ਧੋਖਾਧੜੀ ਕਰਨ ਵਾਲੇ ਦੋ ’ਤੇ ਮਾਮਲਾ ਦਰਜ
ਧੋਖਾਧੜੀ ਕਰਨ ਵਾਲੇ ਦੋ ਤੇ ਮਾਮਲਾ ਦਰਜ
Publish Date: Fri, 15 May 2026 06:32 PM (IST)
Updated Date: Fri, 15 May 2026 06:33 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ, ਫਗਵਾੜਾ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਮਾਮਲੇ ਵਿਚ ਧੋਖਾਧੜੀ ਕਰਨ ਵਾਲੇ ਦੋ ਤੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਤਜਿੰਦਰ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਸ਼ਾਲੀਮਾਰ ਗਾਰਡਨ ਫਗਵਾੜਾ ਨੇ ਦੱਸਿਆ ਕਿ ਵਿਨੋਦ ਕੁਮਾਰ ਦੁੱਗਲ ਪੁੱਤਰ ਜਵਿੰਦ ਲਾਲ ਵਾਸੀ ਜਵਿੰਦ ਕੋਲਡ ਸਟੋਰ ਹਦੀਆਬਾਦ ਫਗਵਾੜਾ ਨਿਊ ਕੈਂਸਲ ਯੂਕੇ ਵੱਲੋਂ ਆਪਣੀ ਪ੍ਰਾਪਟੀ ਲਾਲ ਕਿਰਨ ਹੋਟਲ ਐਂਡ ਰੈਸਟੋਰੈਂਟ ਹਦੀਆਬਾਦ ਨਕੋਦਰ ਰੋਡ ਨੂੰ 13.06.2025 ਨੂੰ ਦਰਖਾਸਤ ਕਰਤਾ ਨੂੰ ਵੇਚ ਦਿੱਤੀ ਸੀ। ਪਰ ਇਸਦੇ ਬਾਵਜੂਦ ਵਿਨੋਦ ਕੁਮਾਰ ਦੁੱਗਲ ਉਕਤ ਵੱਲੋਂ ਮੋਹਿਤ ਚੱਡਾ ਪੁੱਤਰ ਰਾਜੇਸ਼ ਚੱਡਾ ਵਾਸੀ ਹਦੀਆਬਾਦ ਫਗਵਾੜਾ ਨਾਲ ਮਿਲੀ ਭੁਗਤ ਕਰ ਕੇ ਵਿਕੀ ਹੋਈ ਪ੍ਰਾਪਰਟੀ ਦੀ 06.06. 2025 ਨੂੰ ਪਾਵਰ ਆਫ ਅਟਾਰਨੀ ਦੇਣਾ ਪਾਇਆ ਗਿਆ। ਉਕਤ ਦੋਵਾਂ ਵੱਲੋਂ ਕੀਤੀ ਗਈ ਧੋਖਾਧੜੀ ਦੇ ਤਹਿਤ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ।