ਸੁਲਤਾਨਪੁਰ ਲੋਧੀ ’ਚ ਜਨਗਣਨਾ 2026 ਦੀ ਟ੍ਰੇਨਿੰਗ ਕਰਵਾਈ
ਸੁਲਤਾਨਪੁਰ ਲੋਧੀ ਵਿੱਚ ਜਨਗਣਨਾ 2026 ਦੀ ਟਰੇਨਿੰਗ ਕਰਵਾਈ
Publish Date: Mon, 27 Apr 2026 08:12 PM (IST)
Updated Date: Mon, 27 Apr 2026 08:16 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਐੱਸਡੀਐੱਮ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ ਦੀ ਅਗਵਾਈ ਹੇਠ ਜਨਗਣਨਾ 2026 ਦੀ ਟ੍ਰੇਨਿੰਗ ਮਾਸਟਰ ਟ੍ਰੇਨਰ ਨਰੇਸ਼ ਕੋਹਲੀ, ਗੁਰਦੇਵ ਸਿੰਘ ਵੱਲੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਵਿਖੇ ਫੀਲਡ ਟ੍ਰੇਨਰ ਸੁਪਰਵਾਈਜ਼ਰ ਨੂੰ ਕਰਵਾਈ ਗਈ। ਜਨਗਨਣਾ ਦੀ ਟ੍ਰੇਨਿੰਗ ਵਿਚ ਫੀਲਡ ਅਫ਼ਸਰਾਂ ਨੇ ਭਾਗ ਲਿਆ। ਇਸ ਟ੍ਰੇਨਿੰਗ ਵਿਚ ਸੈਂਸਸ ਹਾਊਸ, ਪਾਣੀ ਦੇ ਸਰੋਤ, ਘਰਾਂ ਦੀ ਗਿਣਤੀ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਜ਼ਿਲ੍ਹਾ ਮਾਸਟਰ ਟ੍ਰੇਨਰ ਨੇ ਸੈਂਸਸ ਦੇ ਵੱਖਰੇ ਵੱਖਰੇ ਮੋਡੂਇਲ ਨੂੰ ਪੀਪੀਟੀ ਦੀ ਸਹਾਇਤਾ ਨਾਲ ਸਮਝਾਇਆ। ਇਸ ਮੌਕੇ ਮਾਸਟਰ ਟ੍ਰੇਨਰ ਗੁਰਵਿੰਦਰ ਸਿੰਘ, ਰਾਮ ਸਿੰਘ, ਜਤਿੰਦਰ ਥਿੰਦ, ਮਨਿੰਦਰ ਕੌਰ, ਅਮਨਦੀਪ ਕੌਰ, ਇਲੈਕਸ਼ਨ ਇੰਚਾਰਜ ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਸੈਣੀ ਨਾਇਬ ਤਹਿਸੀਲਦਾਰ, ਰਾਜੀਵ ਖੰਨਾ, ਵਿਵੇਕ ਗਾਬਾ ਹਾਜ਼ਰ ਸਨ। ਅਕਾਲ ਗਰੁੱਪ ਆਫ ਇੰਸਟੀਟਿਊਸ਼ਨ ਦੇ ਐੱਮਡੀ ਸੁਖਦੇਵ ਸਿੰਘ ਜੱਜ, ਪ੍ਰਿੰਸੀਪਲ ਮੋਨਾ ਘਈ, ਪ੍ਰਗਟ ਸਿੰਘ ਜੱਜ ਦਾ ਸਹਿਯੋਗ ਲਈ ਧੰਨਵਾਦ ਕੀਤਾ। ਸਟਾਫ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵਿਵੇਕ ਗਾਬਾ ਵੱਲੋਂ ਕੀਤਾ ਗਿਆ।