ਲੜਕੀ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਲੜਕੀ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
Publish Date: Thu, 30 Apr 2026 05:42 PM (IST)
Updated Date: Thu, 30 Apr 2026 05:46 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ
ਥਾਣਾ ਰਾਵਲਪਿੰਡੀ ਵਿਖੇ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਇਕ ਨੌਜਵਾਨ ’ਤੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਰਾਵਲਪਿੰਡੀ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਹ ਬਲੱਡ ਬੈਂਕ ਵਿਚ ਬਤੌਰ ਨਰਸ ਡਿਊਟੀ ਕਰਦੀ ਹੈ। ਆਪਣੀ ਸਕੂਟਰੀ ’ਤੇ ਡਿਊਟੀ ’ਤੇ ਜਾਂਦੀ ਹੈ ਅਤੇ ਮਨਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਬਾਬਾ ਫਤਿਹ ਸਿੰਘ ਨਗਰ ਉਸ ਨੂੰ ਰਾਸਤੇ ਵਿਚ ਘੇਰ ਕੇ ਉਸ ਨਾਲ ਮਾੜੀ ਨੀਅਤ ਨਾਲ ਬਾਂਹ ਫੜਦਾ ਹੈ ਤੇ ਉਸ ’ਤੇ ਘਰ ਵੀ ਜਾ ਕੇ ਭੰਨ ਤੋੜ ਕੀਤੀ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਦੋਸ਼ੀ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।