ਚੇਅਰਮੈਨ ਬੌਬੀ ਚਮ ਨੇ ਵਪਾਰੀਆਂ ਲਈ ਲਗਾਇਆ ਕੈਂਪ
ਚੇਅਰਮੈਨ ਬੌਬੀ ਚਮ ਨੇ ਵਪਾਰੀਆਂ ਦੀਆਂ ਪ੍ਰਸ਼ਾਸਨ ਸਬੰਧੀ ਮੁਸ਼ਕਲਾਂ ਦੂਰ ਕਰਨ ਲਈ ਲਗਾਇਆ ਕੈਂਪ
Publish Date: Sat, 14 Mar 2026 10:25 PM (IST)
Updated Date: Sat, 14 Mar 2026 10:27 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ‘ਆਪ’ ਟਰੇਡਰਜ਼ ਵਿੰਗ ਫਗਵਾੜਾ ਦੇ ਚੇਅਰਮੈਨ ਬੌਬੀ ਚਮ ਦੇ ਯਤਨਾਂ ਸਦਕਾ ਸ਼ਹਿਰ ਦੇ ਵਪਾਰੀਆਂ ਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਕ ਕੈਂਪ ਕਲਾਸਿਕ ਟਰੈਵਲਜ਼ ਬੱਸ ਸਟੈਂਡ ਦੇ ਸਾਹਮਣੇ ਲਗਾਇਆ ਗਿਆ, ਜਿਸ ਵਿਚ ‘ਆਪ’ ਪਾਰਟੀ ਦੇ ਸੂਬਾ ਸਪੋਕਸਪਰਸਨ ਤੇ ਫਗਵਾੜਾ ਦੇ ਹਲਕਾ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ, ਵਪਾਰੀ ਕਮਿਸ਼ਨ ਪੰਜਾਬ ਦੇ ਮੈਂਬਰ ਤੇ ਪਾਰਟੀ ਸਪੋਕਸਪਰਸਨ ਹਰਿੰਦਰ ਪਾਲ ਸਿੰਘ ਮਨੋਚਾ ਤੋਂ ਇਲਾਵਾ ਪੰਜਾਬ ਦੇ ਜੁਆਇੰਟ ਸਕੱਤਰ ਰਾਜਿੰਦਰ ਸਿੰਘ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਦੌਰਾਨ ਵੱਡੀ ਗਿਣਤੀ ਵਿਚ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਰੱਖੀਆਂ। ਕੁਝ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਤੇ ਬਾਕੀ ਸਮੱਸਿਆਵਾਂ ਦਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਹਰਜੀ ਮਾਨ ਨੇ ਬੌਬੀ ਚਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਹਰਿੰਦਰਪਾਲ ਸਿੰਘ ਮਨੋਚਾ ਤੇ ਰਜਿੰਦਰ ਸਿੰਘ ਨੇ ਵੀ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਬੌਬੀ ਚਮ ਦਾ ਇਹ ਯਤਨ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਫ਼ਾਦਾਰ ਵਰਕਰਾਂ ਤੇ ਅਧਿਕਾਰੀਆਂ ਵਜੋਂ, ਉਹ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਬੌਬੀ ਚਮ ਨੇ ਭਰੋਸਾ ਦਿੱਤਾ ਕਿ ਅਜਿਹੇ ਯਤਨ ਇਹ ਯਕੀਨੀ ਬਣਾਉਣ ਲਈ ਜਾਰੀ ਰਹਿਣਗੇ ਕਿ ਵਪਾਰੀ ਭਾਈਚਾਰੇ ਦੀਆਂ ਵੱਧ ਤੋਂ ਵੱਧ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਟਰੇਡਰਜ਼ ਵਿੰਗ ਫਗਵਾੜਾ ਦੇ ਮੈਂਬਰ ਮਦਨ ਲਾਲ, ਜਗਮੋਹਨ, ਸਤੀਸ਼ ਬੰਟੀ, ਰਿੰਪਲ ਕੁਮਾਰ, ਵਰੁਣ, ਸਿਨੇਮਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਲਾਲ, ਸਕੱਤਰ ਬਲਵੀਰ ਸਿੰਘ ਬਿੱਟੂ ਤੇ ਵਪਾਰ ਜਗਤ ਦੇ ਪਤਵੰਤੇ ਵੱਡੀ ਗਿਣਤੀ ਵਿਚ ਮੌਜੂਦ ਸਨ।