ਫੋਨ ਅਤੇ ਐਕਟਿਵਾ ਚੋਰੀ ਕਰਨ ਵਾਲੇ ’ਤੇ ਮਾਮਲਾ ਦਰਜ
ਫੋਨ ਅਤੇ ਐਕਟਿਵਾ ਚੋਰੀ ਕਰਨ ਵਾਲੇ ਤੇ ਮਾਮਲਾ ਦਰਜ
Publish Date: Sun, 26 Apr 2026 06:42 PM (IST)
Updated Date: Sun, 26 Apr 2026 06:46 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਐਕਟਿਵਾ ਤੇ ਫੋਨ ਚੋਰੀ ਕਰਕੇ ਲੈ ਕੇ ਜਾਣ ਵਾਲੇ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਕਿਰਨ ਸ਼ਰਮਾ ਪਤਨੀ ਅਨਿਲ ਕੁਮਾਰ ਵਾਸੀ ਪਟੇਲ ਨਗਰ ਹਾਲ ਵਾਸੀ ਮਨਸਾ ਦੇਵੀ ਨਗਰ ਨੇ ਦੱਸਿਆ ਕਿ ਮਿਤੀ 16 ਅਪ੍ਰੈਲ ਨੂੰ ਉਸ ਦਾ ਪਤੀ ਅਨਿਲ ਕੁਮਾਰ ਉਸਦੀ ਐਕਟਿਵਾ ਪੀਬੀ 36 ਜੀ 2329 ਲੈ ਕੇ ਕਿਸੇ ਫੰਕਸ਼ਨ ’ਤੇ ਗਿਆ ਸੀ। ਰਾਤ 11.30 ਵਜੇ ਉਸ ਨੇ ਪਤੀ ਨੂੰ ਫੋਨ ਕੀਤਾ ਤਾਂ ਉਸਦਾ ਫੋਨ ਬੰਦ ਆ ਰਿਹਾ ਸੀ। ਫਿਰ ਉਹ ਆਪਣੇ ਗੁਆਂਢੀ ਨੂੰ ਨਾਲ ਲੈ ਕੇ ਆਪਣੇ ਪਤੀ ਦੀ ਭਾਲ ਵਿਚ ਗਈ ਤਾਂ ਉਹ ਰੇਲਵੇ ਰੋਡ ਫਗਵਾੜਾ ’ਤੇ ਐਕਟਿਵਾ ਤੇ ਮੋਬਾਇਲ ਲੱਭ ਰਿਹਾ ਸੀ। ਜਦੋਂ ਉਸਨੇ ਆਪਣੇ ਵੱਲੋਂ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਆਸ਼ੀਸ਼ ਕੁਮਾਰ ਉਰਫ ਅਜੇ ਪੁੱਤਰ ਗੁਰਦੇਵ ਸਿੰਘ ਵਾਸੀ ਖੋਥੜਾ ਰੋਡ ਉਸਦਾ ਫੋਨ ਤੇ ਐਕਟਿਵਾ ਚੋਰੀ ਕਰਕੇ ਲੈ ਗਿਆ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ।