ਚਰਚ ਬਚਾਓ ਮੋਰਚੇ ਨੂੰ ਮਿਲਿਆ ਬਲ : ਅਟਵਾਲ
ਚਰਚ ਬਚਾਓ ਮੋਰਚੇ ਨੂੰ ਮਿਲਿਆ ਨਵਾਂ ਹੋਰ ਬਲ : ਅਟਵਾਲ
Publish Date: Sun, 19 Apr 2026 09:33 PM (IST)
Updated Date: Sun, 19 Apr 2026 09:36 PM (IST)
- ਰੋਇਲ ਚਰਚ ਦਿਆਲਪੁਰ ਆਇਆ ਮੋਰਚੇ ਦੇ ਸਮਰਥਨ ’ਚ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਚਰਚ ਬਚਾਓ ਮੋਰਚਾ ਕਪੂਰਥਲਾ ਨੂੰ ਉਸ ਵੇਲੇ ਭਾਰੀ ਨਵਾਂ ਬਲ ਮਿਲਿਆ, ਜਦੋਂ ਰੋਇਲ ਚਰਚ ਦਿਆਲਪੁਰ ਮੋਰਚੇ ਦੇ ਸਮਰਥਨ ਵਿੱਚ ਆ ਗਿਆ। ਰੋਇਲ ਚਰਚ ਦਿਆਲਪੁਰ ਵੱਲੋਂ ਚਰਚ ਬਚਾਓ ਮੋਰਚੇ ਦੀ ਸਮੁੱਚੀ ਟੀਮ ਨੂੰ ਬਕਾਇਦਾ ਤੌਰ ’ਤੇ ਸੰਡੇ ਮੀਟਿੰਗ ਵਿੱਚ ਬੁਲਾਇਆ ਗਿਆ ਅਤੇ ਵਿਚਾਰਾਂ ਕੀਤੀਆਂ ਗਈਆਂ। ਯਾਦ ਰਹੇ ਕਿ ਪਾਸਟਰ ਜੌਨ ਇਕਬਾਲ ਗਿੱਲ ਚਰਚ ਬਚਾਓ ਮੋਰਚੇ ਦੀ ਟੀਮ ਨਾਲ ਅਨੇਕਾਂ ਮੀਟਿੰਗਾਂ ਕਰ ਕੇ ਪੁਰਾਤਨ ਚਰਚ ਜਿਸ ਵਿੱਚ ਇਸ ਵੇਲੇ ਕਲੱਬ ਚੱਲ ਰਿਹਾ ਹੈ, ਉਸ ਦੀ ਤਾਜ਼ਾ ਸਥਿਤੀ ਨੂੰ ਜਾਣ ਕੇ ਖੁਦਾ ਦੇ ਪਵਿੱਤਰ ਭਵਨ ਨੂੰ ਜੋ ਗਲਤ ਹੱਥਾਂ ਵਿੱਚ ਹੈ, ਛੁਡਵਾਉਣ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਚਰਚ ਬਚਾਓ ਮੋਰਚੇ ਦੀ ਸਮੁੱਚੀ ਟੀਮ ਨੂੰ ਭਰੋਸਾ ਦਿਵਾਇਆ ਕਿ ਰੋਇਲ ਚਰਚ ਦਿਆਲਪੁਰ ਉਨ੍ਹਾਂ ਨਾਲ ਹੈ। ਚਰਚ ਬਚਾਓ ਮੋਰਚੇ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਰੋਇਲ ਚਰਚ ਦਿਆਲਪੁਰ ਵੱਲੋਂ ਪਾਸਟਰ ਹੈਰੀ ਐੱਮ ਗਿੱਲ ਵੱਲੋਂ ਕਪੂਰਥਲਾ ਦੇ ਪੁਰਾਤਨ ਚਰਚ ਦੀ ਰਿਹਾਈ ਵਾਸਤੇ ਸਮੂਹ ਸੰਗਤ ਨਾਲ ਮਿਲ ਕੇ ਪ੍ਰਾਰਥਨਾ ਕੀਤੀ। ਰੋਇਲ ਚਰਚ ਵਿੱਚ ਉਚੇਚੇ ਤੌਰ ’ਤੇ ਹਾਜ਼ਰ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਸਮੂਹ ਸੰਗਤ ਨੂੰ ਦੱਸਿਆ ਕਿ ਦੁਆ ਵਿੱਚ ਬਹੁਤ ਤਾਕਤ ਹੁੰਦੀ ਹੈ, ਜਦੋਂ ਸਾਰੇ ਇੱਕ ਮਨ ਹੋ ਕੇ ਕਰਦੇ ਹਨ। ਪੁਰਾਤਨ ਚਰਚ ਕਪੂਰਥਲਾ ਦੀ ਰਿਹਾਈ ਦਾ ਮਸਲਾ ਇਸਾਈ ਭਾਈਚਾਰੇ ਦੇ ਏਕੇ ਅਤੇ ਸੰਤਾਂ ਦੀਆਂ ਦੁਆਵਾਂ ਨਾਲ ਹੀ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚਰਚ ਬਚਾਓ ਮੋਰਚੇ ਨਾਲ ਇਸ ਵੇਲੇ ਉਹੀ ਲੋਕ ਜੁੜ ਰਹੇ ਹਨ, ਜਿਨ੍ਹਾਂ ਨੇ ਇਸ ਮਸਲੇ ਨੂੰ ਪੂਰੀ ਤਰ੍ਹਾਂ ਜਾਂਚ ਪਰਖ ਲਿਆ ਹੈ। ਇਸ ਮੌਕੇ ਉਨ੍ਹਾਂ ਰੋਇਲ ਚਰਚ ਦੀ ਸਮੁੱਚੀ ਟੀਮ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਦਲਜੀਤ ਗਿੱਲ ਪ੍ਰਧਾਨ ਪਾਵਨ ਜੌਤੀ ਸੰਗ ਨੂੰ ਪੁਰਤਨ ਚਰਚ ਕਪੂਰਥਲਾ ਦੀ ਤਸਵੀਰ ਭੇਟ ਕੀਤੀ ਗਈ। ਇਸ ਮੌਕੇ ਬਖਸ਼ਿਸ਼ ਲਾਲ ਸਾਬਕਾ ਥਾਣੇਦਾਰ, ਬਲਦੇਵ ਰਾਜ ਅਟਵਾਲ, ਬ੍ਰਦਰ ਰਾਮ ਲਾਲ, ਬ੍ਰਦਰ ਰਾਜੂ ਗਿੱਲ, ਬ੍ਰਦਰ ਜਸਕਰਨ ਸਿੱਧੂ ਆਦਿ ਹਾਜ਼ਰ ਸਨ।