ਥਾਣਾ ਇੰਚਾਰਜ ਨਾਲ ਹੱਥੋਂਪਾਈ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਥਾਣਾ ਇੰਚਾਰਜ ਨਾਲ ਹੱਥੋਪਾਈ ਕਰਨ ਵਾਲੇ ਦੋ ਤੇ ਮਾਮਲਾ ਦਰਜ
Publish Date: Fri, 01 May 2026 08:12 PM (IST)
Updated Date: Fri, 01 May 2026 08:14 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਰਾਵਲਪਿੰਡੀ ਦੇ ਐੱਸਐੱਚਓ ਮੇਜਰ ਸਿੰਘ ਨਾਲ ਹੱਥੋਂਪਾਈ ਕਰਨ ਵਾਲੇ ਦੋ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਉਹ ਭੈੜੇ ਅਨਸਰਾਂ ਦੀ ਭਾਲ ਲਈ ਰਾਮਪੁਰ ਸੁੰਨੜਾ ਨੂੰ ਜਾ ਰਹੇ ਸੀ ਤਾਂ ਸੜਕ ਕਿਨਾਰੇ ਨੌਜਵਾਨ ਖੜ੍ਹਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਕਾ ਉਨ੍ਹਾਂ ਨਾਲ ਹੱਥੋਂਪਾਈ ਕਰਨ ਲੱਗਾ ਤੇ ਉਸ ਲੜਕੇ ਦੀ ਆਵਾਜ਼ ਮਾਰਨ ਤੋਂ ਬਾਅਦ ਇੱਕ ਮਹਿਲਾ ਆਈ ਅਤੇ ਉਸ ਨੇ ਐੱਸਐੱਚਓ ਮੇਜਰ ਸਿੰਘ ਦੀ ਪਗੜੀ ਅਤੇ ਵਰਦੀ ਤੇ ਲਾਏ ਹੋਏ ਸੋਲਡਰ ਫਲੈਪ ਤੋੜ ਦਿੱਤੇ ਐੱਸਐੱਚਓ ਨਾਲ ਹੱਥੋਂਪਾਈ ਕਰਨ ਵਾਲੇ ਹਰਜੀਤ ਸਿੰਘ ਪੁੱਤਰ ਜਸਵੀਰ ਸਿੰਘ, ਗੁਰਬਖਸ਼ ਕੌਰ ਪਤਨੀ ਜਸਬੀਰ ਸਿੰਘ ਵਾਸੀ ਰਾਮਪੁਰ ਸੁੰਨੜਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।