਮਹੇਸ਼ ਚੰਦਰ ਗੁਪਤਾ, ਸਰਬਜੀਤ ਕੌਰ, ਮੈਡਮ ਰਾਜਿੰਦਰ ਕੌਰ, ਡਾ. ਨੀਲਮ ਸੇਠੀ, ਨੀਲਮ, ਤਾਜਪ੍ਰੀਤ ਕੌਰ, ਹਰਿੰਦਰ ਸੇਠੀ, ਗਗਨਦੀਪ, ਸੁਸ਼ੀਲ ਸ਼ਰਮਾ, ਮਹਿੰਦਰ ਸੂਦ, ਹਰਜਿੰਦਰ ਗੋਗਨਾ, ਸਬ ਇੰਸਪੈਕਟਰ ਬਲਵਿੰਦਰ ਸਿੰਘ, ਪ੍ਰਿੰਸੀਪਲ ਰਜਨੀ ਗੁਪਤਾ, ਨਵਿਤਾ ਛਾਬੜਾ, ਬਾਦਲ ਰਾਏ, ਗੀਤਿਕਾ ਭਾਟੀਆ, ਹੀਨਾ, ਮਯੰਕ ਭਾਟੀਆ, ਦਿਵਿਆ ਭਾਟੀਆ ਤੇ ਅਤਿੰਦਰ ਪਾਲ ਸਿੰਘ ਵੀ ਖ਼ਾਸ ਤੌਰ ’ਤੇ ਹਾਜ਼ਰ ਰਹੇ। ਕ੍ਰੀਏਟਿਵ ਏਜ ਅਕੈਡਮੀ ਦੇ ਡਾਇਰੈਕਟਰ ਆਸ਼ੀਸ਼ ਗਾਂਧੀ ਤੇ ਦੀਕਸ਼ਾ ਗਾਂਧੀ ਨੇ ਸਾਰੇ ਮਹਿਮਾਨਾਂ, ਭਾਗੀਦਾਰਾਂ, ਸਹਿਯੋਗੀ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੋਗਰਾਮ ਦਾ ਮੁੱਖ ਮਕਸਦ ਮਾਵਾਂ ਤੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਸਕਾਰਾਤਮਕ ਤੇ ਪ੍ਰੇਰਣਾਦਾਇਕ ਮੰਚ ਮੁਹੱਈਆ ਕਰਵਾਉਣਾ ਹੈ, ਜਿਸ ਵਿਚ ਉਨ੍ਹਾਂ ਨੂੰ ਬੇਹੱਦ ਸਫਲਤਾ ਮਿਲੀ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਪਿਰਾਮਿਡ ਕਾਲਜ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪ੍ਰੋਗਰਾਮ ਲਈ ਸੁੰਦਰ ਤੇ ਆਧੁਨਿਕ ਆਡੀਟੋਰੀਅਮ ਉਪਲਬਧ ਕਰਵਾਇਆ। ਪ੍ਰੋਗਰਾਮ ਦਾ ਪ੍ਰਭਾਵਸ਼ਾਲੀ ਸੰਚਾਲਨ ਮੈਡਮ ਗਾਇਤਰੀ ਤੇ ਆਮਿਰ ਖਾਨ ਵੱਲੋਂ ਕੀਤਾ ਗਿਆ। ਇਸ ਸ਼ਾਨਦਾਰ ਸਮਾਗਮ ਨੂੰ ਸਫਲ ਬਣਾਉਣ ਵਿਚ ਸਿਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸਵੱਛਤਾ ਅਭਿਆਨ ਸੋਸਾਇਟੀ, ਡਿਵਾਈਨ ਏਂਜਲ ਸੋਸਾਇਟੀ, ਸਟੂਡੀਓ 7, ਨਿਰੂਪਮ ਕਾਸਮੈਟਿਕ, ਪਿਰਾਮਿਡ ਕਾਲਜ ਤੇ ਬਲਿਸ ਐਂਡ ਬਲੈੱਸ ਕੈਫੇ ਦਾ ਵਿਸ਼ੇਸ਼ ਸਹਿਯੋਗ ਰਿਹਾ।