ਹਮਲਾ ਕਰਨ ਦੇ ਮਾਮਲੇ ’ਚ ਦੋ ’ਤੇ ਮਾਮਲਾ ਦਰਜ
ਪਲਾਟ ਦੀ ਚਾਰ ਦੀਵਾਰੀ ਤੋੜਨ ਅਤੇ ਹਮਲਾ ਕਰਨ ਦੇ ਮਾਮਲੇ ਚ ਦੋ ਤੇ ਮਾਮਲਾ ਦਰਜ
Publish Date: Sun, 10 May 2026 07:13 PM (IST)
Updated Date: Sun, 10 May 2026 07:15 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਪਲਾਟ ਦੀ ਚਾਰਦੀਵਾਰੀ ਤੋੜਨ ਤੇ ਹਮਲਾ ਕਰਨ ਦੇ ਮਾਮਲੇ ’ਚ ਦੋ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਹਰਜਿੰਦਰ ਸਿੰਘ ਵਿਰਕ ਪੁੱਤਰ ਸੁਰਜੀਤ ਸਿੰਘ ਵਾਸੀ ਬੰਗਾ ਰੋਡ ਨੇ ਦੱਸਿਆ ਕਿ ਮਿਤੀ ਚਾਰ ਮਈ ਨੂੰ ਕਰੀਬ ਇਕ ਵਜੇ ਤਿੰਨ ਵਿਅਕਤੀ ਟਰੈਕਟਰ ਸਮੇਤ ਉਸਦੇ ਪਲਾਟ ਵਿਚ ਦਾਖ਼ਲ ਹੋਏ ਤੇ ਚਾਰਦੀਵਾਰੀ ਤੋੜ ਦਿੱਤੀ। ਇਸ ਦੌਰਾਨ ਟਰੈਕਟਰਾਂ ਦੀ ਆਵਾਜ਼ ਸੁਣ ਕੇ ਉਸਨੇ ਉੱਠ ਕੇ ਬਾਹਰ ਦੇਖਿਆ ਤਾਂ ਪਲਾਟ ਵਿਚ ਟਰੈਕਟਰ ਖੜੇ ਹੋਏ ਸਨ। ਜਦੋਂ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ’ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਉਸਨੇ ਪੁਲਿਸ ਨੂੰ ਦੱਸਿਆ ਕਿ ਇਹ ਸਾਰੀ ਘਟਨਾ ਵਿਚ ਇਸ਼ਾਨ ਅਗਨੀਹੋਤਰੀ ਤੇ ਉਸ ਦੇ ਨਾਲ ਕੁਝ ਲੋਕ ਮਿਲੇ ਹੋਏ ਸਨ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਗਵਾੜਾ ਵਿਖੇ ਇਸ਼ਾਨ ਅਗਨੀਹੋਤਰੀ ਤੇ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ।