ਕ੍ਰਾਇਸਟ ਜਯੋਤੀ ਕਾਨਵੈਂਟ ਸਕੂਲ ਦੀ ਸੇਜਲ ਤੇ ਚਿਰਾਗ ਚਮਕੇ
ਕ੍ਰਾਇਸਟ ਜਯੋਤੀ ਕਾਨਵੈਂਟ ਸਕੂਲ ਦਾ ਨਤੀਜਾ ਘੋਸ਼ਿਤ, ਸੇਜਲ ਕੰਡਾ ਅਤੇ ਚਿਰਾਗ ਕੋਹਲੀ ਨੇ ਮਾਰੀ ਬਾਜੀ
Publish Date: Tue, 24 Feb 2026 08:54 PM (IST)
Updated Date: Tue, 24 Feb 2026 08:55 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕ੍ਰਾਇਸਟ ਜਯੋਤੀ ਕਾਨਵੈਂਟ ਸਕੂਲ ਦਾ ਸਾਲਾਨਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਨਤੀਜਿਆਂ ਅਨੁਸਾਰ ਸੱਤਵੀਂ ਜਮਾਤ ਦੇ ਲਿਲੀ ਹਾਊਸ ਦੀ ਸੇਜਲ ਕੰਡਾ ਨੇ 93.33% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਪ੍ਰਬੰਧਕ ਤੇ ਕ੍ਰਿਕਟਰ ਨਰੇਸ਼ ਕੋਹਲੀ ਤੇ ਉੱਘੀ ਸਿੱਖਿਆ ਸ਼ਾਸਤਰੀ ਸੀਮਾ ਰਾਣੀ ਦੇ ਹੋਣਹਾਰ ਪੁੱਤਰ ਚਿਰਾਗ ਕੋਹਲੀ ਨੇ 91.91% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਦੋਵੇਂ ਵਿਦਿਆਰਥੀਆਂ ਦੀ ਇਸ ਉਪਲਬਧੀ ‘ਤੇ ਸਕੂਲ ਪ੍ਰਬੰਧਕਾਂ ਤੇ ਸਟਾਫ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਸਫਲਤਾ ਦਾ ਸਿਹਰਾ ਜਮਾਤ ਇੰਚਾਰਜ ਤੇ ਵਾਈਸ ਪ੍ਰਿੰਸੀਪਲ ਰਜਨੀ ਬਾਲਾ ਦੀ ਮਿਹਨਤ ਤੇ ਸਮਰਪਣ ਨੂੰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਲਗਨ ਤੇ ਅਧਿਆਪਕਾਂ ਦੀ ਮਿਹਨਤ ਨਾਲ ਹੀ ਅਜਿਹੇ ਨਤੀਜੇ ਸੰਭਵ ਹੁੰਦੇ ਹਨ। ਸਕੂਲ ਪ੍ਰਿੰਸੀਪਲ ਤੇ ਸਟਾਫ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਹੋਰ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਦੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।