ਹੇਰਾ ਫੇਰੀ ਨਾਲ ਸੋਨੇ ਦਾ ਸੈੱਟ ਠੱਗਣ ਵਾਲਿਆਂ ’ਤੇ ਮਾਮਲਾ ਦਰਜ
ਹੇਰਾ ਫੇਰੀ ਨਾਲ ਸੋਨੇ ਦਾ ਸੈਟ ਠੱਗਣ ਵਾਲੇ ਤਿੰਨ ਤੇ ਮਾਮਲਾ ਦਰਜ
Publish Date: Sun, 15 Mar 2026 07:00 PM (IST)
Updated Date: Sun, 15 Mar 2026 07:03 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਹੇਰਾਫੇਰੀ ਕਰਨ ਵਾਲੇ ਤਿੰਨ ਵਿਅਕਤੀਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਹਰਮਨਪ੍ਰੀਤ ਕੌਰ ਪਤਨੀ ਤਜਿੰਦਰ ਸਿੰਘ ਦਾ ਹੇਰਾ ਫੇਰੀ ਨਾਲ ਸੋਨੇ ਦਾ ਸੈਟ ਠੱਗਣ ਵਾਲੇ ਤਿੰਨ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਏਐੱਸਆਈ ਰਾਵਲਪਿੰਡੀ ਨੇ ਦੱਸਿਆ ਕਿ ਸਾਲ 2025 ’ਚ ਰਾਵਲਪਿੰਡੀ ਵਿਖੇ ਮਾਮਲਾ ਰਜਿਸਟਰ ਕਰਾਇਆ ਗਿਆ ਸੀ, ਜਿਸ ਦੇ ਅਨੁਸਾਰ ਹਰਮਨਪ੍ਰੀਤ ਕੌਰ ਹਰਬਲ ਉਤਪਾਦਾਂ ਦਾ ਕਾਰੋਬਾਰ ਕਰ ਰਹੀ ਹੈ। ਇਸ ਸਬੰਧੀ ਬਲਜੀਤ ਕੌਰ ਨਾਲ ਉਸਦੀ ਮੁਲਾਕਾਤ ਹੋਈ ਤੇ ਉਨ੍ਹਾਂ ਦੀ ਇਕ-ਦੂਜੇ ਦੇ ਘਰੇ ਆਉਣੀ-ਜਾਣੀ ਹੋ ਗਈ। ਇਕ ਦਿਨ ਬਲਜੀਤ ਕੌਰ ਉਸਦੇ ਘਰੇ ਆਈ ਤੇ ਉਸਦੇ ਵਿਆਹ ਵਾਲੀ ਫੋਟੋ ’ਤੇ ਪਾਇਆ 3.5 ਤੋਲੇ ਦਾ ਸੋਨੇ ਦਾ ਸੈੱਟ ਦੇਖ ਕੇ ਕਹਿਣ ਲੱਗੀ ਕਿ ਅਜਿਹਾ ਹੀ ਸੈੱਟ ਮੈਂ ਬਣਾਉਣਾ ਹੈ, ਮੈਨੂੰ ਇਹ ਸੈੱਟ ਦੋ ਦਿਨ ਲਈ ਦੇ ਦੇ, ਮੈਂ ਕਾਰੀਗਰ ਨੂੰ ਦਿਖਾ ਕੇ ਅਜਿਹਾ ਹੀ ਸੈੱਟ ਬਣਾਉਣਾ ਹੈ। ਬਲਜੀਤ ਕੌਰ ਦਾ ਭਰਾ ਮਨਵੀਰ ਸਿੰਘ ਉਰਫ ਭੱਲਾ ਉਸ ਕੋਲੋਂ ਸੈਟ ਲੈ ਗਿਆ ਤੇ ਵਾਪਸ ਨਹੀਂ ਕੀਤਾ। ਕੁਝ ਦਿਨਾਂ ਬਾਅਦ ਜਦ ਉਸਨੇ ਆਪਣੇ ਸੈੱਟ ਬਾਰੇ ਫੋਨ ਕਰਕੇ ਪੁੱਛਿਆ ਤਾਂ ਬਲਜੀਤ ਕੌਰ ਦੇ ਭਰਾ ਰਿਸ਼ੀ ਨੇ ਬਦਤਮੀਜੀ ਨਾਲ ਗੱਲ ਕੀਤੀ ਤੇ ਕਿਹਾ ਕਿ ਅਸੀਂ ਸੈੱਟ ਵਾਪਸ ਨਹੀਂ ਕਰਨਾ ਹੈ, ਤੂੰ ਜੋ ਕਰਨਾ ਹੈ, ਕਰ ਲੈ। ਉਕਤ ਵੱਲੋਂ ਥਾਣਾ ਰਾਵਲਪਿੰਡੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ’ਤੇ 420, 406, 34 ਆਈਪੀਐੱਸ, 318/4 316/ 2/5 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ।