ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਇਕੱਠੀ ਕਰਨ ਦਾ ਕੈਂਪ ਅੱਜ
ਫਗਵਾੜਾ ‘ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਇਕੱਠੀ ਕਰਨ ਦਾ ਕੈਂਪ ਅੱਜ
Publish Date: Tue, 02 Sep 2025 10:01 PM (IST)
Updated Date: Tue, 02 Sep 2025 10:01 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ,ਫਗਵਾੜਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੀ ਇੱਕ ਸਾਂਝੀ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹੋਈ। ਇਸ ਦੌਰਾਨ ਭਾਰੀ ਬਾਰਿਸ਼ ਅਤੇ ਹੜ੍ਹ ਦੀ ਆਫ਼ਤ ਦੇ ਮੱਦੇਨਜ਼ਰ, ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਸਾਂਝਾ ਮੋਰਚਾ ਬਣਾਇਆ ਗਿਆ। ਮੀਟਿੰਗ ਤੋਂ ਬਾਅਦ ਗੱਲਬਾਤ ਵਿੱਚ, ਸਾਬਕਾ ਮੇਅਰ ਅਰੁਣ ਖੋਸਲਾ, ਸ਼ਿਵ ਸੈਨਾ ਆਗੂ ਮਨੀਸ਼ ਸੂਦ, ਰਿਸ਼ੀ ਭੱਲਾ, ਰਜਨੀਸ਼ ਪਸਰੀਚਾ ਅਤੇ ਗੁਰਦੀਪ ਸਿੰਘ ਕੰਗ ਆਦਿ ਨੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਹੜ੍ਹਾਂ ਨੂੰ ਦੇਖਦੇ ਹੋਏ ਸਮੂਹ ਸੰਸਥਾਵਾਂ ਅਤੇ ਸਮਰੱਥ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਲੋਕਾਂ ਦੀ ਸਹਾਇਤਾ ਕਰਨ ਅਤੇ ਆਪਣੀ ਸਮਰੱਥਾ ਅਨੁਸਾਰ ਰਾਹਤ ਸਮੱਗਰੀ ਦਾ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ 3 ਸਤੰਬਰ ਦਿਨ ਬੁੱਧਵਾਰ ਨੂੰ ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਨੇੜੇ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਜੋ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਇਸ ਕੈਂਪ ਦੌਰਾਨ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਇਕੱਠੀ ਕੀਤੀ ਜਾਵੇਗੀ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਆਪਣੀ ਸਮਰੱਥਾ ਅਨੁਸਾਰ ਕੱਪੜੇ, ਜੁੱਤੀਆਂ, ਚੱਪਲਾਂ, ਅਨਾਜ ਜਾਂ ਨਕਦ ਰਾਸ਼ੀ ਦਾ ਯੋਗਦਾਨ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਸ਼ਸ਼ੀ ਕਾਲੀਆ, ਅਸ਼ੋਕ ਸ਼ਰਮਾ, ਨਵੀ ਸਿੰਘ, ਅਮਿਤ ਵਰਮਾ, ਰਾਜਨ, ਅਜੇ ਮਹਿਤਾ, ਸੁਖਵਿੰਦਰ ਸਿੰਘ, ਅਨੂ ਮੱਕੜ, ਮਦਨ ਬਾਂਗਾ, ਮਨੂ ਬਾਂਗਾ, ਅਸ਼ੋਕ ਸੇਠੀ, ਵਿਪਨ ਖੁਰਾਣਾ, ਮਲਕੀਅਤ ਸਿੰਘ ਰਗਬੋਤਰਾ, ਸਾਬੀ, ਰਾਜੂ ਚਾਹਲ, ਪ੍ਰਦੀਪ ਆਹੂਜਾ, ਅਮਨ, ਵਰਿੰਦਰ ਕੰਬੋਜ ਆਦਿ ਹਾਜ਼ਰ ਸਨ।