ਕਾਰ ਦੀ ਫੇਟ ਮਾਰ ਕੇ ਭੱਜਣ ਵਾਲੇ ’ਤੇ ਮਾਮਲਾ ਦਰਜ
ਕਾਰ ਦੀ ਫੇਟ ਮਾਰ ਕੇ ਭੱਜਣ ਵਾਲੇ ਤੇ ਮਾਮਲਾ ਦਰਜ
Publish Date: Sun, 10 May 2026 07:10 PM (IST)
Updated Date: Sun, 10 May 2026 07:12 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਕਾਰ ਦੀ ਫੇਟ ਮਾਰ ਕੇ ਭੱਜਣ ਵਾਲੇ ’ਤੇ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸੋਨੂ ਰਾਮ ਪੁੱਤਰ ਗੁਲਜਾਰੀ ਰਾਮ ਵਾਸੀ ਮਜਾਰੀ ਨੇ ਦੱਸਿਆ ਕਿ ਉਸ ਦੇ ਮਾਤਾ ਪਿੰਡ ਚੱਕ ਹਕੀਮ ਸੜਕ ਕਰਾਸ ਕਰਨ ਲੱਗੇ ਤਾਂ ਇਕ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ। ਕਾਰ ਦੀ ਪਹਿਚਾਣ ਅਰਟਿਗਾ ਪੀਵੀ 20 ਐੱਫ 3147 ਵਜੋਂ ਹੋਈਸ ਜਿਸ ਦੇ ਚਾਲਕ ਰਾਜਵਿੰਦਰ ਸਿੰਘ ਨੇ ਐਕਸੀਡੈਂਟ ਕਰਕੇ ਗੱਡੀ ਭਜਾ ਲਈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਰਾਜਵਿੰਦਰ ਸਿੰਘ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।