ਬਦਲਾਅ ਰੈਲੀ ਭਾਜਪਾ ਸਰਕਾਰ ਬਨਾਉਣ ਲਈ ਨੀਂਹ ਸਾਬਤ ਹੋਵੇਗੀ : ਅਸ਼ਵਨੀ ਸ਼ਰਮਾ
ਬਦਲਾਅ ਰੈਲੀ ਭਾਜਪਾ ਸਰਕਾਰ ਬਨਾਉਂਣ ਦੀ ਨੀਂਹ ਸਾਬਿਤ ਹੋਵੇਗੀ : ਅਸ਼ਵਨੀ ਸ਼ਰਮਾ
Publish Date: Sat, 07 Mar 2026 08:20 PM (IST)
Updated Date: Sat, 07 Mar 2026 08:24 PM (IST)

--ਬਦਲਾਅ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਲਿਆਵੇਗੀ : ਖੋਜੇਵਾਲ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : 14 ਮਾਰਚ ਨੂੰ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਪੱਧਰ ’ਤੇ ਹੋਣ ਜਾ ਰਹੀ ‘ਬਦਲਾਅ ਰੈਲੀ’ ਦੀਆ ਤਿਆਰੀਆਂ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਕਪੂਰਥਲਾ ਦੀ ਇਕ ਮੀਟਿੰਗ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਪਿੰਡ ਖੋਜੇਵਾਲ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿਚ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ, ਸੂਬਾ ਸਕੱਤਰ ਅਨਿਲ ਸੱਚਰ ਤੇ ਵਿੱਕੀ ਗੁਜਰਾਲ ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ ਪੰਜਾਬ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਰਕਰਾਂ ਨੂੰ ਮੋਗਾ ਰੈਲੀ ਨੂੰ ਸਫਲ ਬਣਾਉਣ ਲਈ ਜੰਗੀ ਪੱਧਰ ’ਤੇ ਤਿਆਰੀਆਂ ਕਰਨ ਲਈ ਕਿਹਾ। ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਅਹੁਦੇਦਾਰਾਂ ਤੋਂ ਲੈ ਕੇ ਹਰ ਮੰਡਲ ਪ੍ਰਧਾਨ, ਬੂਥ ਇੰਚਾਰਜ ਨੂੰ ਇਸ ਰੈਲੀ ਨੂੰ ਸਫਲ ਬਣਾਉਣ ਲਈ ਤਨਦੇਹੀ ਨਾਲ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਹੁਕਮ ਵੀ ਦਿੱਤੇ। ਮੀਟਿੰਗ ਦੌਰਾਨ ਸੰਗਠਨਾਤਮਕ ਰਣਨੀਤੀ, ਰੈਲੀ ਦੀ ਰੂਪਰੇਖਾ ਤੇ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਸ਼ਵਨੀ ਸ਼ਰਮਾ ਨੇ ਆਪਣੇ-ਆਪਣੇ ਜ਼ੋਨਾਂ ਵਿਚ ਚੱਲ ਰਹੀਆਂ ਤਿਆਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਰੈਲੀ ਵਿਚ ਇਕੱਠੀ ਕੀਤੀ ਜਾਣ ਵਾਲੀ ਭੀੜ, ਮੁੱਖ ਮਸਲੇ ਤੇ ਮੰਚ ਸਮੇਤ ਹੋਰ ਪ੍ਰਬੰਧਾਂ ’ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਰੇ ਨੇਤਾਵਾਂ ਦਾ ਮਤ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਅਮਿਤ ਸ਼ਾਹ ਦਾ ਸੰਬੋਧਨ ਪੰਜਾਬ ਵਿਚ 2027 ਵਿਚ ਭਾਜਪਾ ਸਰਕਾਰ ਬਣਾਉਣ ਦੀ ਦਿਸ਼ਾ ਵਿਚ ਇਕ ਮਜ਼ਬੂਤ ਨੀਂਹ ਸਾਬਤ ਹੋਵੇਗਾ। ਮੀਟਿੰਗ ਵਿਚ ਮੋਗਾ ਦੀ ਬਦਲਾਅ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਸੰਗਠਨਾਤਮਕ ਮਜ਼ਬੂਤੀ, ਜਨ-ਸੰਪਰਕ ਅਭਿਆਨ ਤੇ ਬੂਥ ਪੱਧਰ ਤੱਕ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਤੇ ਬਦਲਾਅ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ’ਤੇ ਲੋਕਾਂ ਨਾਲ ਵਾਅਦੇ ਕਰ ਕੇ ਵੀ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਵਧੀ ਹੈ, ਗੈਰ-ਕਾਨੂੰਨੀ ਖਣਨ ਤੇ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ। ਕਿਸਾਨਾਂ ਨੂੰ ਸਾਰੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ ਤੇ ਔਰਤਾਂ ਨਾਲ ਕੀਤੇ ਆਰਥਿਕ ਸਹਾਇਤਾ ਦੇ ਵਾਅਦੇ ਵੀ ਅਜੇ ਤੱਕ ਲਾਗੂ ਨਹੀਂ ਹੋਏ। ਉਨ੍ਹਾਂ ਕਿਹਾ ਕਿ 14 ਮਾਰਚ ਦੀ ਬਦਲਾਅ ਰੈਲੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰੇਗੀ ਤੇ ਪੰਜਾਬ ਵਿਚ ਨਵੀਂ ਦਿਸ਼ਾ ਦੇਣ ਲਈ ਭਾਜਪਾ ਨੂੰ ਮਜ਼ਬੂਤ ਕਰੇਗੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਹੈ ਕਿ 14 ਮਾਰਚ ਨੂੰ ਮੋਗਾ ਵਿਚ ਹੋਣ ਵਾਲੀ ਭਾਜਪਾ ਦੀ ਵਿਸ਼ਾਲ ਬਦਲਾਅ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਲਿਆਵੇਗੀ ਤੇ ਭਵਿੱਖ ਵਿਚ ਭਾਜਪਾ ਸਰਕਾਰ ਬਣਾਉਣ ਦੀ ਨੀਂਹ ਸਾਬਤ ਹੋਵੇਗੀ। ਖੋਜੇਵਾਲ ਨੇ ਕਿਹਾ ਕਿ ਮੋਗਾ ਰੈਲੀ ਵਿਚ ਲੱਖਾਂ ਲੋਕ ਸ਼ਿਰਕਤ ਕਰਨਗੇ ਤੇ ਇਸ ਦੇ ਮੁੱਖ ਬੁਲਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਭਾਰੀ ਹਨੀ ਕੰਬੌਜ, ਸੰਜੀਵ ਮਿਨਹਾਸ, ਸ਼ਾਮ ਸੁੰਦਰ ਅਗਰਵਾਲ, ਪ੍ਰਦੀਪ ਠਾਕੁਰ, ਰਾਜੀਵ ਪਾਹਵਾ, ਕਪੂਰ ਚੰਦ ਥਾਪਰ, ਐਡਵੋਕੇਟ ਹੈਰੀ ਸ਼ਰਮਾ, ਐਡਵੋਕੇਟ ਚੰਦਰ ਸ਼ੇਖਰ, ਆਸ਼ੂ ਸਾਂਪਲਾ, ਪਰਮਜੀਤ ਸਿੰਘ ਚਾਚੌਕੀ, ਬਲਵਿੰਦਰ ਠਾਕੁਰ, ਬਲਵਿੰਦਰ ਸਿੰਘ ਅਰਾਈਂਆਵਾਲ, ਨਿਰਮਲ ਨਾਹਰ, ਰਮੇਸ਼ ਸ਼ਰਮਾ, ਸਰਬਜੀਤ ਸਿੰਘ ਦਿਉਲ, ਬਲਵੰਤ ਸਿਘ ਬੂਟਾਂ, ਕਮਲਜੀਤ ਪ੍ਰਭਾਕਰ, ਲਕੀ ਸਰਪੰਚ, ਡਾ. ਪਰਦੀਪ ਕੌਸ਼ਲ, ਪਰਦੀਪ ਸੂਦ, ਮਹਿੰਦਰ ਸਿੰਘ ਬਲੇਰ, ਰੌਸ਼ਨ ਸਭਰਵਾਲ, ਸੰਨੀ ਬੈਂਸ, ਭਾਰਤੀ ਸ਼ਰਮਾ, ਮੱਸਾ ਸਿੰਘ, ਪ੍ਰੋਫ਼ੈਸਰ ਅਨੁਰਗ ਸ਼ਰਮਾ, ਬਲਭਦਰ ਸੈਨ ਦੁਗਲ, ਤੇਜਸਵੀ ਭਾਰਦਵਾਜ, ਬਲਵੰਤ ਸਿੰਘ ਵਡਾਲਾ, ਦੀਪਾ ਬਡਿਆਲ, ਤੀਰਥ ਸਿੰਘ ਲੰਬੜਦਾਰ, ਆਸ਼ੂ ਪੁਰੀ, ਅਨੁਰਾਗ ਮੰਨਖੰਡ, ਹੀਰਕ ਜੌਸ਼ੀ, ਹਰਵਿੰਦਰ ਸਾਬੀ, ਰਾਜੂ ਖਾਨਪੁਰੀ, ਰਵਿੰਦਰ ਸ਼ਰਮਾ, ਡਾ. ਅਮਰਨਾਥ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।