ਬਸਪਾ (ਅ) ਕਰੇਗੀ ਪੰਜਾਬ ’ਚ ਸੱਤਾ ਪਰਿਵਰਤਨ ਰੈਲੀਆਂ : ਮਨੋਜ ਨਾਹਰ
ਬਸਪਾ (ਅ) ਕਰੇਗੀ ਪੰਜਾਬ ਵਿੱਚ ਸਤਾ ਪਰਿਵਰਤਨ ਰੈਲੀਆ : ਮਨੋਜ ਨਾਹਰ
Publish Date: Mon, 11 May 2026 09:32 PM (IST)
Updated Date: Mon, 11 May 2026 09:33 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬਸਪਾ (ਅੰਬੇਡਕਰ) ਪਾਰਟੀ ਦੇ ਮੇਨ ਦਫਤਰ ਮੁਹੱਲਾ ਕੋਟੂ ਚੌਂਕ ਕਪੂਰਥਲਾ ਵਿਚ ਪੰਜਾਬ ਦੇ ਮੇਨ ਆਗੂ, ਵਰਕਰਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪਾਰਟੀ ਪ੍ਰਧਾਨ ਮਨੋਜ ਕੁਮਾਰ ਨਾਹਰ ਪਹੁੰਚੇ। ਇਸ ਦੌਰਾਨ ਹਾਜ਼ਰ ਵਰਕਰਾਂ ਨੇ ਆਉਣ ਵਾਲੀਆਂ 2027 ਦੀਆਂ ਚੋਣਾਂ ਦੀ ਤਿਆਰੀਆਂ ਬਾਰੇ ਆਪਣੇ-ਆਪਣੇ ਵਿਚਾਰ ਦਿੱਤੇ ਤੇ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ’ਤੇ ਤਿਆਰ ਕੀਤਾ ਜਾਵੇਗਾ। ਮਨੋਜ ਕੁਮਾਰ ਨਾਹਰ ਨੇ ਕਿਹਾ ਕਿ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਸਾਢੇ 4 ਸਾਲ ਦਾ ਸਮਾਂ ਹੋ ਗਿਆ ਹੈ, ਪਰ ਜੋ ਵਾਅਦੇ ਉਨ੍ਹਾਂ ਵੱਲੋ ਇਲੈਕਸ਼ਨ ਦੇ ਸਮੇਂ ਕੀਤੇ ਗਏ ਸੀ, ਉਹ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਬਸਪਾ (ਅ) ਵੱਲੋਂ ਲਗਭਗ 2 ਸਾਲਾਂ ਤੋਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਸੀ ਕਿ 12.5 ਪ੍ਰਤੀਸ਼ਤ ਕੋਟਾ ਸਰਕਾਰ ਵਾਲਮੀਕਿ ਮਜਬੀ ਸਿੱਖ ਸਮਾਜ ਦਾ ਲਾਗੂ ਕਰੇ, ਪਰ ਇਹ ਸਰਕਾਰ ਇਸ ਸਮਾਜ ਦੀਆਂ ਮੰਗਾਂ ਵੱਲ ਧਿਆਨ ਦੇਣ ਨੂੰ ਤਿਆਰ ਨਹੀਂ। ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਗਰੀਬਾਂ ਨੂੰ ਤਿਆਰ ਕਰਕੇ 2027 ਦੀ ਵਿਚ ਗਰੀਬਾਂ ਦੀ ਸਰਕਾਰ ਬਣਾ ਕੇ ਗਰੀਬੀ ਦਾ ਖਾਤਮਾ ਕੀਤਾ ਜਾਵੇਗਾ। ਪਾਰਟੀ ਵੱਲੋ ਆਉਣ ਵਾਲੇ ਸਮੇਂ ਵਿਚ ਵੱਡੀ ਰੈਲੀਆਂ ਕੀਤੀਆਂ ਜਾਣਗੀਆਂ। ਪਹਿਲੇ ਪੜਾਅ ਵਿਚ ਜਲੰਧਰ ਕੈਂਟ, ਅਟਾਰੀ ਸੁਲਤਾਨਪੁਰ ਲੋਧੀ, ਬਾਬਾ ਬਕਾਲਾ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਕਮਲਜੀਤ ਸਹੋਤਾ ਪ੍ਰਧਾਨ ਪੰਜਾਬ, ਭਜਨ ਸਭਰਵਾਲ, ਜਗਤਾਰ ਤਲਵੰਡੀ, ਸਰਬਜੀਤ ਤਖਤੂ ਚੱਕ, ਤਿੰਨੋਂ ਜਰਨਲ ਸਕੱਤਰ ਪੰਜਾਬ, ਪਰਮਜੀਤ ਠੇਕੇਦਾਰ, ਹਰਪ੍ਰੀਤ ਸੋਨੇ ਕੁਮਾਰ, ਗੋਪੀ, ਸੋਦਾਗਰ ਮੱਲ, ਧਰਮਪਾਲ ਬੰਬੀਆਂ ਵਾਲ, ਰਣਜੀਤ ਲੱਧੜ, ਮਿਲਖਾ ਸਿੰਘ, ਪੂਰਨ ਸ਼ੇਖ, ਬਾਬਾ ਸਤਨਾਮ ਨਾਥ, ਬਾਬਾ ਅੰਗਰੇਜ ਸਿੰਘ, ਗੁਰਵਿੰਦਰ ਮਿੰਟਾ, ਸੂਖਚੈਨ ਸਿੰਘ, ਅਜੇ ਅਤੇ ਹੋਰ ਸ਼ਾਮਲ ਸਨ।