ਬ੍ਰਿਟਿਸ਼ ਵਿਕਟੋਰੀਆ ਦੇ ਵਿਦਿਆਰਥੀਆਂ ਨੇ ਵੱਡੀ ਕਾਮਯਾਬੀ ਹਾਸਲ ਕੀਤੀ
ਬ੍ਰਿਟਿਸ਼ ਵਿਕਟੋਰੀਆ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Sat, 16 May 2026 07:32 PM (IST)
Updated Date: Sat, 16 May 2026 07:33 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਨੇ ਇਕ ਵਾਰ ਫਿਰ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀ ਕਰਦਿਆਂ ਸੈਸ਼ਨ 2025-26 ਦੇ 12ਵੀਂ ਜਮਾਤ ਦੇ ਨਤੀਜਿਆਂ ਵਿਚ 100 ਪ੍ਰਤੀਸ਼ਤ ਸਫਲਤਾ ਹਾਸਲ ਕੀਤੀ ਹੈ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਤਿੰਨਾਂ ਸਟਰੀਮਾਂ ਕਾਮਰਸ, ਮੈਡੀਕਲ, ਨਾਨ-ਮੈਡੀਕਲ ਤੇ ਹਿਊਮੈਨਿਟੀਜ਼ ਦੇ ਵਿਦਿਆਰਥੀਆਂ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਉੱਚੇ ਅੰਕ ਪ੍ਰਾਪਤ ਕੀਤੇ। ਸਕੂਲ ਦੀ ਟਾਪਰ ਸੂਚੀ ਵਿੱਚ ਸਭ ਤੋਂ ਪਹਿਲਾ ਸਥਾਨ ਕਾਮਰਸ ਸਟਰੀਮ ਦੀ ਵਿਦਿਆਰਥਣ ਸਹਜਪ੍ਰੀਤ ਕੌਰ ਨੇ 96.0 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਹਾਸਲ ਕੀਤਾ। ਇਸ ਤੋਂ ਇਲਾਵਾ ਇਕ ਹੋਰ ਵਿਦਿਆਰਥਣ ਸਹਜਦੀਪ ਕੌਰ ਨੇ 95.6 ਪ੍ਰਤੀਸ਼ਤ ਤੇ ਅਰਸ਼ਦੀਪ ਕੌਰ (ਹਿਊਮੈਨਿਟੀਜ਼) ਨੇ 95.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਗੁਰਲੀਨ ਕੌਰ (ਹਿਊਮੈਨਿਟੀਜ਼) ਨੇ 93 ਪ੍ਰਤੀਸ਼ਤ, ਦੀਆ ਗੁਪਤਾ (ਮੈਡੀਕਲ) ਨੇ 93 ਪ੍ਰਤੀਸ਼ਤ, ਅਨੂਰੀਤ (ਹਿਊਮੈਨਿਟੀਜ਼) ਨੇ 90.6 ਪ੍ਰਤੀਸ਼ਤ ਅਤੇ ਗੁਰਸਿਮਰਨ ਸਿੰਘ (ਹਿਊਮੈਨਿਟੀਜ਼) ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।ਕਾਮਰਸ ਸਟਰੀਮ ਦੀ ਰਾਜਦੀਪ ਕੌਰ ਨੇ 89.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਜਦਕਿ ਮੈਡੀਕਲ ਸਟਰੀਮ ਦੀ ਪਲਕਪ੍ਰੀਤ ਕੌਰ ਨੇ 89.4 ਪ੍ਰਤੀਸ਼ਤ, ਨਮਨਪ੍ਰੀਤ ਕੌਰ ਨੇ 87.8 ਪ੍ਰਤੀਸ਼ਤ ਅਤੇ ਜੈਸਮੀਨ ਕੌਰ ਨੇ 87 ਪ੍ਰਤੀਸ਼ਤ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਯਸ਼ਮੀਤ ਕੌਰ (ਹਿਊਮੈਨਿਟੀਜ਼) ਨੇ 86.8 ਪ੍ਰਤੀਸ਼ਤ, ਅਮਨਤਪ੍ਰੀਤ ਕੌਰ (ਹਿਊਮੈਨਿਟੀਜ਼) ਨੇ 86 ਪ੍ਰਤੀਸ਼ਤ, ਈਸ਼ਮੀਤ ਕੌਰ (ਹਿਊਮੈਨਿਟੀਜ਼) ਨੇ 85.8 ਪ੍ਰਤੀਸ਼ਤ ਅਤੇ ਐਸ਼ਵਰਨ ਕੌਰ (ਮੈਡੀਕਲ) ਨੇ 85.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਨਾਨ-ਮੈਡੀਕਲ ਸਟਰੀਮ ਦੇ ਜੋਬਨਪ੍ਰੀਤ ਸਿੰਘ ਨੇ 84.8 ਪ੍ਰਤੀਸ਼ਤ, ਜਸਕੀਰਤ ਕੌਰ (ਮੈਡੀਕਲ) ਨੇ 84.6 ਪ੍ਰਤੀਸ਼ਤ, ਤਸਨੀਮ ਕੌਰ (ਹਿਊਮੈਨਿਟੀਜ਼) ਨੇ 84.2 ਪ੍ਰਤੀਸ਼ਤ ਅਤੇ ਅਮਨਤ ਰਤਨਪਾਲ (ਮੈਡੀਕਲ) ਨੇ 84 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਹਰਸ਼ਨ ਕੌਰ (ਨਾਨ-ਮੈਡੀਕਲ) ਨੇ 81.8 ਪ੍ਰਤੀਸ਼ਤ, ਐਸ਼ਮੀਤ ਕੌਰ ਨੇ 81.4 ਪ੍ਰਤੀਸ਼ਤ ਅਤੇ ਸੁਖਮਨਪ੍ਰੀਤ ਸਿੰਘ ਨੇ 80.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਤੇ ਪ੍ਰਿੰਸੀਪਲ ਸੁਨੀਤਾ ਸਭਰਵਾਲ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਹਾਰਦਿਕ ਵਧਾਈ ਦਿੱਤੀ।