40 ਮਰੀਜ਼ਾਂ ਦੇ ਆਪ੍ਰੇਸ਼ਨ ਕਰ ਕੇ ਵੰਡੀਆਂ ਮੁਫ਼ਤ ਦਵਾਈਆਂ ਤੇ ਐਨਕਾਂ
ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵੱਲੋਂ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ
Publish Date: Fri, 04 Apr 2025 07:30 PM (IST)
Updated Date: Fri, 04 Apr 2025 07:33 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ: ਸਥਾਨਕ ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵੱਲੋਂ ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮਰਪਤਿ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਅੱਖਾਂ ਦਾ ਮੁਫਤ ਜਾਂਚ ਕੈਂਪ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਲਗਾਇਆ ਗਿਆ ਜਿਸ ਚ ਡਾ.ਸ਼ਕੀਨ ਬੇਗੋਵਾਲ ਵਾਲਿਆਂ ਦੀ ਅਗਵਾਈ ਵਾਲੀ ਡਾਕਟਰੀ ਟੀਮ ਨੇ 300 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ । ਜਿਸ ਵਿੱਚ 40 ਮਰੀਜ਼ਾਂ ਦੇ ਅੱਖਾਂ ਦਾ ਆਪ੍ਰੇਸ਼ਨ ਕਰ ਉਨ੍ਹਾਂ ਨੂੰ ਦਵਾਈਆਂ ਤੇ ਐਨਕਾਂ ਮੁਫਤ ਵਿੱਚ ਦਿੱਤੀਆ ਗਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਆਗੂ ਡਾ.ਮਨਵਿੰਦਰ ਸਿੰਘ ਪੰਜਾਬ ਮੈਡੀਕਲ ਵਾਲੇ, ਲਖਵੀਰ ਸਿੰਘ ਸਾਹੀ, ਹਰਭਜਨ ਸਿੰਘ ਵਾਲੀਆ ਤੇ ਸੰਦੀਪ ਕੁਮਾਰ ਪੰਜਾਬ ਲੈੱਬ ਵਾਲਿਆਂ ਨੇ ਦੱਸਿਆ ਕਿ ਸੁਸਾਇਟੀ ਦਾ ਮੁੱਖ ਮੰਤਵ ਹੀ ਸਮਾਜ ਭਲਾਈ ਦੇ ਕੰਮ ਕਰਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਹਿਯੋਗੀ ਸੱਜਣਾਂ ਦੇ ਸਹਿਯੋਗ ਸਦਕਾ ਇਹ ਕੰਮ ਜਾਰੀ ਰਹਿਣਗੇ । ਇਸ ਤੋਂ ਪਹਿਲਾ ਭਾਈ ਰਣਜੀਤ ਸਿੰਘ ਨੇ ਰਿਬਨ ਕੱਟ ਕੇ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ । ਇਸ ਮੌਕੇ ਸੁਸਾਇਟੀ ਨੇ ਡਾਕਟਰੀ ਟੀਮ ਅਤੇ ਸਹਿਯੋਗੀਆਂ ਦਾ ਯਾਦਗਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾਕਟਰ ਮਨਵਿੰਦਰ ਸਿੰਘ ਪੰਜਾਬ ਮੈਡੀਕਲ ਵਾਲੇ, ਹਰਭਜਨ ਸਿੰਘ ਵਾਲੀਆ, ਲਖਬੀਰ ਸਿੰਘ ਸਾਹੀ, ਸੰਦੀਪ ਕੁਮਾਰ ਪੰਜਾਬ ਲੈਬ, ਬਾਬਾ ਰਣਜੀਤ ਸਿੰਘ, ਸਤਨਾਮ ਸਿੰਘ ਬਰਾੜ, ਰਣਬੀਰ ਸਿੰਘ, ਡਾਕਟਰ ਲਾਡੀ, ਡਾਕਟਰ ਮਨਦੀਪ ਕੌਰ, ਦਵਿੰਦਰ ਪਾਲ, ਅਜੈ ਕੁਮਾਰ, ਪ੍ਰਮੋਦ ਜਿਊਰਲਜ਼ ਵਾਲੇ, ਸਤਪਾਲ ਸਿੱਧੂ ਆਦਿ ਹਾਜ਼ਰ ਸਨ।