ਕੁੱਟਮਾਰ ਕਰਨ ਵਾਲੇ ਸੱਤ ’ਤੇ ਮਾਮਲਾ ਦਰਜ
ਕੁੱਟਮਾਰ ਕਰਨ ਵਾਲੇ ਸੱਤ ਤੇ ਮਾਮਲਾ ਦਰਜ
Publish Date: Mon, 11 May 2026 06:44 PM (IST)
Updated Date: Mon, 11 May 2026 06:45 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਸੱਤ ਵਿਅਕਤੀਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਨਗੀੜੀ ਰਿਸ਼ੀ ਵਰਮਾ ਪੁੱਤਰ ਨਗੀੜੀ ਨਚਰ ਵਾਸੀ ਗਰੀਨ ਵੈਲੀ ਮਹੇੜੂ ਨੇ ਦੱਸਿਆ ਕਿ ਟਾਈਟਲਰ, ਸਤਿਅਮ, ਨਵੀਨ, ਅਭਿਸ਼ੇਕ, ਸੰਦੀਪ ਸੈਂਡੀ, ਰਾਹੁਲ, ਠੋਕੀ, ਵਾਸੀ ਮਹੇੜੂ ਨੇ ਉਸਦੇ ਦੋਸਤ ਵਿਸ਼ਨੂ ਵਰਦਾਨ ਪੁੱਤਰ ਸੁਰਿੰਦਰ ਰੈੱਡੀ ਤੇ ਉਸ ਨਾਲ ਕੁੱਟਮਾਰ ਕੀਤੀ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਸੱਤਾਂ ’ਤੇ ਮਾਮਲਾ ਦਰਜ ਕੀਤਾ ਗਿਆ।