ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਪਾਵਨ ਨਗਰੀ ਸੁਲਤਾਨਪੁਰ ਲੋਧੀ ’ਚ ਸਫ਼ਾਈ ਮੁਹਿੰਮ ਹੋਈ ਸ਼ੁਰੂ
ਰੋਜ਼ਾਨਾ ਇਕ ਵਾਰਡ ’ਚ ਚਲਾਇਆ ਜਾਵੇਗਾ ਸਫ਼ਾਈ ਅਭਿਆਨ : ਚੀਮਾ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਾਵਨ ਤੇ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਨੂੰ ਸਾਫ਼–ਸੁਥਰਾ ਤੇ ਸੁੰਦਰ ਬਣਾਉਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਵੱਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਆਗਾਜ਼ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਤੇ ਕੌਂਸਲਰ ਸੁਨੀਤਾ ਧੀਰ ਦੀ ਅਗਵਾਈ ’ਚ ਕੀਤਾ ਗਿਆ। ਇਸ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਵਿਸ਼ੇਸ਼ ਤੌਰ ’ਤੇ ਪੁੱਜ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਰਿਬਨ ਕੱਟ ਕੇ ਕੀਤੀ, ਜਿਸ ਵਿਚ ਨਗਰ ਕੌਂਸਲ ਦੇ ਕਰਮਚਾਰੀਆਂ, ਆਮ ਆਦਮੀ ਪਾਰਟੀ ਦੇ ਆਗੂਆਂ, ਵਰਕਰਾਂ ਤੇ ਸੰਗਤ ਨੇ ਸਫਾਈ ਮੁਹਿੰਮ ਵਿਚ ਯੋਗਦਾਨ ਪਾਇਆ। ਇਸ ਮੌਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਦਿਆਂ ਸ਼ਹਿਰ ਦੀ ਸੁੰਦਰਤਾ ਬਣਾਈ ਰੱਖਣ ਲਈ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਬੀਤੇ ਦਿਨੀਂ ਇਕ ਟੀਵੀ ਚੈਨਲ ਵੱਲੋਂ ਸਰਵੇਖਣ ਕੀਤਾ ਗਿਆ ਸੀ ਤੇ ਗੁਰੂ ਕੀ ਨਗਰੀ ’ਤੇ ਵਿਸ਼ੇਸ਼ ਰਿਪੋਰਟ ਵਿਚ ‘‘ਸਵੱਛ ਭਾਰਤ ਅਭਿਆਨ” ਅਧੀਨ ਸਾਫ-ਸਫ਼ਾਈ ਵਿਚ ਸਫਾਈ ਪੱਖੋਂ 9ਵੇਂ ਸਥਾਨ ‘ਤੇ ਰਹਿਣ ਵਾਲਾ ਸ਼ਹਿਰ ਹੁਣ ਸਿੱਧਾ 130ਵੇਂ ਨੰਬਰ ‘ਤੇ ਪਹੁੰਚ ਗਿਆ ਹੈ, ਜਿਸ ਬਾਰੇ ਆਈ ਰਿਪੋਰਟ ਨੇ ਪੂਰੇ ਇਲਾਕੇ ਨੂੰ ਸ਼ਰਮਸਾਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਅਸੀਂ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਫੈਸਲਾ ਕੀਤਾ ਕਿ ਹਰ ਰੋਜ਼ ਇਕ ਵਾਰਡ ਦੀ ਸਫਾਈ ਕੀਤੀ ਜਾਵੇਗੀ ਤੇ 13 ਦਿਨਾਂ ਵਿਚ 13 ਵਾਰਡ ਕਵਰ ਕੀਤੇ ਜਾਣਗੇ। ਹਲਕਾ ਇੰਚਾਰਜ ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਸੁਲਤਾਨਪੁਰ ਲੋਧੀ ਨੂੰ ਦੇਸ਼ ਦੇ ਸਭ ਤੋਂ ਸਾਫ ਸ਼ਹਿਰਾਂ ਵਿਚ ਸ਼ਾਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਪੈਂਫਲੈਟ ਵੰਡੇ ਜਾਣਗੇ ਤੇ ਗੰਦ ਨਾ ਸੁੱਟਣ ਲਈ ਅਪੀਲ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਫੰਡ ਜਾਰੀ ਹੋ ਚੁੱਕੇ ਹਨ ਤੇ ਜਲਦ ਹੀ ਕੰਮ ਤੇਜ਼ੀ ਨਾਲ ਸ਼ੁਰੂ ਹੋਵੇਗਾ। ਚੀਮਾ ਨੇ ਸਪਸ਼ਟ ਕੀਤਾ ਕਿ ਇਹ ਮੁਹਿੰਮ ਰਾਜਨੀਤੀ ਤੋਂ ਉੱਪਰ ਹੈ। ਇਹ ਗੁਰੂ ਸਾਹਿਬ ਦਾ ਸ਼ਹਿਰ ਹੈ, ਸਾਰੀਆਂ ਪਾਰਟੀਆਂ ਤੇ ਪਿੰਡਾਂ ਦੀ ਸੰਗਤ ਮਿਲ ਕੇ ਇਸਨੂੰ ਸੋਹਣਾ ਬਣਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਨਗਰ ਕੌਂਸਲ ਦੇ ਕਰਮਚਾਰੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਭਿਆਨ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਸ਼ੁਰੂ ਕੀਤੀ ਗਈ ਸਫ਼ਾਈ ਮੁਹਿੰਮ ਨੂੰ ਸਥਾਨਕ ਲੋਕਾਂ ਵੱਲੋਂ ਉਤਸ਼ਾਹਪੂਰਣ ਸਮਰਥਨ ਮਿਲਿਆ। ਇਲਾਕਾ ਵਾਸੀਆਂ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਭਵਿੱਖ ਵਿਚ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੂੰ ਵਾਰਡ ਨੰਬਰ 3 ਦੇ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਸੁਨੀਤਾ ਧੀਰ,ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਦੀਪਕ ਕੁਮਾਰ ਦੀਪੂ, ਸ਼ਿੰਦਰਪਾਲ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਭੁਲਾਣਾ, ਬਲਾਕ ਪ੍ਰਧਾਨ ਕਮਲਪ੍ਰੀਤ ਸਿੰਘ ਸੋਨੀ, ਸਰਪੰਚ ਮਨਜੀਤ ਸਿੰਘ ਖੀਰਾਵਾਲੀ, ਪ੍ਰਧਾਨ ਸੁਖਵਿੰਦਰ ਸਿੰਘ ਸੋਢੀ, ਯੂਥ ਵਿੰਗ ਦੇ ਪ੍ਰਧਾਨ ਮਲਕੀਤ ਸਿੰਘ ਬੁੜੇਵਾਲ, ਬਲਾਕ ਪ੍ਰਧਾਨ ਬਲਜੀਤ ਸਿੰਘ ਬਾਜਵਾ ਤਲਵੰਡੀ ਚੌਧਰੀਆਂ, ਪੀਏ ਲਵਪ੍ਰੀਤ ਸਿੰਘ, ਅਜੇ ਧੀਰ, ਸੰਜੀਵ ਘਈ, ਰਾਜ ਕੁਮਾਰ, ਗਗਨ ਨਾਹਰ, ਸਨੀ ਨਾਹਰ, ਜਤਿਨ ਚੌਧਰੀ, ਹਰਵਿੰਦਰ ਸਿੰਘ ਹਿੰਦਾ, ਪ੍ਰਗਟ ਸਿੰਘ, ਲਵਪ੍ਰੀਤ ਸਿੰਘ, ਅਮਨਦੀਪ ਰਾਜਾ ਅਰੋੜਾ, ਅਜੇ ਧੀਰ, ਤੀਰਥ ਧੀਰ, ਖੁਸ਼ਦੀਪ, ਨੀਰਜ ਚੰਦੀ, ਅਨੂਜ ਛੁਰਾ, ਬਿੱਟੂ ਪ੍ਰਧਾਨ, ਵਿਨੋਦ ਸਹਿਗਲ,ਕਰਨ ਸਹਿਗਲ, ਸਰਪੰਚ ਕਸ਼ਮੀਰ ਸਿੰਘ ਭੱਟੀ,ਜਸਵਿੰਦਰ ਥਿੰਦ, ਰਾਕੇਸ਼ ਥਿੰਦ, ਰਮੇਸ਼ ਥਿੰਦ, ਪ੍ਰਿੰਸ ਥਿੰਦ, ਵਿਪਨ ਥਿੰਦ, ਰਵੀ ਗਾਰਮੈਂਟਸ, ਊਧਮ ਸਿੰਘ, ਸੰਜੀਵ ਧੀਰ, ਕਰਨ ਸਹਿਗਲ, ਭੂਸ਼ਣ ਧੀਰ (ਯੂਐੱਸਏ), ਦੀਪਕ ਬ੍ਰਦਰਸ ਗਾਰਮੈਂਟਸ, ਹਰਸ਼ ਧੀਰ, ਤੀਰਥ ਰਾਮ ਧੀਰ, ਸੁਰੇਸ਼ ਧੀਰ, ਰੋਹਿਤ ਧੀਰ, ਰਾਹੁਲ ਕੰਬੋਜ, ਤਰੁਣ ਕੰਬੋਜ, ਦੀਪੂ ਠਾਕੁਰ, ਸੁਰਿੰਦਰ ਪਾਲ, ਅਨੂ ਛੁਰਾ, ਰੋਹਿਨ ਗੁਜਰਾਲ ਤੇ ਵੱਡੀ ਗਿਣਤੀ ’ਚ ਪਾਰਟੀ ਦੇ ਆਗੂ ਤੇ ਵਾਰਡ ਵਾਸੀ ਮੌਜੂਦ ਸਨ।