ਮੋਟਰਸਾਈਕਲ ਚੋਰੀ ਹੋਣ ਪਿੱਛੋਂ ਅਣਪਛਾਤੇ ’ਤੇ ਮਾਮਲਾ ਦਰਜ
ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਅਣਪਛਾਤੇ ਤੇ ਮਾਮਲਾ ਦਰਜ
Publish Date: Thu, 30 Apr 2026 05:51 PM (IST)
Updated Date: Thu, 30 Apr 2026 05:55 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ,ਫਗਵਾੜਾ ਥਾਣਾ ਸਿਟੀ ਫਗਵਾੜਾ ਵਿਖੇ ਮੋਟਰਸਾਈਕਲ ਚੋਰੀ ਕਰਨ ਵਾਲਿਆਂ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕੇਸ਼ਵ ਪੁੱਤਰ ਮਹੇਸ਼ ਮੋਹਣ ਵਾਸੀ ਮਨਸਾ ਦੇਵੀ ਨਗਰ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਆਪਣੇ ਬੁਲੇਟ ਨੰਬਰ ਪੀ ਵੀ 36 ਕੇ 5235 ’ਤੇ ਸਵਾਰ ਹੋ ਕੇ ਦਫਤਰ ਆਇਆ ਸੀ ਤੇ ਮੋਟਰਸਾਈਕਲ ਦਫਤਰ ਦੇ ਬਾਹਰ ਲਗਾ ਕੇ ਚਲਾ ਗਿਆ। ਕਰੀਬ 11 ਵਜੇ ਸਵੇਰੇ ਜਦੋਂ ਉਹ ਦਫਤਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ। ਉਸ ਨੂੰ ਕੋਈ ਅਣਪਛਾਤਾ ਚੋਰੀ ਕਰ ਕੇ ਲੈ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ।