ਕਾਂਗਰਸੀ ਆਗੂਆਂ ਨੇ ਲੰਗਰ ਲਗਾਇਆ
ਕਾਂਗਰਸੀ ਆਗੂਆਂ ਨੇ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਲੰਗਰ ਲਗਾਇਆ
Publish Date: Sat, 21 Feb 2026 10:21 PM (IST)
Updated Date: Sat, 21 Feb 2026 10:24 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਕਾਂਗਰਸ ਪਾਰਟੀ ਵੱਲੋਂ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਹਿਯੋਗ ਤੇ ਸਮੂਹ ਕਾਂਗਰਸ ਕਪੂਰਥਲਾ ਦੇ ਪਰਿਵਾਰ ਨਾਲ ਦੂਜਾ ਵਿਸ਼ਾਲ ਲੰਗਰ ਪਸ਼ੂਆਂ ਦੇ ਹਸਪਤਾਲ ਦੇ ਸਾਹਮਣੇ ਨੇੜੇ ਚਰਬੱਤੀ ਚੌਂਕ ਵਿਖੇ ਲਗਾਇਆ ਗਿਆ। ਇਸ ਵਿਚ ਮੁੱਖ ਤੌਰ ’ਤੇ ਸਾਬਕਾ ਵਿਧਾਇਕਾ ਕਪੂਰਥਲਾ ਮੈਡਮ ਰਾਜਬੰਸ ਕੌਰ ਰਾਣਾ ਸ਼ਾਮਲ ਹੋਏ। ਇਸ ਮੌਕੇ ਮਨਪ੍ਰੀਤ ਸਿੰਘ ਮਾਂਗਟ ਪੀਏ ਟੂ ਰਾਣਾ ਗੁਰਜੀਤ ਸਿੰਘ, ਨਰਿੰਦਰ ਸਿੰਘ ਮੰਨਸੂ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਪੂਰਥਲਾ, ਦੀਪਕ ਸਲਵਾਨ ਸ਼ਹਿਰੀ ਪ੍ਰਧਾਨ ਕਪੂਰਥਲਾ, ਕਰਨ ਮਹਾਜਨ ਕੌਂਸਲਰ, ਵਿਨੋਦ ਸੂਦ ਡਿਪਟੀ ਮੇਅਰ ਕਪੂਰਥਲਾ, ਸੁਰਿੰਦਰ ਸਿੰਘ ਵਾਲੀਆ ਸ਼ਿੰਦਾ (ਸੀਨੀਅਰ ਕਾਂਗਰਸੀ ਆਗੂ), ਬਲਜੀਤ ਸਿੰਘ ਕਾਲਾ ਕੌਂਸਲਰ, ਕੁਲਦੀਪ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਪੂਰਥਲਾ, ਗੁਰਪਿੰਦਰ ਸਿੰਘ ਮਾਂਗਟ ਪੀਏ ਟੂ ਰਾਣਾ ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ ਹਲਕਾ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਰਾਜਾ ਸਰਪੰਚ ਕੈਨੇਡਾ, ਨਵਜੋਤ ਸਿੰਘ ਮਾਹਲ, ਕਨਵ ਪਾਸੀ ਜ਼ਿਲ੍ਹਾ ਵਾਈਸ ਪ੍ਰਧਾਨ ਸੋਸ਼ਲ ਮੀਡੀਆ ਕਾਂਗਰਸ ਕਪੂਰਥਲਾ, ਰਜਤ ਬਿੱਦੂ ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਨਿਤਿਨ ਰਾਜਪੂਤ, ਸਾਜਨ ਅੰਮ੍ਰਿਤਸਰ, ਰਿੰਕੂ ਹਰਨਾਮ ਨਗਰ, ਸਮੀਰ ਸ਼ੇਖੂਪਰ ਆਦਿ ਸਾਰਿਆਂ ਨੇ ਮਿਲ ਕੇ ਇਸ ਲੰਗਰ ਵਿਚ ਸੇਵਾ ਕੀਤੀ।