ਈਸਾਈ ਭਾਈਚਾਰੇ ਨੇ ਮਨਾਇਆ ਈਸਟਰ
ਈਸਾਈ ਭਾਈਚਾਰੇ ਨੇ ਮਨਾਇਆ ਈਸਟਰ, ਪ੍ਰਭੂ ਯਿਸੂ ਦੁਆਰਾ ਦਿਖਾਏ ਗਏ ਮਾਰਗ ’ਤੇ ਚੱਲਣ ਦਾ ਲਿਆ ਸੰਕਲਪ
Publish Date: Tue, 07 Apr 2026 10:59 PM (IST)
Updated Date: Tue, 07 Apr 2026 11:02 PM (IST)

ਪ੍ਰਭੂ ਯਿਸੂ ਮਸੀਹ ਮੁਰਦਿਆਂ ’ਚੋਂ ਜੀ ਉੱਠੇ : ਪਾਸਟਰ ਸਾਈਮਨ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਵਿਚ ਬੀਤੇ ਦਿਨ ਈਸਟਰ ਪਿਆਰ, ਵਿਸ਼ਵਾਸ, ਅਟੁੱਟ ਵਿਸ਼ਵਾਸ ਤੇ ਖੁਸ਼ੀ ਨਾਲ ਮਨਾਇਆ ਗਿਆ। ਇਹ ਪ੍ਰਭੂ ਯਿਸੂ ਮਸੀਹ ਦੇ ਮੌਤ ਉੱਤੇ ਜਿੱਤ ਦਾ ਪ੍ਰਤੀਕ ਹੈ। ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੀ ਅਗਵਾਈ ਵਿਚ ਈਸਾਈ ਭਾਈਚਾਰੇ ਨੇ ਵਿਰਾਸਤੀ ਸ਼ਹਿਰ ਵਿਚ ਵਿਸ਼ੇਸ਼ ਪ੍ਰਾਥਨਾ ਨਾਲ ਪ੍ਰਭੂ ਯਿਸੂ ਮਸੀਹ ਦੇ ਮੁੜ ਜਿਊਂਦੇ ਹੋਣ ਦਾ ਜਸ਼ਨ ਮਨਾਇਆ। ਰਵਾਇਤੀ ਪਹਿਰਾਵੇ ਵਿਚ ਸਜੇ ਪੁਰਸ਼ਾਂ, ਔਰਤਾਂ ਤੇ ਬੱਚਿਆਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਤੇ ਪ੍ਰਾਥਨਾ ਤੇ ਭਜਨਾਂ ਰਾਹੀਂ ਪ੍ਰਭੂ ਦੀ ਉਸਤਤ ਕੀਤੀ। ਇਸ ਮੌਕੇ ਪਾਸਟਰ ਸਾਈਮਨ ਨੇ ਈਸਟਰ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਪ੍ਰਭੂ ਯਿਸੂ ਮਸੀਹ ਮੌਤ ਤੇ ਸ਼ੈਤਾਨ ਨੂੰ ਹਰਾਉਣ ਤੋਂ ਬਾਅਦ ਮੁਰਦਿਆਂ ਵਿਚੋਂ ਜੀ ਉੱਠੇ ਸਨ। ਉਨ੍ਹਾਂ ਨੇ ਪ੍ਰਭੂ ਯਿਸੂ ਦੇ ਮਾਰਗ ’ਤੇ ਚੱਲਣ ਤੇ ਆਪਣੇ ਜੀਵਨ ਵਿਚ ਉਮੀਦ ਤੇ ਸੱਚਾਈ ਨੂੰ ਅਪਣਾਉਣ ਦਾ ਪ੍ਰਣ ਲਿਆ। ਇਸ ਮੌਕੇ ਪਾਸਟਰ ਸਾਈਮਨ ਨੇ ਈਸਟਰ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਈਬਲ ਦੇ ਅਨੁਸਾਰ ਪ੍ਰਭੂ ਯਿਸੂ ਨੂੰ ਸਲੀਬ ’ਤੇ ਚੜ੍ਹਾਇਆ ਗਿਆ ਸੀ ਤੇ ਤੀਜੇ ਦਿਨ ਪ੍ਰਭੂ ਯਿਸ਼ੂ ਜੀ ਉਠੇ ਸਨ। ਇਹ ਇਤਿਹਾਸਕ ਸਮਾਗਮ ਸਾਰੀ ਮਨੁੱਖਤਾ ਨੂੰ ਪਾਪ ਤੋਂ ਮੁਕਤੀ ਤੇ ਮੌਤ ਉੱਤੇ ਜਿੱਤ ਦਾ ਸੰਦੇਸ਼ ਦਿੰਦਾ ਹੈ। ਇਸ ਦੌਰਾਨ ਨੌਜਵਾਨਾਂ ਤੇ ਬੱਚਿਆਂ ਨੇ ਈਸਾਈ ਗੀਤਾਂ ਰਾਹੀਂ ਮਾਹੌਲ ਨੂੰ ਭਗਤੀ ਵਾਲਾ ਬਣਾ ਦਿੱਤਾ। ਇਸ ਮੌਕੇ ਪਾਸਟਰ ਬਲਦੇਵ ਮਸੀਹੀ, ਪਾਸਟਰ ਬਲਵਿੰਦਰ, ਪਾਸਟਰ ਅਨੁਮਲ ਮਸੀਹੀ, ਪਾਸਟਰ ਰਮੇਸ਼ ਸਹੋਤਾ, ਪਾਸਟਰ ਹਰਜਿੰਦਰ, ਪਾਸਟਰ ਅਮਰੀਕ, ਚੇਅਰਮੈਨ ਸਟੀਫਨ ਹੰਸ, ਆਈਜ਼ਕ ਰੰਧਾਵਾ, ਪਾਸਟਰ ਸਾਈਮਨ, ਪਾਸਟਰ ਬਿੱਟੂ ਵਿਲੀਅਮ, ਪਾਸਟਰ ਜੋਇਲ ਮਸੀਹੀ, ਪਾਸਟਰ ਹਰਜਿੰਦਰ ਨਡਾਲਾ, ਪਾਸਟਰ ਮੰਨੂ ਮਸੀਹੀ ਮਸੀਹੀ ਪੰਜਾਬ ਦੇ ਪ੍ਰਧਾਨ ਐਰਿਕ ਮਸੀਹੀ, ਪਾਸਟਰ ਮਨੂੰ ਮਸੀਹੀ, ਪਾਸਟਰ ਮਲੇਸ਼ੀ ਮਸੀਹ, ਪਾਸਟਰ ਪਾ. ਯੂਥ ਫੈਲੋਸ਼ਿਪ ਸੁਖਦੇਵ ਪਹਾੜੀਪੁਰ, ਪ੍ਰਧਾਨ ਜਸਵਿੰਦਰ ਬਿੱਟਾ, ਮੀਤ ਪ੍ਰਧਾਨ ਸੋਨੂੰ, ਪ੍ਰਧਾਨ ਲੁਕਾਸ ਮਸੀਹੀ, ਸਰਦਾਰ ਜੀ ਪ੍ਰਧਾਨ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਭੈਣ ਸਨੇਹ ਲੱਟਾ, ਪ੍ਰਧਾਨ ਮਲਿਕਤ ਆਦਿ ਹਾਜ਼ਰ ਸਨ।