ਦਹੇਜ ਦੀ ਮੰਗ ਕਰਨ ਵਾਲੇ ਚਾਰ ’ਤੇ ਮਾਮਲਾ ਦਰਜ
ਦਹੇਜ ਦੀ ਮੰਗ ਕਰਨ ਵਾਲੇ ਚਾਰ ਤੇ ਮਾਮਲਾ ਦਰਜ
Publish Date: Sun, 10 May 2026 07:15 PM (IST)
Updated Date: Sun, 10 May 2026 07:18 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਦਹੇਜ ਦੀ ਮੰਗ ਕਰਨ ਵਾਲੇ ਚਾਰ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਰਾਵਲਪਿੰਡੀ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮੋਨਿਕਾ ਰਾਣੀ ਪੁੱਤਰੀ ਜੀਤ ਸਿੰਘ ਵਾਸੀ ਰਾਵਲਪਿੰਡੀ ਨੇ ਦੱਸਿਆ ਕਿ ਵਰਿੰਦਰ ਮਹਿਮੀ ਪੁੱਤਰ ਪੂਰਨ ਚੰਦ, ਕਮਲਾ ਦੇਵੀ ਪਤਨੀ ਪੂਰਨ ਚੰਦ, ਸਵਿਤਾ ਪਤਨੀ ਮਹਿੰਦਰ ਪਾਲ, ਕੁਲਵਿੰਦਰ ਕੌਰ ਪਤਨੀ ਅਸ਼ੋਕ ਕੁਮਾਰ, ਵਾਸੀ ਕਾਨਪੁਰ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ ਸਹੁਰਾ ਪਰਿਵਾਰ ਵੱਲੋਂ ਦਾਜ ਦੀ ਮੰਗ ਕਰਨ ਤੰਗ-ਪਰੇਸ਼ਾਨ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ’ਚ ਚਾਰਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।