ਸਿਹਤ ਕਾਰਡ ਦੀ ਰਜਿਸਟਰੇਸ਼ਨ ਲਈ ਵਾਰਡ 37 ਤੇ 38 ’ਚ ਕੈਂਪ ਲਗਾਇਆ
ਸਿਹਤ ਕਾਰਡ ਦੀ ਰਜਿਸਟਰੇਸ਼ਨ ਲਈ ਵਾਰਡ 37 ਤੇ 38 ਵਿਚ ਕੈਂਪ ਲਗਾਇਆ
Publish Date: Tue, 17 Mar 2026 07:13 PM (IST)
Updated Date: Tue, 17 Mar 2026 07:16 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਵਿਚ ’ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਅਧੀਨ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੇਣ ਲਈ ਸਿਹਤ ਕਾਰਡ ਦੀ ਰਜਿਸਟਰੇਸ਼ਨ ਦੇ ਪੜਾਅ ਤਹਿਤ ਬਣਾਏ ਜਾ ਰਹੇ ਕਾਰਡ ਤਹਿਤ ਇਕ ਕੈਂਪ ਮੁਹੱਲਾ ਸੰਤਪੁਰਾ ਵਾਰਡ ਨੰਬਰ 37, 38 ਜੋ ਕਿ ਸੰਤ ਬਾਬਾ ਕੇਵਲ ਦਾਸ ਰੋਹੀ ਵਾਲੇ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ (ਮੰਨਾ) ਹਲਕਾ ਇੰਚਾਰਜ ਸੋਸਲ ਮੀਡਿਆ ਕਪੂਰਥਲਾ ਨੇ ਦੱਸਿਆ ਕਿ ਇਹ ਕੈਂਪ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਦੀ ਅਗਵਾਈ ਹੇਠ ਲਗਾਇਆ ਗਿਆ ਹੈ ਤੇ ਅਸੀਂ ਹਲਕਾ ਇੰਚਾਰਜ ਦਾਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਮੁਹੱਲੇ ਵਿਚ ਲੋਕਾਂ ਦੇ ਕਾਰਡ ਬਣਵਾਉਂਣ ਲਈ ਇਹ ਕੈਂਪ ਲਗਵਾਇਆ ਹੈ। ਉਨ੍ਹਾਂ ਦੱਸਿਆ ਕਿ ਸੂਚੀਬੱਧ ਹਰੇਕ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿਚ ਇਸ ਯੋਜਨਾ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ ਤੇ 2 ਹਜ਼ਾਰ ਤੋਂ ਵਧੇਰੇ ਸਿਹਤ ਸੇਵਾਵਾਂ ਤੇ ਵੱਡੇ ਆਪ੍ਰੇਸ਼ਨ ਇਸ ਯੋਜਨਾ ਵਿਚ ਕਵਰ ਹੋਣਗੇ। ਉਨ੍ਹਾਂ ਕਿਹਾ ਕਿ ਵੱਡੀਆਂ ਤੇ ਛੋਟੀਆਂ ਬਿਮਾਰੀਆਂ ਲਈ 10 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਤੇ ਟੈਸਟ ਮੁਫ਼ਤ ਹੋਣਗੇ।