ਮੋਟਰਸਾਈਕਲ ਚੋਰੀ, ਅਣਪਛਾਤੇ ’ਤੇ ਮਾਮਲਾ ਦਰਜ
ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਚ ਅਣਪਛਾਤੇ ਤੇ ਮਾਮਲਾ ਦਰਜ
Publish Date: Sat, 16 May 2026 06:28 PM (IST)
Updated Date: Sat, 16 May 2026 06:30 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਅਣਪਛਾਤੇ |ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਦਿਲਾਵਰ ਭਾਟੀਆ ਪੁੱਤਰ ਸੁਖਦੇਵ ਸਿੰਘ ਵਾਸੀ ਗਰੀਨ ਮਾਡਲ ਟਾਊਨ ਤਾਰੂ ਕਾ ਵਾੜਾ ਫਗਵਾੜਾ ਨੇ ਦੱਸਿਆ ਕਿ ਮਿਤੀ 9 ਮਈ ਨੂੰ ਉਹ ਮੋਟਰਸਾਈਕਲ ਪੀਬੀ 09 ਐਕਸ 4083 ਮਾਰਕਾ ਸਪਲੈਂਡਰ ਆਪਣੇ ਦਫਤਰ ਭੱਲਾ ਕੰਪਲੈਕਸ ਰੇਲਵੇ ਰੋਡ ਫਗਵਾੜਾ ਦੇ ਬਾਹਰ ਖੜ੍ਹਾ ਕਰਕੇ ਅੰਦਰ ਚਲਾ ਗਿਆ। ਜਦੋਂ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ, ਜਿਸ ਨੂੰ ਕੋਈ ਨਾ-ਮਾਲੂਮ ਚੋਰੀ ਕਰਕੇ ਲੈ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ।