ਨਗਰ ਨਿਗਮ ਕਪੂਰਥਲਾ ‘ਤੇ ਹੋਇਆ ਕਾਂਗਰਸ ਦਾ ਵੱਡਾ ਕਬਜ਼ਾ

-31 ਸੀਟਾਂ ਜਿੱਤ ਕੇ ਕਾਂਗਰਸ ਪਹਿਲੇ, ਆਪ 11 ਸੀਟਾਂ ਨਾਲ ਦੂਜੇ ਸਥਾਨ ‘ਤੇ ਰਹੀ, ਭਾਜਪਾ ਤੇ ਅਕਾਲੀ ਦਲ ਨੂੰ ਮਿਲੀਆਂ 3-3 ਸੀਟਾਂ
ਹਰਨੇਕ ਸਿੰਘ ਜੈਨਪੁਰੀ ਪੰਜਾਬੀ ਜਾਗਰਣ
ਕਪੂਰਥਲਾ : ਸ਼ੁੱਕਰਵਾਰ ਨੂੰ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਗਏ, ਜਿਨ੍ਹਾਂ ਵਿਚ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50 ਵਿਚੋਂ 31 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਆਮ ਆਦਮੀ ਪਾਰਟੀ 11 ਸੀਟਾਂ ਨਾਲ ਦੂਜੇ ਸਥਾਨ ‘ਤੇ ਰਹੀ, ਜਦਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ 3-3 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਦੋ ਆਜ਼ਾਦ ਉਮੀਦਵਾਰ ਵੀ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੇ।
ਆਜ਼ਾਦ ਉਮੀਦਵਾਰਾਂ ਵਿਚ ਵਾਰਡ ਨੰਬਰ 22 ਤੋਂ ਸਾਬਕਾ ਕੌਂਸਲਰ ਮੋਨਿਕਾ ਗੋਇਲ ਤੇ ਵਾਰਡ ਨੰਬਰ 4 ਤੋਂ ਅਮਨ ਰਾਣੀ ਨੇ ਜਿੱਤ ਦਰਜ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਨਤੀਜਿਆਂ ਨਾਲ ਕਾਂਗਰਸ ਖੇਮੇ ਵਿਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ, ਜਦਕਿ ਆਪ ਲਈ ਇਹ ਚੋਣਾਂ ਕੁਝ ਹੱਦ ਤੱਕ ਸੰਤੋਸ਼ਜਨਕ ਰਹੀ ਜਦੋਕਿ ਹੋਰ ਪਾਰਟੀਆਂ ਦੇ ਆਗੂਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਵਾਰਡ 1 ਤੋਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ 476 ਵੋਟਾਂ ਲੈ ਕੇ ਵੱਡੇ ਅੰਤਰ ਨਾਲ ਜੇਤੂ ਰਹੇ ਹਨ ਜਦੋਂਕਿ ਆਮ ਆਦਮੀ ਪਾਰਟੀ ਦੀ ਬਲਵਿੰਦਰ ਕੌਰ ਨੂੰ 225 ਵੋਟਾਂ ਮਿਲੀਆਂ। ਵਾਰਡ 2 ਤੋਂ ਕਾਂਗਰਸ ਦੀ ਸੁਖਵਿੰਦਰ ਕੌਰ ਸ਼ਾਹੀ 521 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਭਾਜਪਾ ਦੀ ਨੇਹਾ 278 ਵੋਟਾਂ ਨਾਲ ਦੂਸਰੇ ਤੇ ਆਮ ਆਦਮੀ ਪਾਰਟੀ ਦੀ ਅਨੁਰਾਧਾ ਸ਼ਰਮਾ 237 ਵੋਟਾਂ ਨਾਲ ਤੀਸਰੇ ਸਥਾਨ ’ਤੇ ਰਹੀ। ਵਾਰਡ 3 ਤੋਂ ਮੌਜੂਦਾ ਮੇਅਰ ਕੁਲਵੰਤ ਕੌਰ ਦੇ ਪੁੱਤਰ ਤੇ ਕਾਂਗਰਸੀ ਉਮੀਦਵਾਰ ਰਾਜਬੀਰ ਸਿੰਘ 976 ਵੋਟਾਂ ਲੈ ਕੇ ਵੱਡੇ ਫਰਕ ਨਾਲ ਜੇਤੂ ਰਹੇ ਜਦੋਂਕਿ ਆਪ ਦੇ ਸ਼ਸ਼ੀ ਪਾਠਕ 222 ਵੋਟਾਂ ਨਾਲ ਦੂਸਰੇ ਤੇ ਭਾਜਪਾ ਦੇ ਦੀਪ ਕਮਲ 121 ਵੋਟਾਂ ਨਾਲ ਤੀਸਰੇ ਸਥਾਨ ’ਤੇ ਰਹੇ। ਵਾਰਡ 4 ਤੋ ਅਜ਼ਾਦ ਉਮੀਦਵਾਰ ਅਮਨ ਰਾਣੀ 359 ਵੋਟਾਂ ਨਾਲ ਜੇਤੂ ਰਹੀ ਤਾਂ ਆਪ ਦੀ ਨਰਿੰਦਰਜੀਤ ਕੌਰ ਨੂੰ 218 ਤੇ ਕਾਗਰਸ ਦੀ ਪ੍ਰਿਆ ਸੂਦ ਨੂੰ 165 ਵੋਟਾਂ ਮਿਲੀਆਂ।
ਵਾਰਡ ਨੰਬਰ 5 ਤੋਂ ਆਪ ਦੇ ਸੀਨੀਅਰ ਨੇਤਾ ਪਰਵਿੰਦਰ ਸਿੰਘ ਢੋਟ ਦੇ ਪੁੱਤਰ ਜਸਜੀਤ ਸਿੰਘ ਢੋਟ 390 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਕਾਂਗਰਸ ਦੀ ਮਨਜੀਤ ਕੌਰ ਨੂੰ 249 ਤੇ ਅਕਾਲੀ ਦਲ ਦੀ ਰਣਦੀਪ ਕੌਰ ਨੂੰ 112 ਵੋਟਾਂ ਮਿਲੀਆਂ। ਵਾਰਡ 6 ਤੋਂ ਸਾਬਕਾ ਕੌਂਸਲਰ ਜੋਤੀ ਧੀਰ 465 ਵੋਟਾਂ ਲੈ ਕੇ ਫਿਰ ਤੋ ਜਿੱਤ ਹਾਸਲ ਕਰਨ ’ਚ ਕਾਮਯਾਬ ਰਹੀ ਹੈ। ਅਕਾਲੀ ਦਲ ਦੀ ਜਸਵਿੰਦਰ ਕੌਰ ਨੂੰ 259 ਤੇ ਆਪ ਦੀ ਗੁਰਜੀਤ ਕੌਰ ਨੂੰ 109 ਵੋਟਾਂ ਮਿਲੀਆਂ। ਵਾਰਡ 7 ਤੋਂ ਕਾਂਗਰਸ ਦੇ ਕੁਲਜੀਤ ਸਿੰਘ 205 ਵੋਟਾਂ ਲੈ ਕੇ ਜੇਤੂ ਬਣੇ, ਆਪ ਦੇ ਸੁਖਜਿੰਦਰ ਸਿੰਘ ਨੂੰ 64 ਤੇ ਭਾਜਪਾ ਦੇ ਕਪਿਲ ਧੀਰ ਨੂੰ 35 ਵੋਟਾਂ ਮਿਲੀਆਂ ਜਦੋਂਕਿ ਅਜ਼ਾਦ ਉਮੀਦਵਾਰ ਹਰਵਿੰਦਰ ਸਿੰਘ ਮੁਲਤਾਨੀ 108 ਵੋਟਾਂ ਹਾਸਲ ਕਰਨ ’ਚ ਕਾਮਯਾਬ ਰਹੇ। ਵਾਰਡ 8 ਤੋ ਕਾਂਗਰਸ ਦੀ ਸੋਨਿਕਾ ਅਗਰਵਾਲ 862 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਆਪ ਦੀ ਉਰਮਿਲਾ ਦੇਵੀ ਨੂੰ 42 ਵੋਟਾਂ ਪਈਆਂ।
ਵਾਰਡ 9 ਤੋਂ ਕਾਗਰਸ ਦੇ ਜਸਪ੍ਰੀਤ ਸਿੰਘ ਸਹਿਗਲ 551 ਵੋਟਾਂ ਨਾਲ ਚੋਣ ਜਿੱਤੇ ਹਨ ਜਦੋਂਕਿ ਅਕਾਲੀ ਦਲ ਉਮੀਦਵਾਰ ਅੰਤਮਜੋਤ ਸਿੰਘ ਨੂੰ 69 ਤੇ ਭਾਜਪਾ ਦੇ ਸ਼ਾਰਪ ਨੂੰ ਸਿਰਫ 18 ਵੋਟਾਂ ਪਈਆਂ। ਅਜ਼ਾਦ ਉਮੀਦਵਾਰ ਕਮਲਜੀਤ ਸਿੰਘ 108 ਵੋਟਾਂ ਹਾਸਲ ਕਰਨ ’ਚ ਕਾਮਯਾਬ ਰਿਹਾ। ਵਾਰਡ 10 ਵਿਚ ਭਾਜਪਾ ਦੀ ਕਵਿਤਾ ਨੂੰ 29, ਆਪ ਦੀ ਰਜਵੰਤ ਕੌਰ ਨੂੰ 379 ਤੇ ਕਾਂਗਰਸ ਦੀ ਜਸਵੀਰ ਕੌਰ ਨੂੰ 642 ਵੋਟਾਂ ਮਿਲੀਆਂ। ਵਾਰਡ 11 ’ਚ ਕਾਂਗਰਸ ਦੇ ਬਲਬੀਰ ਸਿੰਘ 432 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਆਪ ਦੇ ਸੋਹਣ ਲਾਲ ਨੂੰ 224 ਤੇ ਭਾਜਪਾ ਦੇ ਲੱਕੀ ਨੂੰ 24 ਵੋਟਾਂ ਮਿਲੀਆਂ। ਵਾਰਡ 12 ਤੋਂ ਕਾਂਗਰਸ ਦੀ ਜਤਵਿੰਦਰ ਕੌਰ 200 ਵੋਟਾਂ ਜਦੋਂਕਿ ਆਪ ਦੀ ਸੁਰਪ੍ਰੀਤ ਕੌਰ ਨੂੰ 165 ਵੋਟਾਂ ਪ੍ਰਾਪਤ ਹੋਈਆਂ ਭਾਜਪਾ ਦੀ ਬੀਭਾ ਕੁਮਾਰ ਨੂੰ ਸਿਰਫ 19 ਵੋਟਾਂ ਹੀ ਮਿਲੀਆਂ। ਵਾਰਡ 13 ਜਨਰਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਭੁਪਿੰਦਰ ਸ਼ਰਮਾ 237 ਵੋਟਾਂ ਲੈ ਕੇ ਜੇਤੂ ਰਹੇ ਹਨ ਜਦੋਂਕਿ ਸਾਬਕਾ ਕੌਂਸਲਰ ਮਾਸਟਰ ਵਿਨੋਦ ਕੁਮਾਰ ਸੂਦ ਨੂੰ 171 ਵੋਟਾਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੀਜੇਪੀ ਦੇ ਅਨੁਜ ਆਨੰਦ 128 ਵੋਟਾਂ ਨਾਲ ਤੀਸਰੇ ਸਥਾਨ ’ਤੇ ਰਹੇ।
ਵਾਰਡ 14 ਵਿਚ ਕਾਂਗਰਸ ਦੀ ਨੇਹਾ ਅਹੂਜਾ 520 ਵੋਟਾਂ ਨਾਲ ਜੇਤੂ ਰਹੀ ਜਦੋਂਕਿ ਆਪ ਦੀ ਅਨੀਤਾ ਰਾਣੀ ਨੂੰ 295 ਵੋਟਾਂ ਮਿਲੀਆਂ। ਵਾਰਡ 15 ਵਿਚ ਭਾਜਪਾ ਦੇ ਸੰਜੀਵ ਕੁਮਾਰ ਖੰਨਾ ਨੂੰ 176 ਵੋਟਾਂ ਮਿਲੀਆਂ ਜਦੋਕਿ ਕਾਂਗਰਸ ਦੀ ਨਵਜੋਤ ਵਾਲੀਆ 358 ਵੋਟਾਂ ਨਾਲ ਜੇਤੂ ਰਹੀ। ਆਪ ਦੇ ਗੁਰਪ੍ਰੀਤ ਸਿੰਘ ਚੀਮਾ ਨੂੰ 221 ਵੋਟਾਂ ਮਿਲੀਆਂ। ਵਾਰਡ 16 ਤੋਂ ਭਾਜਪਾ ਦੀ ਕੁਸਮ ਪਸਰੀਚਾ ਨੂੰ 98 ਤੇ ਆਪ ਦੀ ਜਸਬੀਰ ਕੌਰ ਨੂੰ 53 ਜਦੋਂਕਿ ਕਾਂਗਰਸ ਦੀ ਇੰਦਰਦੀਪ ਕੌਰ 534 ਵੋਟਾਂ ਨਾਲ ਜੇਤੂ ਰਹੀ। ਵਾਰਡ 17 ਵਿਚ ਕਾਂਗਰਸ ਦੇ ਨਰੇਸ਼ ਵਸ਼ਿਸ਼ਟ 360 ਵੋਟਾਂ ਲੈ ਕੇ ਜੇਤੂ ਰਹੇ। ਭਾਜਪਾ ਦੇ ਮਨਮੋਹਨ ਰਾਏ ਨੂੰ 78 ਤੇ ਆਪ ਦੇ ਪਰਮਿੰਦਰ ਸਿੰਘ ਵਾਲੀਆ ਨੂੰ 295 ਵੋਟਾਂ ਮਿਲੀਆਂ। ਵਾਰਡ 18 ਤੋਂ ਕਾਂਗਰਸ ਦੀ ਤਰਨਪ੍ਰੀਤ ਕੌਰ ਨੂੰ 349 ਤੇ ਆਪ ਦੀ ਰਾਜ ਕੁਮਾਰੀ ਨੂੰ 439 ਵੋਟਾਂ ਮਿਲੀਆਂ। ਅਕਾਲੀ ਦਲ ਦੀ ਕੁਲਦੀਪ ਕੌਰ ਨੂੰ 356 ਤੇ ਭਾਜਪਾ ਦੀ ਰਾਜ ਕੁਮਾਰੀ ਨੂੰ 35 ਵੋਟਾਂ ਮਿਲੀਆਂ। ਵਾਰਡ 19 ਵਿਚ ਕਾਂਗਰਸ ਦੇ ਤਰਸੇਮ ਲਾਲ 620 ਵੋਟਾਂ ਨਾਲ ਜੇਤੂ ਰਹੇ, ਬਸਪਾ ਦੀ ਜਸਵਿੰਦਰ ਕੌਰ ਨੂੰ ਸਿਰਫ 6, ਆਪ ਦੇ ਜਸਪਾਲ ਸਿੰਘ ਨੂੰ 280 ਤੇ ਭਾਜਪਾ ਦੇ ਬਲਬੀਰ ਸਿੰਘ ਨੂੰ 193 ਵੋਟਾਂ ਮਿਲੇ।
ਵਾਰਡ 20 ਤੋਂ ਕਾਂਗਰਸ ਦੇ ਸੰਦੀਪ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸਨੂੰ 426 ਵੋਟਾਂ ਮਿਲੇ ਜਦੋਂਕਿ ਆਪ ਦੇ ਹਰਪ੍ਰੀਤ ਸਿੰਘ 536 ਵੋਟਾਂ ਨਾਲ ਜੇਤੂ ਰਹੇ। ਵਾਰਡ 21 ਵਿਚ ਕਾਂਗਰਸ ਦੀ ਜੀਨਤ ਨੂੰ 353 ਵੋਟਾਂ ਮਿਲੀਆਂ, ਅਕਾਲੀ ਦਲ ਦੀ ਦਾਖੋ ਦੇਵੀ ਨੂੰ 110 ਤੇ ਆਪ ਦੀ ਬਲਵਿੰਦਰ ਕੌਰ ਤੇਜੀ ਨੂੰ 138 ਵੋਟਾਂ ਪ੍ਰਾਪਤ ਹੋਈਆਂ। ਵਾਰਡ 22 ਤੋਂ ਕਾਂਗਰਸ ਦੀ ਸਰਬਜੀਤ ਕੌਰ ਨੂੰ 282 ਜਦੋਂਕਿ ਭਾਜਪਾ ਦੀ ਰੀਤੂ ਬਾਲਾ ਨੂੰ 61 ਤੇ ਆਪ ਦੀ ਦਾਨਿਸ਼ ਵਾਲੀਆ ਨੂੰ 93 ਵੋਟ ਮਿਲੇ। ਇਸ ਵਾਰਡ ਤੋਂ ਅਜ਼ਾਦ ਤੌਰ ’ਤੇ ਚੋਣ ਲੜ ਰਹੀ ਚਾਰ ਵਾਰ ਦੀ ਕੌਂਸਲਰ ਮੋਨਿਕਾ ਗੋਇਲ ਨੇ 389 ਵੋਟ ਹਾਸਲ ਕਰ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਵਾਰਡ 23 ਵਿਚ ਆਪ ਦੇ ਗੌਰਵ 552 ਵੋਟ ਲੈ ਕੇ ਜੇਤੂ ਰਹੇ ਜਦੋਂਕਿ ਕਾਂਗਰਸ ਦੇ ਪਵਨਦੀਪ ਨੂੰ 216, ਅਕਾਲੀ ਦਲ ਦੇ ਸੁਖਜਿੰਦਰ ਸਿੰਘ ਨੂੰ 197 ਤੇ ਭਾਜਪਾ ਦੇ ਕਰਨ ਸਿੰਘ ਮਾਨ ਨੂੰ 76 ਵੋਟਾਂ ਮਿਲੀਆਂ।
ਵਾਰਡ 24 ਤੋਂ ਆਪ ਦੀ ਨਵਰੀਤ ਕੌਰ ਨੂੰ 210 ਤੇ ਕਾਂਗਰਸ ਦੀ ਹਰਜੀਤ ਕੌਰ ਨੂੰ 694 ਵੋਟਾਂ ਮਿਲੀਆਂ। ਵਾਰਡ 25 ਤੋਂ ਅਕਾਲੀ ਦਲ ਦੇ ਰਜਿੰਦਰ ਸਿੰਘ ਧੰਜਲ ਚੋਣ ਜਿੱਤਣ ’ਚ ਕਾਮਾਯਾਬ ਰਹੇ ਹਨ, ਜਿਨ੍ਹਾਂ ਨੂੰ 249 ਵੋਟਾਂ ਮਿਲੀਆਂ ਜਦੋਂਕਿ ਕਾਂਗਰਸ ਦੇ ਸੁਰਿੰਦਰ ਕੁਮਾਰ ਨੂੰ 201 ਵੋਟਾਂ ਮਿਲੀਆਂ। ਆਪ ਦੇ ਰੋਕੀ ਨੂੰ 224 ਵੋਟਾਂ ਪ੍ਰਾਪਤ ਹੋਈਆਂ। ਵਾਰਡ 26 ਵਿਚ ਆਪ ਦੀ ਦਲਜੀਤ ਕੌਰ 645 ਵੋਟ ਲੈ ਕੇ ਜੇਤੂ ਰਹੀ। ਅਕਾਲੀ ਦਲ ਦੀ ਪਲਕ ਬਹਿਲ ਨੂੰ 24, ਭਾਜਪਾ ਦੀ ਜੋਤੀ ਨੂੰ 76 ਤੇ ਕਾਂਗਰਸ ਦੀ ਜੈਸਮੀਨ ਨੂੰ 158 ਵੋਟਾਂ ਮਿਲੀਆਂ। ਵਾਰਡ 27 ਤੋਂ ਭਾਜਪਾ ਦੇ ਨੌਜਵਾਨ ਨੇਤਾ ਅਮਰਦੀਪ ਗੁਜਰਾਲ 486 ਵੋਟ ਹਾਸਲ ਕਰਕੇ ਜੇਤੂ ਰਹੇ। ਕਾਂਗਰਸ ਦੇ ਸਤਨਾਮ ਸਿੰਘ ਨੂੰ 294 ਤੇ ਆਪ ਦੇ ਅਕਾਸ਼ਦੀਪ ਸਿੰਘ ਨੂੰ 104 ਵੋਟਾਂ ਮਿਲੀਆਂ। ਅਕਾਲੀ ਦਲ ਦੇ ਗਗਨਦੀਪ ਸਿੰਘ ਨੂੰ ਸਿਰਫ 64 ਵੋਟਾਂ ਮਿਲੀਆਂ।
ਵਾਰਡ 28 ਤੋਂ ਆਪ ਦੀ ਪ੍ਰੀਤੀ 355 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਅਕਾਲੀ ਦਲ ਦੀ ਵਨੀਤਾ ਨੂੰ 328, ਕਾਂਗਰਸ ਦੀ ਬਲਜਿੰਦਰ ਕੌਰ ਨੂੰ 131 ਤੇ ਭਾਜਪਾ ਦੀ ਮੰਜੂ ਬਾਲਾ ਨੂੰ 51 ਵੋਟਾਂ ਮਿਲੀਆਂ। ਵਾਰਡ 29 ਤੋਂ ਆਪ ਦੇ ਸਮੀਰ ਸ਼ਰਮਾ 540 ਵੋਟਾਂ ਨਾਲ ਜੇਤੂ ਰਹੇ ਜਦੋਂਕਿ ਭਾਜਪਾ ਦੇ ਆਭਾ ਆਨੰਦ ਨੂੰ 46 ਤੇ ਕਾਂਗਰਸ ਦੇ ਨਰੇਸ਼ ਕੁਮਾਰ ਨੂੰ 334 ਵੋਟਾਂ ਮਿਲੀਆਂ। ਵਾਰਡ ਨੰਬਰ 30 ਤੋਂ ਕਾਂਗਰਸ ਦੀ ਕਮਾਕਾਸ਼ੀ ਦੁੱਗਲ 1060 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਆਪ ਦੀ ਬਿੱਟੀ ਮਨਚੰਦਾ ਨੂੰ 166 ਵੋਟਾਂ ਮਿਲੀਆਂ। ਵਾਰਡ 31 ਤੋਂ ਭਾਜਪਾ ਦੇ ਉਪਿੰਦਰ ਸਿੰਘ ਨੂੰ 130 ਵੋਟਾਂ ਮਿਲੀਆਂ ਜਦੋਂਕਿ ਕਾਂਗਰਸ ਦੇ ਅਨਿਲ ਕੁਮਾਰ ਸ਼ੁਕਲਾ 324 ਵੋਟਾਂ ਲੈ ਕੇ ਜੇਤੂ ਰਹੇ। ਆਪ ਦੇ ਗੁਰਪ੍ਰੀਤ ਸਿੰਘ ਨੂੰ 164 ਵੋਟਾਂ ਮਿਲੀਆਂ। ਵਾਰਡ 32 ਤੋਂ ਕਾਂਗਰਸ ਦੀ ਰਾਣੀ 423 ਵੋਟ ਲੈ ਕੇ ਜੇਤੂ ਰਹੀ। ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ ਨੂੰ 124 ਤੇ ਆਪ ਦੀ ਸੰਦੀਪ ਕੌਰ ਨੂੰ 235 ਵੋਟਾਂ ਮਿਲੀਆਂ। ਵਾਰਡ 33 ਤੋਂ ਭਾਜਪਾ ਦੇ ਰਜੇਸ਼ ਕੁਮਾਰ 515 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਕਾਂਗਰਸ ਦੇ ਮੁਕੇਸ਼ ਕੁਮਾਰ ਨੂੰ 485 ਤੇ ਆਪ ਦੇ ਅਮਰੀਕ ਸਿੰਘ ਨੂੰ 188 ਵੋਟਾਂ ਮਿਲੇ।
ਵਾਰਡ 34 ਵਿਚ ਭਾਜਪਾ ਦੀ ਰੇਖਾ ਰਾਣੀ 315 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਅਕਾਲੀ ਦਲ ਦੀ ਕਿਰਨਜੀਤ ਕੌਰ ਨੂੰ 191, ਕਾਂਗਰਸ ਦੀ ਬਿਮਲਾ ਦੇਵੀ ਨੂੰ 101 ਤੇ ਆਪ ਦੀ ਵੰਦਨਾ ਨੂੰ 235 ਵੋਟਾਂ ਮਿਲੀਆਂ। ਵਾਰਡ 35 ਤੋਂ ਕਾਂਗਰਸ ਦੇ ਨਰਿੰਦਰ ਸਿੰਘ 301 ਵੋਟਾਂ ਲੈ ਕੇ ਜੇਤੂ ਰਹੇ ਤੇ ਆਪ ਦੇ ਅਮਰਦੀਪ ਤੇਜੀ ਨੂੰ 108 ਤੇ ਅਕਾਲੀ ਦਲ ਦੇ ਸੁਰਜੀਤ ਸਿੰਘ ਨੂੰ 156 ਵੋਟਾਂ ਮਿਲੀਆਂ।
ਵਾਰਡ 36 ਵਿਚ ਕਾਂਗਰਸ ਦੇ ਗੁਰਪਾਲ 703 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਆਪ ਦੇ ਹਰਦਿਆਲ ਸਿੰਘ ਨੂੰ 527 ਵੋਟਾਂ ਮਿਲੀਆਂ। ਵਾਰਡ 37 ਤੋਂ ਆਮ ਆਦਮੀ ਪਾਰਟੀ ਦੀ ਪਰਮਜੀਤ ਕੌਰ 285 ਵੋਟਾਂ ਲੈ ਕੇ ਜੇਤੂ ਬਣੀ ਜਦੋਂਕਿ ਕਾਂਗਰਸ ਦੀ ਸੁਖਵਿੰਦਰ ਕੌਰ ਨੂੰ 124 ਵੋਟਾਂ ਮਿਲੀਆਂ। ਭਾਜਪਾ ਦੀ ਕਿਰਨਦੀਪ ਕੌਰ ਨੂੰ ਸਿਰਫ 25 ਵੋਟਾਂ ਹੀ ਮਿਲੀਆਂ। ਵਾਰਡ 38 ਵਿਚ ਆਪ ਦੀ ਦਲਜੀਤ ਕੌਰ 556 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਕਾਂਗਰਸ ਦੀ ਨਰਿੰਦਰ ਕੌਰ ਨੂੰ 510 ਵੋਟਾਂ ਤੇ ਭਾਜਪਾ ਦੀ ਕਿਰਨ ਨੂੰ 101 ਵੋਟਾਂ ਮਿਲੀਆਂ। ਵਾਰਡ 37 ਤੇ 38 ’ਚ ਲੰਬੇ ਸਮੇਂ ਤੋਂ ਕਾਗਰਸ ਦਾ ਦਬਦਬਾ ਸੀ, ਜਿਸਨੂੰ ਇਸ ਵਾਰ ਆਪ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਵਾਰਡ 39 ਤੋਂ ਕਾਂਗਰਸ ਦੇ ਪਰਵਿੰਦਰ ਕੁਮਾਰ 438 ਵੋਟਾਂ ਲੈ ਕੇ ਜੇਤੂ ਬਣੇ। ਆਪ ਦੀ ਰੇਖਾ ਨੂੰ 124 ਤੇ ਅਕਾਲੀ ਦਲ ਦੀ ਸ਼ਕਤੀ ਨੂੰ 36 ਵੋਟਾਂ ਮਿਲੀਆਂ। ਵਾਰਡ 40 ਵਿਚ ਅਕਾਲੀ ਦਲ ਦੀ ਕਮਲੇਸ਼ ਰਾਣੀ 216 ਵੋਟਾਂ ਨਾਲ ਦੂਸਰੇ ਸਥਾਨ ’ਤੇ ਰਹੀ ਜਦੋਂਕਿ ਕਾਂਗਰਸ ਦੀ ਸੱਤਿਆ ਨੇ 385 ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ। ਭਾਜਪਾ ਦੀ ਮਨੀਸ਼ਾ ਨੂੰ ਸਿਰਫ 5 ਤੇ ਆਪ ਦੀ ਮਨਜੀਤ ਕੌਰ ਨੂੰ 199 ਵੋਟਾਂ ਮਿਲੀਆਂ। ਵਾਰਡ 41 ਤੋਂ ਕਾਂਗਰਸ ਦੀ ਕੁਲਬੀਰ ਕੌਰ 432 ਵੋਟਾਂ ਲੈ ਕੇ ਚੋਣ ਜਿੱਤ ਗਈ ਤੇ ਆਪ ਦੇ ਸਾਜਨ ਨੂੰ 19 ਤੇ ਭਾਜਪਾ ਦੀ ਕੁਲਜੀਤ ਕੌਰ ਨੂੰ 10 ਵੋਟਾਂ ਪਈਆਂ। ਵਾਰਡ 42 ਵਿਚ ਅਕਾਲੀ ਦਲ ਦੀ ਵੀਨਾ 422 ਵੋਟਾਂ ਲੈ ਕੇ ਜੇਤੂ ਰਹੀ। ਕਾਂਗਰਸ ਦੀ ਪੂਜਾ ਸੰਧੂ ਨੂੰ 248 ਤੇ ਆਪ ਦੀ ਪੂਨਮ ਨੂੰ 78 ਵੋਟਾਂ ਮਿਲੀਆਂ। ਵਾਰਡ 43 ਤੋਂ ਅਕਾਲੀ ਦਲ ਦੇ ਕੋਮਲ ਕੁਮਾਰ 831 ਵੋਟ ਲੈ ਕੇ ਜੇਤੂ ਰਹੇ। ਕਾਂਗਰਸ ਦੇ ਤਜਿੰਦਰ ਸਿੰਘ ਭੰਡਾਰੀ ਨੂੰ 339, ਭਾਜਪਾ ਦੇ ਗੌਰਵ ਨਾਹਰ ਨੂੰ 30 ਤੇ ਆਪ ਦੇ ਤੁਸ਼ਾਰ ਸਾਗਰ ਨੂੰ 112 ਵੋਟਾਂ ਮਿਲੀਆਂ। ਵਾਰਡ 44 ਵਿਚ ਕਾਂਗਰਸ ਦੀ ਦਮਨਜੀਤ ਕੌਰ 811 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਆਪ ਦੀ ਬਿੰਦੀਆ ਨੂੰ 187 ਤੇ ਭਾਜਪਾ ਦੀ ਕਿਰਨ ਨੂੰ 44 ਵੋਟਾਂ ਹੀ ਮਿਲੀਆਂ।
ਵਾਰਡ 45 ਤੋਂ ਕਾਂਗਰਸ ਦੇ ਚਰਨਜੀਤ 441 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਅਕਾਲੀ ਦਲ ਦੇ ਅਰੁਣ ਕੁਮਾਰ ਨੂੰ 101 ਤੇ ਆਪ ਦੀ ਦੀਪਿਕਾ ਨੂੰ 171 ਵੋਟਾਂ ਮਿਲੀਆਂ। ਵਾਰਡ 46 ਵਿਚ ਕਾਂਗਰਸ ਦੀ ਪ੍ਰਿਆ 691 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਅਕਾਲੀ ਦਲ ਦੀ ਕਮਲੇਸ਼ ਨੂੰ 88, ਭਾਜਪਾ ਦੀ ਗੁਰਮੀਤੋ ਦੇਵੀ ਨੂੰ 8 ਤੇ ਆਪ ਦੀ ਸੋਨੀਆ ਨੂੰ 262 ਵੋਟਾਂ ਮਿਲੀਆਂ। ਵਾਰਡ 47 ਤੋਂ ਆਪ ਦੇ ਵਿਕਾਸ ਮੋਮੀ 314 ਵੋਟਾਂ ਲੈ ਕੇ ਜੇਤੂ ਰਹੇ। ਅਕਾਲੀ ਦਲ ਦੇ ਟੀਟੂ ਚੰਦ ਨੂੰ 150, ਭਾਜਪਾ ਦੇ ਛਿੰਦਰ ਸਿੰਘ ਨੂੰ 43 ਤੇ ਕਾਂਗਰਸ ਦੇ ਜਗਦੀਸ਼ ਸਿੰਘ ਨੂੰ 144 ਵੋਟਾਂ ਪਈਆਂ। ਵਾਰਡ 48 ਵਿਚ ਕਾਂਗਰਸ ਦੀ ਮਨਪ੍ਰੀਤ ਕੌਰ ਨਵ 365 ਵੋਟਾਂ ਲੈ ਕੇ ਜੇਤੂ ਬਣੀ ਜਦੋਂਕਿ ਆਪ ਦੀ ਕੁਲਵੰਤ ਕੌਰ 328 ਵੋਟਾਂ ਲੈ ਕੇ ਦੂਸਰੇ ਸਥਾਨ ’ਤੇ ਰਹੀ। ਅਕਾਲੀ ਦਲ ਦੀ ਜਸਬੀਰ ਕੌਰ ਨੂੰ 24 ਵੋਟਾਂ ਮਿਲੀਆਂ।
ਵਾਰਡ 49 ਤੋਂ ਕਾਂਗਰਸ ਦੇ ਕੁਲਦੀਪ ਸਿੰਘ 454 ਵੋਟਾਂ ਲੈ ਕੇ ਜੇਤੂ ਰਹੇ। ਅਕਾਲੀ ਦਲ ਦੇ ਸੰਜੀਵ ਕੁਮਾਰ ਨੂੰ 22 ਤੇ ਭਾਜਪਾ ਦੇ ਪਵਨ ਧੀਰ ਨੂੰ 365 ਜਦੋਂਕਿ ਆਪ ਦੇ ਦੀਪਕ ਕੁਮਾਰ ਨੂੰ 205 ਵੋਟਾਂ ਮਿਲੀਆਂ। ਵਾਰਡ 50 ਵਿਚ ਕਾਂਗਰਸ ਦੀ ਸ਼ਵੇਤਾ ਸਬਰਵਾਲ 419 ਵੋਟਾਂ ਲੈ ਕੇ ਜੇਤੂ ਰਹੀ ਜਦੋਂਕਿ ਆਪ ਦੀ ਅਰਪਨਾ ਅਗਰਵਾਲ ਨੂੰ 230 ਤੇ ਭਾਜਪਾ ਦੀ ਅਲਕਾ ਨੂੰ 414 ਵੋਟਾਂ ਮਿਲੀਆਂ।