ਫਗਵਾੜਾ ਸਕੂਲ ਦੀਆਂ ਬਾਲ ਲੇਖਕਾਵਾਂ ਦਾ ਸਨਮਾਨ
ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੀਆਂ ਬਾਲ ਲੇਖਕਾਵਾਂ ਦਾ ਸਨਮਾਨ
Publish Date: Mon, 04 May 2026 05:28 PM (IST)
Updated Date: Tue, 05 May 2026 04:06 AM (IST)
ਫਗਵਾੜਾ : ਨਵੀਆਂ ਕਲਮਾਂ ਨਵੀਂ ਉਡਾਣ ਬਾਲ ਲੇਖਕਾਂ ਦੀ ਜ਼ਿਲ੍ਹਾ ਕਪੂਰਥਲਾ ਭਾਗ 23 ਪੁਸਤਕ ਇੱਕ ਰੋਜ਼ਾ ਦੂਜੀ ਅੰਤਰਰਾਸ਼ਟਰੀ ਪੰਜਾਬੀ ਬਾਲ ਲੇਖਕ ਸੱਭਿਆਚਾਰਕ ਕਾਨਫਰੰਸ ਵਿੱਚ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਅਧੀਨ ਲੋਕ ਅਰਪਣ ਕੀਤੀ ਗਈ । ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਮੀਨੂ ਗੁਪਤਾ ਨੇ ਪ੍ਰੈੱਦੱਸਿਆ ਕਿ ਸਕੂਲ ਫਗਵਾੜਾ ਦੀਆਂ ਵਿਦੱਆਰਥਣਾਂ ਨੈਨਿਕਾ(2ਰਚਨਾਵਾਂ), ਸੁਦਿਕਸ਼ਾ, ਹਰਲੀਨ ਬੰਗਾ, ਜੈਸਮੀਨ, ਸੰਜਨਾ, ਰਾਧਿਕਾ ਬੰਗੜ, ਮਨਪ੍ਰੀਤ ਕੌਰ (2ਰਚਨਾਵਾਂ) ਵੱਖ-ਵੱਖ ਸਮਾਜਿਕ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ ਪੁਸਤਕ ਵਿੱਚ ਸ਼ਾਮਿਲ ਹੋਈਆਂ ਹਨ । ਉਨ੍ਹਾਂ ਆਖਿਆ ਕਿ ਅਜਿਹੇ ਪ੍ਰੋਜੈਕਟ ਬੱਚਿਆਂ ਨੂੰ ਸਾਹਿਤ, ਪੰਜਾਬੀ ਮਾਤ -ਭਾਸ਼ਾ ਨਾਲ ਜੋੜਨ ਦਾ ਸਭ ਤੋਂ ਵਧੀਆ ਉਪਰਾਲਾ ਹੈ। ਵਿਦਿਆਰਥਣਾਂ ਨੂੰ ਸਵੇਰ ਦੀ ਸਭਾ ਵਿੱਚ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰ ਯੋਗ ਹੈ ਪੰਜਾਬੀ ਲੈਕਚਰਾਰ ਦਲਜੀਤ ਕੌਰ ਜੀ ਦੀ ਅਗਵਾਈ ਵਿੱਚ ਸਕੂਲ ਦੇ ਤਕਰੀਬਨ 32 ਬੱਚਿਆਂ ਦੀਆਂ ਰਚਨਾਵਾਂ ਨਵੀਆਂ ਕਲਮਾਂ ਨਵੀਂ ਉਡਾਣ( ਤਿੰਨ ਕਿਤਾਬਾਂ) ਵਿੱਚ ਛਪ ਚੁੱਕੀਆਂ ਹਨ। ਸ੍ਰੀ ਸੁੱਖੀ ਬਾਠ ਜੀ ਵੱਲੋਂ ਆਰੰਭੇ ਇਸ ਪ੍ਰੋਜੈਕਟ ਵਿਚ ਵਿਿਦਆਰਥਣਾਂ ਨੂੰ ਪੁਸਤਕਾਂ, ਮੈਡਲ ਅਤੇ ਪੋਸਟਰਾਂ ਨਾਲ ਸਨਮਾਨਿਤ ਕੀਤਾ ਗਿਆ । ਗਾਈਡ ਲੈਕਚਰਾਰ ਸ਼੍ਰੀਮਤੀ ਦਲਜੀਤ ਕੌਰ (ਸਮਾਗਮ ਵਿੱਚ ਮੰਚ ਸੰਚਾਲਨ) ਅਤੇ ਸ਼੍ਰੀਮਤੀ ਇਸ਼ਵਿੰਦਰ ਕੌਰ(ਗਾਇਡ ਅਧਿਆਪਕ) ਪੰਜਾਬੀ ਮਿਸਟੑੈਸ ਨੂੰ ਸਨਮਾਨਿਤ ਕੀਤਾ ਗਿਆ।ਦਲਜੀਤ ਕੌਰ ਨੇ ਪ੍ਰਿੰਸੀਪਲ ਸ੍ਰੀਮਤੀ ਮੀਨੂ ਗੁਪਤਾ ਦਾ ਧੰਨਵਾਦ ਕੀਤਾ । ਸੁਦਿਕਸ਼ਾ ਅਤੇ ਮਨਪ੍ਰੀਤ ਕੌਰ ਨੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਕਪੂਰਥਲਾ ਦੀ ਪ੍ਰਤੀਨਿਧਤਾ ਕਰਦੇ ਹੋਏ ਕਵਿਤਾ ਬੋਲੀ। ਉਨ੍ਹਾਂ ਬੱਚਿਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਬੰਦਨਾ ਸ਼ਰਮਾ, ਕਮਲੇਸ਼ ਕੁਮਾਰੀ, ਸਤੀਸ਼ ਕੁਮਾਰ, ਮਨੋਹਰ ਸਿੰਘ ,ਰਾਜੇਸ਼ ਕੁਮਾਰ ,ਮਨਜੀਤ ਸਿੰਘ,ਸੀਮਾ ਰਜੋਰੀਆ ,ਸੁਮਨਪਾਲ ਅਤੇ ਸਮੂਹ ਸਟਾਫ ਹਾਜ਼ਰ ਸੀ।