ਗੱਡੀ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਅਣਪਛਾਤਿਆਂ ’ਤੇ ਮਾਮਲਾ ਦਰਜ
ਗੱਡੀ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਅਣਪਛਾਤਿਆਂ ਤੇ ਮਾਮਲਾ ਦਰਜ
Publish Date: Tue, 14 Apr 2026 08:34 PM (IST)
Updated Date: Tue, 14 Apr 2026 08:36 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਕੁੱਟਮਾਰ ਕਰਕੇ ਗੱਡੀ ਖੋਹਣ ਦੇ ਮਾਮਲੇ ’ਚ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਚਰਨਜੀਤ ਕੁਮਾਰ ਚੰਦੀ ਪੁੱਤਰ ਰਮੇਸ਼ ਕੁਮਾਰ ਵਾਸੀ ਲੁਧਿਆਣਾ ਨੇ ਦੱਸਿਆ ਕਿ 12 ਅਪ੍ਰੈਲ ਨੂੰ ਉਹ ਮਹਿੰਦਰਾ ਬਲੈਰੋ ਪਿਕਅਪ ਵਿੱਚ ਸਬਜ਼ੀ ਮੰਡੀ ਲੁਧਿਆਣਾ ਤੋਂ ਫਲ ਫਰੂਟ ਲੋਡ ਕਰਕੇ ਹੁਸ਼ਿਆਰਪੁਰ ਮੰਡੀ ਗਿਆ ਸੀ। ਹੁਸ਼ਿਆਰਪੁਰ ਮੰਡੀ ਵਿੱਚ ਆਪਣੀ ਗੱਡੀ ਨੂੰ ਖਾਲੀ ਕਰਕੇ ਲੁਧਿਆਣਾ ਨੂੰ ਰਾਤ ਸਮੇਂ ਕਰੀਬ 8.30 ਵਜੇ ਚੱਲ ਪਿਆ ਜਦੋਂ ਉਹ ਕਰੀਬ 9.30 ਵਜੇ ਸੰਪੂਰਨਾ ਫਡਿ ਕੋਲ ਪੁੱਜਾ ਤਾਂ ਤਿੰਨ ਨੌਜਵਾਨ ਪਿਕਅਪ ਬਿਨਾਂ ਨੰਬਰ ’ਤੇ ਸਵਾਰ ਸਨ। ਉਨ੍ਹਾਂ ਨੇ ਉਸ ਦੇ ਅੱਗੇ ਆ ਕੇ ਗੱਡੀ ਰੋਕ ਦਿੱਤੀ ਅਤੇ ਸਾਈਡ ਮਾਰ ਦਿੱਤੀ। ਉਸ ਦੀ ਗੱਡੀ ਡਿਵਾਈਡਰ ਵਿੱਚ ਜਾ ਟਕਰਾਈ ਤੇ ਫਿਰ ਉਨ੍ਹਾਂ ਨੇ ਆਪਣੀ ਗੱਡੀ ਨੂੰ ਬੈਕ ਕਰ ਕੇ ਡਾਲੇ ਵਿੱਚ ਗੱਡੀ ਨੂੰ ਮਾਰਿਆ। ਮਹਿੰਦਰਾ ਮੈਕਸ ਪਿਕਅਪ ਵਿੱਚੋਂ ਦੋ ਮੋਨੇ ਨੌਜਵਾਨ ਉਤਰੇ ਅਤੇ ਉਸ ਦੇ ਸੱਟਾਂ ਮਾਰੀਆਂ ਅਤੇ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਵਿਖੇ ਅਣਪਛਾਤਿਆਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।