ਨਿਗਮ ਕਮਿਸ਼ਨਰ ਡਾ. ਸ਼ਿਖਾ ਭਗਤ ਨੂੰ ਮਿਲਿਆ ਬਸਪਾ ਦਾ ਵਫਦ
ਨਿਗਮ ਕਮਿਸ਼ਨਰ ਡਾ. ਸ਼ਿਖਾ ਭਗਤ ਨੂੰ ਮਿਿਲਆ ਬਸਪਾ ਦਾ ਵਫਦ
Publish Date: Mon, 04 May 2026 07:38 PM (IST)
Updated Date: Tue, 05 May 2026 04:15 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼ਹਿਰ ਦੇ ਵਾਰਡ ਨੰ. 25 ਅਤੇ 34 ਸਮੇਤ ਅਰਬਨ ਅਸਟੇਟ, ਸਤਨਾਮਪੁਰਾ, ਹਦੀਆਬਾਦ ਦੇ ਵਸਨੀਕਾਂ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਦੇ ਸਮੂਹ ਅਹੁੱਦੇਦਾਰਾਂ ਸੂਬਾ ਜਨਰਲ ਸਕੱਤਰ ਮਾਸਟਰ ਹਰਭਜਨ ਬਲਾਲੋਂ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਡਾ. ਸ਼ਿਖਾ ਭਗਤ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਪਾਰਟੀ ਦੇ ਫਗਵਾੜਾ ਇੰਚਾਰਜ ਲੇਖਰਾਜ ਜਮਾਲਪੁਰ, ਕੌਂਸਲਰ ਅਮਨਦੀਪ ਵਾਰਡ ਨੰਬਰ 25 ਅਤੇ ਕੌਂਸਲਰ ਚਿਰੰਜੀ ਲਾਲ ਵਾਰਡ ਨੰਬਰ 34 ਨੇ ਦੱਸਿਆ ਕਿ ਵਾਰਡ ਨੰ. 25 ਦੇ ਡਾ. ਅੰਬੇਡਕਰ ਕਮਿਊਨਟੀ ਹਾਲ ਵਾਸਤੇ 45 ਲੱਖ ਦੀ ਗ੍ਰਾਂਟ ਜਾਰੀ ਹੋਈ ਸੀ। ਇਸ ਦੇ ਸਬੰਧ ਵਿੱਚ ਟੈਂਡਰ ਵੀ ਹੋ ਚੁੱਕਾ ਸੀ। ਪਰ ਹਜੇ ਤੱਕ ਉੱਥੇ ਕੋਈ ਵੀ ਕੰਮ ਮੁਕੰਮਲ ਨਹੀਂ ਹੋ ਸਕਿਆ ਅਤੇ ਨਾ ਹੀ ਪਾਰਕ ਵਿੱਚ ਬਾਬਾ ਸਾਹਿਬ ਦੀ ਲੱਗੀ ਹੋਈ ਪ੍ਰਤਿਮਾ ਦੀ ਸੁਰੱਖਿਆ ਲਈ ਕੋਈ ਕੈਮਰੇ ਅਤੇ ਲਾਈਟਾਂ ਵੀ ਨਹੀਂ ਲਗਵਾਈਆਂ ਗਈਆ।
ਇਸ ਲਈ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਪਾਰਕ ਵਿਚ ਬਾਬਾ ਸਾਹਿਬ ਜੀ ਦੀ ਲੱਗੀ ਹੋਈ ਪ੍ਰਤਿਮਾ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਨੂੰ ਇਸ ਕੰਮ ਨੂੰ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ ਅਤੇ ਇਸ ਪਾਰਕ ਦੀ ਸਾਫ ਸਫਾਈ ਦਾ ਪ੍ਰਬੰਧ ਵੀ ਕੀਤਾ ਜਾਵੇ। ਨਾਲ ਹੀ ਕੋਤਾਹੀ ਕਰਨ ਵਾਲੇ ਮੁਲਾਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਇਸੇ ਵਾਰਡ ਨਾਲ ਸਬੰਧਿਤ ਕੱਚੀਆਂ ਗਲੀਆਂ ਨੂੰ ਪੱਕੇ ਕਰਨ ਅਤੇ ਲਾਇਟਾਂ ਦਾ ਪ੍ਰਬੰਧ ਕਰਵਾਉਣ ਦੀ ਮੰਗ ਵੀ ਕੀਤੀ ਗਈ। ਇਸੇ ਤਰ੍ਹਾਂ ਵਾਰਡ ਨੰ. 34 ਵਿੱਚ ਗਲੀਆਂ ਅਤੇ ਲਾਇਟਾਂ ਦੀ ਪ੍ਰਮੁੱਖ ਸਮੱਸਿਆ ਅਤੇ ਵਾਟਰ ਸਪਲਾਈ ਦੇ ਪਾਇਪ ਪਾਉਣ, ਵਾਰਡ ਵਿੱਚ ਸੀਵਰੇਜ ਦੀ ਪਾਇਪ ਲਾਈਨ ਗੰਦਾ ਪਾਣੀ ਖੜਾ ਰਹਿਣ ਦੇ ਚਲਦੇ ਮੁਹੱਲੇ ਵਿੱਚ ਬਿਮਾਰੀਆਂ ਫੈਲਣ ਦੇ ਖਤਰੇ, ਜੀ. ਟੀ ਰੋਡ ਤੋਂ ਸਰਬਜੀਤ ਡੀਪੂ ਤੱਕ ਸੀਵਰੇਜ ਅਕਸਰ ਬੰਦ ਰਹਿਣ, ਸਤਨਾਮਪੁਰਾ ਇਲਾਕੇ ਵਿਚ ਪੁੱਲ ਦੇ ਨਾਲ ਵਾਲੀ ਸੜਕ ਦੀ ਖਰਾਬ ਹਾਲਤ ਨੂੰ ਠੀਕ ਕਰਵਾਉਣ, ਅਰਬਨ ਇਸਟੇਟ ਜੀ.ਟੀ. ਰੋਡ ਤੇ ਬਣੇ ਹੋਏ ਕੂੜੇ ਦੇ ਡੰਪ ਨੂੰ ਪੱਕੇ ਤੌਰ ਤੇ ਚੁਕਵਾਉਣ, ਸ਼ਹਿਰ ਦੇ ਰਿਹਾਇਸ਼ੀ ਇਲਾਕਿਆ ਵਿੱਚ ਲੱਗੇ ਹੋਏ ਕੂੜੇ ਦੇ ਢੇਰਾਂ ਨੂੰ ਹਟਾਉਣ ਦੀ ਮੰਗ ਵੀ ਕੀਤੀ ਗਈ। ਬਸਪਾ ਆਗੂਆਂ ਨੇ ਕਿਹਾ ਕਿ ਜੇਕਰ ਉਕਤ ਵਾਰਡਾਂ ਅਤੇ ਸ਼ਹਿਰ ਨਾਲ ਸਬੰਧਤ ਹੋਰਨਾਂ ਮੁਸ਼ਕਲਾਂ ਨੂੰ ਜਲਦੀ ਹਲ ਨਾ ਕੀਤਾ ਗਿਆ ਤਾਂ ਨਗਰ ਨਿਗਮ ਫਗਵਾੜਾ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ, ਪਰਮਿੰਦਰ ਬੋਧ, ਸੁਰਜੀਤ ਭੁੱਲਾਰਾਇ ਵਾਈਸ ਪ੍ਰਧਾਨ, ਮਨੀ ਅੰਬੇਡਕਰੀ, ਸੰਦੀਪ ਕੌਲਸਰ, ਅਸ਼ੋਕ ਰਾਮਪੁਰਾ ਤੇ ਜਸਵਿੰਦਰ ਆਦਿ ਹਾਜਰ ਸਨ।