ਕਮਲਾ ਨਹਿਰੂ ਸਕੂਲ ’ਚ ਕੌਸ਼ਲ ਮੇਲਾ ਕਰਵਾਇਆ
ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਵਿਖੇ ਸੀ.ਬੀ.ਐੱਸ.ਈ. ਕੌਸ਼ਲ ਮੇਲਾ ਆਯੋਜਿਤ
Publish Date: Tue, 05 May 2026 06:53 PM (IST)
Updated Date: Tue, 05 May 2026 06:56 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ, ਫਗਵਾੜਾ ਵੱਲੋਂ ਆਪਣੇ ਚੱਲ ਰਹੇ ਸਟੈੱਮ ਫੈਸਟ 2026 ਦੇ ਹਿੱਸੇ ਵਜੋਂ ‘ਸੀਬੀਐੱਸਈ ਕੌਸ਼ਲ ਮੇਲਾ’ ਆਯੋਜਿਤ ਕੀਤਾ ਗਿਆ। ਇਹ ਫੈਸਟ ਕੇ–12 (ਪਹਿਲੀ ਤੋਂ ਬਾਰ੍ਹਵੀਂ ਜਮਾਤ) ਦੇ ਵਿਦਿਆਰਥੀਆਂ ਲਈ ਨਵੀਨਤਾ, ਰਚਨਾਤਮਕਤਾ ਤੇ ਅਨੁਭਵ ਸਿੱਖਣ ਦਾ ਦੋ ਹਫ਼ਤਿਆਂ ਦਾ ਜਸ਼ਨ ਹੈ, ਜੋ ਕਿ 21 ਅਪ੍ਰੈਲ 2026 ਨੂੰ ਸ਼ੁਰੂ ਹੋਇਆ ਸੀ। ਫੈਸਟ ਦੇ ਚੌਥੇ ਦਿਨ ਚੌਥੀ-ਬੀ ਤੋਂ ਸੱਤਵੀਂ ਜਮਾਤ ਦੇ ਲਗਭਗ 334 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਜਲੰਧਰ ਦੇ ਸੈਕਰਡ ਹਾਰਟ ਸਕੂਲ ਤੇ ਐੱਸਟੀਐੱਸ ਵਰਲਡ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੀ ਮੇਲੇ ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਦਰਸ਼ਨੀਆਂ ਵਿਚ ਸਰਗਰਮੀ ਨਾਲ ਹਿੱਸਾ ਲਿਆ, ਜਿਸ ਨਾਲ ਇਹ ਸਮਾਗਮ ਹੋਰ ਵੀ ਰੰਗੀਨ ਤੇ ਸਿੱਖਿਆਦਾਇਕ ਬਣ ਗਿਆ। ਪ੍ਰਿੰਸੀਪਲ (ਐਡਮਿਨ ਤੇ ਇਨੋਵੇਸ਼ਨ) ਪਰਮਜੀਤ ਕੌਰ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਸਟੈੱਮ ਫੈਸਟ 2026-27 ਦਾ ਅੰਤਿਮ ਦਿਨ 6 ਮਈ 2026 ਨੂੰ ਹੋਵੇਗਾ। ਅੰਤਿਮ ਦਿਨ ਪਹਿਲੀ ਤੋਂ ਤੀਜੀ ਜਮਾਤ ਤੇ ਚੌਥੀ-ਏ ਦੇ ਵਿਦਿਆਰਥੀ ਆਪਣੀਆਂ ਗਤੀਵਿਧੀਆਂ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਫਗਵਾੜਾ ਤੇ ਬਠਿੰਡਾ ਦੇ ਵੱਖ-ਵੱਖ ਸਕੂਲਾਂ ਦੇ ਲਗਭਗ 1000 ਵਿਦਿਆਰਥੀਆਂ, ਅਧਿਆਪਕਾਂ ਤੇ ਸਿੱਖਿਆ ਸ਼ਾਸਤਰੀਆਂ ਨੇ ਇਸ ਫੈਸਟ ਦੇ ਵੱਖ-ਵੱਖ ਪੜਾਵਾਂ ਵਿਚ ਹਿੱਸਾ ਲਿਆ ਹੈ।