ਸਰਕਾਰੀ ਸਕੂਲ ਜਮਾਲਪੁਰ ’ਚ ਕੰਪਿਊਟਰ ਤੇ ਵਾਟਰ ਕੂਲਰ ਦਾ ਉਦਘਾਟਨ
ਸਰਕਾਰੀ ਮਿਡਲ ਸਕੂਲ ਜਮਾਲਪੁਰ ਵਿੱਚ ਕੰਪਿਊਟਰ ਅਤੇ ਵਾਟਰ ਕੂਲਰ ਦਾ ਉਦਘਾਟਨ
Publish Date: Tue, 12 May 2026 07:09 PM (IST)
Updated Date: Tue, 12 May 2026 07:12 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਕਾਰੀ ਮਿਡਲ ਸਕੂਲ ਜਮਾਲਪੁਰ ਵਿਚ ਨਵੇਂ ਕੰਪਿਊਟਰ ਤੇ ਵਾਟਰ ਕੂਲਰ ਦਾ ਅੱਜ ਉਦਘਾਟਨ ਕੀਤਾ ਗਿਆ। ਸਕੂਲ ਨੂੰ ਕੰਪਿਊਟਰ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤਾ ਗਿਆ, ਜਦਕਿ ਵਾਟਰ ਕੂਲਰ ਇਟਲੀ ਵਿਚ ਵਸਦੇ ਐੱਨਆਰਆਈ ਵੀਰਾਂ ਵੱਲੋਂ ਭੇਟ ਕੀਤਾ ਗਿਆ। ਸਮਾਗਮ ਦੌਰਾਨ ਮਿਸ ਅਨੁਪਮ ਕੰਵਲ ਤੇ ਪੰਕਜ ਸਿੰਘ ਰਾਵਤ ਨੇ ਆਈ ਹੋਈ ਪੰਚਾਇਤ ਤੇ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਸਕੂਲ ਇੰਚਾਰਜ ਕੁਲਦੀਪ ਰਾਮ ਨੇ ਸਮਾਗਮ ਵਿਚ ਸ਼ਾਮਲ ਹੋਏ ਸਮੂਹ ਸਤਿਕਾਰਯੋਗ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਜਮਾਲਪੁਰ ਦੀ ਸਰਪੰਚ ਸ਼ਾਨੋ, ਸੁਖਦੇਵ ਰਾਮ, ਹਰਜੀਤ ਕੌਰ (ਐੱਸਐੱਮਸੀ ਚੇਅਰਮੈਨ), ਮੰਜੂ ਦੇਵੀ, ਗੀਤਾ, ਰਣਵੀਰ, ਬਿੰਦਰ ਰਾਮ, ਗੌਰਵ, ਸੰਦੀਪ, ਸ਼ੀਰ ਢੋਲੀ, ਅਨੁਬਾਲਾ ਆਦਿ ਹਾਜ਼ਰ ਸਨ।