ਡਾ. ਗਰੇਵਾਲ ਨੇ ਫੰਗਸ ਇਨਫੈਕਸ਼ਨਾਂ ਦੇ ਇਲਾਜ ਲਈ ਤਿਆਰ ਕੀਤੀ ਨਵੀ ਦਵਾਈ
ਪੀ ਐਚ ਡੀ ਕਰਕੇ ਡਾ. ਬਣੇ ਗੁਰਮੀਤ ਸਿੰਘ ਗਰੇਵਾਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ
Publish Date: Sat, 12 Jul 2025 07:12 PM (IST)
Updated Date: Sun, 13 Jul 2025 04:08 AM (IST)

* ਪੀਐੱਚਡੀ ਕਰ ਕੇ ਡਾਕਟਰ ਬਣੇ ਗੁਰਮੀਤ ਸਿੰਘ ਗਰੇਵਾਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਕੈਪਸ਼ਨ: 12ਕੇਪੀਟੀ19 ਕਾਲਜ ਆਫ਼ ਫਾਰਮੇਸੀ, ਮੋਗਾ ਦੇ ਖੋਜਕਰਤਾ ਡਾ. ਗੁਰਮੀਤ ਸਿੰਘ ਗਰੇਵਾਲ ਨੇ ਪੀ ਐਚ ਡੀ ਦੇ ਬਣਾਏ ਥੀਸਸ ਨਾਲ਼ ਆਈ ਐਸ ਐਫ ਕਾਲਜ ਆਫ਼ ਫਾਰਮੇਸੀ ਦੇ ਪ੍ਰਿੰਸੀਪਲ ਡਾ. ਰਾਜ ਕੁਮਾਰ ਨਾਰੰਗ, ਪੀ ਟੀ ਯੂ ਦੇ ਡੀਨ (ਰਿਸਰਚ ਐਂਡ ਡਿਵੈਲਪਮੈਂਟ) ਡਾ. ਯਾਦਵਿੰਦਰ ਸਿੰਘ ਬਰਾੜ ਅਤੇ ਹੋਰ । ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਫਾਰਮਾਸਿਟੀਕਲ ਖੇਤਰ ’ਚ ਇਕ ਮਹੱਤਵਪੂਰਨ ਕਦਮ ਅੱਗੇ ਵਧਾਉਂਦਿਆਂ ਕਾਲਜ ਆਫ਼ ਫਾਰਮੇਸੀ ਮੋਗਾ ਦੇ ਖੋਜਕਰਤਾ ਡਾ. ਗੁਰਮੀਤ ਸਿੰਘ ਗਰੇਵਾਲ ਨੇ ਫੰਗਸ (ਕਵਕ) ਇਨਫੈਕਸ਼ਨਾਂ ਦੇ ਪ੍ਰਭਾਵਸ਼ਾਲੀ ਇਲਾਜ ਲਈ ਇੱਕ ਨਵਾਂ ਫਾਰਮੂਲਾ ਤਿਆਰ ਕੀਤਾ ਹੈ। ਡਾ. ਸਿੰਘ ਨੇ ਆਪਣੀ ਪੀਐੱਚਡੀ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਚ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਵਾਈਸ ਪ੍ਰਿੰਸੀਪਲ ਡਾ. ਰਾਜ ਕੁਮਾਰ ਨਾਰੰਗ ਦੀ ਨਿਗਰਾਨੀ ਹੇਠ ਪੂਰੀ ਕੀਤੀ ਹੈ। ਵਿਸ਼ਵ ਪੱਧਰ ਤੇ ਵਧ ਰਹੀ ਫੰਗਸ-ਰੋਧੀ ਦਵਾਈਆਂ ਪ੍ਰਤੀ ਰੁਝਾਨ ਘਟਣ ਤੇ ਰੋਗ-ਰੋਧਕਤਾ ਦੇ ਸਮੱਸਿਆਵਾਂ ਨੂੰ ਦੇਖਦੇ ਹੋਏ, ਡਾ. ਗੁਰਮੀਤ ਸਿੰਘ ਦੀ ਇਸ ਖੋਜ ਵਿੱਚ ਅਧੁਨਿਕ ਫਾਰਮਾਸਿਊਟੀਕਲ ਤਕਨੀਕਾਂ ਦੀ ਵਰਤੋਂ ਕਰਕੇ ਫੰਗਸ ਇਨਫੈਕਸ਼ਨਾਂ ਦੀ ਦਵਾਈ ਦੀ ਕਾਰਜਕੁਸ਼ਲਤਾ ਨੂੰ ਮਰੀਜ਼ਾਂ ਦੀ ਸਹੂਲਤ ਨੂੰ ਕਾਫ਼ੀ ਹੱਦ ਤੱਕ ਸੁਧਾਰਿਆ ਜਾ ਸਕੇਗਾ। ਇਸ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਡਾ. ਰਾਜ ਕੁਮਾਰ ਨਾਰੰਗ ਨੇ ਕਿਹਾ, ਡਾ. ਗੁਰਮੀਤ ਸਿੰਘ ਸਪੁੱਤਰ ਹਰਜੀਤ ਸਿੰਘ ਦੁਆਰਾ ਵਿਕਸਤ ਇਹ ਨਵੀਂ ਦਵਾਈ ਫੰਗਸ ਇਨਫੈਕਸ਼ਨਾਂ ਦੇ ਇਲਾਜ ਲਈ ਇੱਕ ਵੱਡੀ ਪ੍ਰਾਪਤੀ ਹੈ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡੀਨ (ਰਿਸਰਚ ਐਂਡ ਡਿਵੈਲਪਮੈਂਟ) ਡਾ. ਯਾਦਵਿੰਦਰ ਸਿੰਘ ਬਰਾੜ ਨੇ ਵੀ ਡਾ. ਸਿੰਘ ਦੀ ਖੋਜ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ਇਸ ਖੋਜ ਨੇ ਸਾਡੀ ਯੂਨੀਵਰਸਿਟੀ ਵਿੱਚ ਫਾਰਮਾਸਿਊਟੀਕਲ ਖੋਜ ਲਈ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਨਵੀਂ ਦਵਾਈ ਜਨ-ਸਿਹਤ ਵਿੱਚ ਸੁਧਾਰ ਲਈ ਬਹੁਤ ਅਹਿਮ ਯੋਗਦਾਨ ਪਾਏਗੀ। ਇਹ ਖੋਜ ਸਿੱਧ ਕਰਦੀ ਹੈ ਕਿ ਆਈ ਐਸ ਐਫ ਕਾਲਜ ਆਫ਼ ਫਾਰਮੇਸੀ ਅਤੇ ਪੀਟੀਯੂ ਵਰਗੇ ਵਿਦਿਅਕ ਸੰਸਥਾਨ ਸਿਹਤ ਖੇਤਰ ’ਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਤੇ ਆਉਂਦੀਆਂ ਸਿਹਤ-ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਵਿੱਚ ਕਿੰਨਾ ਮਹੱਤਵਪੂਰਨ ਰੋਲ ਨਿਭਾ ਰਹੇ ਹਨ। ਡਾ. ਗੁਰਮੀਤ ਸਿੰਘ ਦੀ ਇਸ ਪ੍ਰਾਪਤੀ ਲਈ, ਉਨ੍ਹਾਂ ਦੇ ਸਹਿਯੋਗੀਆਂ, ਸਾਥੀਆਂ ਅਤੇ ਬਲਜੀਤ ਸਿੰਘ ਸੰਘਾ ਪ੍ਰਧਾਨ ਦੋਨਾ ਪੱਤਰਕਾਰ ਮੰਚ, ਡਾ ਅਮਨਦੀਪ ਸਿੰਘ ਸਮੇਤ ਕਈ ਪ੍ਰਮੁੱਖ ਹਸਤੀਆਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।